Thu, Dec 12, 2024
Whatsapp

'ਬਿਸ਼ਾਲ, ਮੇਰਾ ਵਿਆਹ 26 ਅਪ੍ਰੈਲ ਨੂੰ ਹੈ। ਮੈਨੂੰ ਭਜਾ ਕੇ ਲੈ ਜਾ', 10 ਰੁਪਏ ਦੇ ਨੋਟ 'ਤੇ ਲਿਖਿਆ ਪ੍ਰੇਮ ਪੱਤਰ

Reported by:  PTC News Desk  Edited by:  Jasmeet Singh -- April 26th 2022 04:50 PM
'ਬਿਸ਼ਾਲ, ਮੇਰਾ ਵਿਆਹ 26 ਅਪ੍ਰੈਲ ਨੂੰ ਹੈ। ਮੈਨੂੰ ਭਜਾ ਕੇ ਲੈ ਜਾ', 10 ਰੁਪਏ ਦੇ ਨੋਟ 'ਤੇ ਲਿਖਿਆ ਪ੍ਰੇਮ ਪੱਤਰ

'ਬਿਸ਼ਾਲ, ਮੇਰਾ ਵਿਆਹ 26 ਅਪ੍ਰੈਲ ਨੂੰ ਹੈ। ਮੈਨੂੰ ਭਜਾ ਕੇ ਲੈ ਜਾ', 10 ਰੁਪਏ ਦੇ ਨੋਟ 'ਤੇ ਲਿਖਿਆ ਪ੍ਰੇਮ ਪੱਤਰ

ਨਵੀਂ ਦਿੱਲੀ, 26 ਅਪ੍ਰੈਲ: ਪ੍ਰੇਮ ਦਾ ਇਹਸਾਸ ਇੱਕ ਬੜੀ ਹੀ ਖ਼ੂਬਸੂਰਤ ਚੀਜ਼ ਹੈ, ਅਫ਼ਸੋਸ ਜਾਤੀ, ਧਰਮ, ਊਚ, ਨੀਚ ਦੇ ਨਾਂਅ 'ਤੇ ਇਸਨੂੰ ਵੰਡ ਦਿੱਤਾ ਜਾਂਦਾ ਹੈ। ਪਰ ਜਿਵੇਂ ਪੁਰਾਣੀ ਕਹਾਵਤ ਹੈ 'ਮੀਆਂ ਬੀਵੀ ਰਾਜ਼ੀ ਤੋ ਕਿਆ ਕਰੇ ਕਾਜ਼ੀ' ਜਦੋਂ ਦੋ ਲੋਕ ਇਕੱਠਿਆਂ ਰਹਿਣ ਨੂੰ ਆਪਣੀ ਜ਼ਿੱਦ ਬਣਾ ਲੈਣ ਤਾਂ ਫੇਰ ਕੀ ਕਰ ਸਕਦੇ ਹਾਂ, ਸ਼ਰਤ ਸਿਰਫ਼ ਇੰਨੀ ਹੈ ਕਿ ਪ੍ਰੇਮੀ ਜੋੜਾ ਬਾਲਗ ਹੋਵੇ। ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਦਾ 'ਮਾਸਟਰ ਸਟ੍ਰੋਕ', 45 ਕਰੋੜ ਲੋਕਾਂ ਨੇ ਛੱਡੀ ਨੌਕਰੀ ਦੀ ਆਸ: ਰਾਹੁਲ ਗਾਂਧੀ ਪ੍ਰੇਮ-ਪ੍ਰੇਮੀਕਾ ਦੇ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰਨ ਦਾ ਕੰਮ ਕੀਤਾ ਹੈ ਇੰਟਰਨੈੱਟ ਨੇ, ਜਿੱਥੇ ਆਏ ਦਿਨ ਪ੍ਰੇਮੀਆਂ ਦੀਆਂ ਵੀਡੀਉਜ਼ ਅਤੇ ਤਸਵੀਰਾਂ ਵੇਖ ਲੋਕ ਆਪਣੇ ਪ੍ਰੇਮ ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਨੇ, ਅੱਜ ਕਲ ਇੱਕ ਟਵਿੱਟਰ ਪੋਸਟ ਨੇ ਲੋਕਾਂ ਨੂੰ ਹੱਸ ਹੱਸ ਲੋਟ ਪੋਟ ਕਰ ਦਿੱਤਾ ਹੈ। ਇੱਕ ਪ੍ਰੇਮੀਕਾ ਵੱਲੋਂ ਆਪਣੇ ਪ੍ਰੇਮੀ ਨੂੰ ਭੇਜੇ ਇੱਕ ਪ੍ਰੇਮ ਪੱਤਰ ਨੂੰ ਵੇਖ ਲੋਕ ਹੈਰਾਨ ਹਨ, ਜਿਸ ਵਿਚ ਜਲਦ ਕਿਸੇ ਹੋਰ ਦੀ ਲਾੜੀ ਬਣਨ ਜਾ ਰਹੀ ਪ੍ਰੇਮੀਕਾ ਨੇ ਆਪਣੇ ਪ੍ਰੇਮੀ ਨੂੰ ਉਸ ਨੂੰ ਵਿਆਹ ਤੋਂ ਭਜਾਉਣ ਦੀ ਗੁਹਾਰ ਲਾਈ ਹੈ। ਇਹ ਪ੍ਰੇਮ ਪੱਤਰ ਕਿਸੀ ਖ਼ਾਲੀ ਕਾਗ਼ਜ਼ 'ਤੇ ਨਹੀਂ ਬਲਕਿ 10 ਰੁਪਏ ਦੇ ਨੋਟ 'ਤੇ ਲਿਖ ਕੇ ਭੇਜਿਆ ਗਿਆ ਅਤੇ ਜਿਸ ਦੀ ਤਸਵੀਰ ਇੰਟਰਨੈੱਟ 'ਤੇ ਧੜੱਲੇ ਨਾਲ ਵਾਇਰਲ ਜਾ ਰਹੀ ਹੈ।

ਮਹਿਜ਼ 17 ਅਲਫਾਜ਼ਾਂ ਦੇ ਪ੍ਰੇਮ ਪੱਤਰ 'ਚ ਕੁਸਮ ਨਾਮ ਦੀ ਇਸ ਪ੍ਰੇਮੀਕਾ ਨੇ ਬਿਸ਼ਾਲ ਨਾਮ ਦੇ ਆਪਣੇ ਪ੍ਰੇਮੀ ਨੂੰ ਵਿਆਹ ਤੋਂ ਭਜਾਉਣ ਦੀ ਅਪੀਲ 'ਚ ਲਿਖਿਆ "'ਬਿਸ਼ਾਲ, ਮੇਰਾ ਵਿਆਹ 26 ਅਪ੍ਰੈਲ ਨੂੰ ਹੈ। ਮੈਨੂੰ ਭਜਾ ਕੇ ਲੈ ਜਾ, ਆਈ ਲਵ ਯੂ, ਤੇਰੀ ਕੁਸਮ'। ਇਹ ਵੀ ਪੜ੍ਹੋ: ਦੇਸ਼ ਲਈ ਖੇਡਾਂ 'ਚ ਜਿੱਤੇ ਮੈਡਲ ਹੁਣ ਅਮੀਰ ਹੋਣ ਦੇ ਲਾਲਚ ਨੇ ਬਣਾਇਆ ਡਕੈਤ ਦੱਸ ਦੇਈਏ ਕਿ ਅੱਜ 26 ਅਪ੍ਰੈਲ ਹੈ ਤੇ ਇੰਟਰਨੈੱਟ 'ਤੇ ਲੋਕ ਕੁਸਮ ਨੂੰ ਉਸ ਦੇ ਬਿਸ਼ਾਲ ਨਾਲ ਮਿਲਾਉਣ ਲਈ ਜ਼ਬਰਦਸਤ ਕੋਸ਼ਿਸ਼ ਕਰ ਰਹੇ ਹਨ, ਪਰ ਅਫ਼ਸੋਸ ਹੁਣ ਤੱਕ ਬਿਸ਼ਾਲ ਦੀ ਕੁਸਮ ਦਾ ਪਤਾ ਨਹੀਂ ਚੱਲ ਪਾਇਆ ਹੈ। ਇੰਟਰਨੈੱਟ 'ਤੇ ਲੋਕ ਤਾਂ ਇਸ ਪ੍ਰੇਮੀ ਜੋੜੇ ਨੂੰ ਮਿਲਾਉਣ ਦੀਆਂ ਬਹੁਤ ਕੋਸ਼ਿਸ਼ਾਂ ਕਰ ਰਹੇ ਹਨ ਪਰ ਕਿਆ ਇਹ ਮਿਲ ਪਾਉਣਗੇ ਇਹ ਤਾਂ ਸਮਾਂ ਹੀ ਦੱਸ ਪਾਏਗਾ। -PTC News

Top News view more...

Latest News view more...

PTC NETWORK