ਬਿਸ਼ਨੋਈ ਗਿਰੋਹ ਦੇ ਗੁਰਗਿਆਂ ਨੇ ਕਾਰੋਬਾਰੀ ਕੋਲੋਂ ਮੰਗੀ 1 ਕਰੋੜ ਦੀ ਫਿਰੌਤੀ
ਬਠਿੰਡਾ : ਪੰਜਾਬ ਵਿਚ ਕਾਰੋਬਾਰੀਆਂ ਤੇ ਸਿਆਸਤਦਾਨਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬਠਿੰਡਾ ਦੀ ਰਾਮਾਂ ਮੰਡੀ ਦੇ ਵਪਾਰੀ ਅੰਕਿਤ ਗੋਇਲ ਤੋਂ ਲਾਰੈਂਸ ਬਿਸ਼ਨੋਈ ਗਿਰੋਹ ਦੇ ਗੁਰਗਿਆਂ ਨੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਕਾਰੋਬਾਰੀ ਤੇ ਉਸ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਫਿਰੌਤੀ ਨਾ ਦੇਣ 'ਤੇ ਵ੍ਹਟਸਐਪ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਹ ਫਿਰੌਤੀ ਵ੍ਹਟਸਐਪ ਕਾਲ ਰਾਹੀਂ ਮੰਗੀ ਗਈ ਹੈ। ਵ੍ਹਟਸਐਪ ਕਾਲਰ ਨੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਦਾ ਗੁਰਗਾ ਦੱਸਦੇ ਹੋਏ ਧਮਕੀ ਦਿੱਤੀ ਤੇ ਫਿਰੌਤੀ ਨਾ ਦੇਣ ਦੇ ਏਵੱਜ ਵਿਚ ਨਤੀਜਾ ਭੁਗਤਣ ਦੀ ਧਮਕੀ ਵੀ ਦਿੱਤੀ। ਫੋਨ ਕਰਨਨ ਵਾਲਿਆਂ ਦਾ ਦਾਅਵਾ ਹੈ ਕਿ 17 ਤੇ 18 ਸਤੰਬਰ ਦੀ ਰਾਤ ਨੂੰ ਉਨ੍ਹਾਂ ਦੇ ਘਰ ਦੇ ਅੱਗੇ ਫਾਇਰਿੰਗ ਵੀ ਕੀਤੀ ਹੈ, ਜਿਸ ਦੀ ਜਾਣਕਾਰੀ ਉਸ ਨੇ ਕਾਰੋਬਾਰੀ ਨੂੰ ਫੋਨ ਉਤੇ ਦਿੱਤੀ। ਹਾਲਾਂਕਿ ਪੁਲਿਸ ਨੂੰ ਫਾਇਰਿੰਗ ਹੋਣ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਹੈ। ਪੁਲਿਸ ਨੇ ਬਠਿੰਡਾ ਨਿਵਾਸੀ ਅੰਕਿਤ ਗੋਇਲ ਦੀ ਸ਼ਿਕਾਇਤ ਉਪਰ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਕੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News ਇਹ ਵੀ ਪੜ੍ਹੋ : ਰਾਜਿੰਦਰਾ ਹਸਪਤਾਲ 'ਚ ਲਾਸ਼ ਲਿਜਾਉਣ ਲਈ ਨਹੀਂ ਸੀ ਵਾਹਨ, ਐਨਜੀਓ ਮੈਂਬਰ ਨੇ ਮੁਹੱਈਆ ਕਰਵਾਈ ਗੱਡੀ