Sat, Dec 28, 2024
Whatsapp

ਬਿਕਰਮ ਸਿੰਘ ਮਜੀਠੀਆ ਨਾਲ ਜੇਲ੍ਹ 'ਚ ਵੱਡੇ ਦਿੱਗਜ਼ਾਂ ਨੇ ਕੀਤੀ ਮੁਲਾਕਾਤ

Reported by:  PTC News Desk  Edited by:  Pardeep Singh -- March 03rd 2022 07:13 PM
ਬਿਕਰਮ ਸਿੰਘ ਮਜੀਠੀਆ ਨਾਲ ਜੇਲ੍ਹ 'ਚ ਵੱਡੇ ਦਿੱਗਜ਼ਾਂ ਨੇ ਕੀਤੀ ਮੁਲਾਕਾਤ

ਬਿਕਰਮ ਸਿੰਘ ਮਜੀਠੀਆ ਨਾਲ ਜੇਲ੍ਹ 'ਚ ਵੱਡੇ ਦਿੱਗਜ਼ਾਂ ਨੇ ਕੀਤੀ ਮੁਲਾਕਾਤ

ਚੰਡੀਗੜ੍ਹ: ਡਰੱਗ ਮਾਮਲੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੂੰ ਦਾ ਕਹਿਣਾ ਹੈ ਕਿ ਇਹ ਸਿਰਫ ਬਦਲਾਖੋਰੀ ਦੀ ਸਿਆਸਤ ਹੈ ਉੱਥੇ ਹੀ ਪੰਜਾਬ ਦੇ ਬਹੁਤ ਸਾਰੇ ਸੀਨੀਅਰ ਲੀਡਰਾਂ ਵੱਲੋਂ ਵੀ ਇਸ ਨੂੰ ਬਦਲਾਖੋਰੀ ਦੀ ਨੀਤੀ ਕਰਾਰ ਦਿੱਤਾ ਜਾ ਰਿਹਾ ਹੈ। ਉੱਥੇ ਹੀ ਜੇਲ੍ਹ ਅਧਿਕਾਰੀਆਂ ਨੇ ਮਜੀਠੀਆ ਨਾਲ ਮੁਲਾਕਾਤਾਂ ਦੇ ਨਿਯਮ ਵੀ ਢਿੱਲੇ ਕਰ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਿਕ ਜੇਲ੍ਹ ਵਿੱਚ ਨਜ਼ਰਬੰਦ ਕਿਸੇ ਵੀ ਕੈਦੀ ਲਈ ਹਫ਼ਤੇ ਵਿੱਚ ਇੱਕ ਤੇ ਹਵਾਲਾਤੀ ਲਈ ਦੋ ਮੁਲਾਕਾਤਾਂ ਦੀ ਵਿਵਸਥਾ ਹੁੰਦੀ ਹੈ ਪਰ ਮਜੀਠੀਆ ਦੇ ਮਾਮਲੇ ਵਿੱਚ ਨਿਯਮਾਂ ਵਿੱਚ ਕਾਫੀ ਢਿੱਲ ਦਿੱਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਸੀ 25 ਫਰਵਰੀ ਨੂੰ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਦੋ ਹੋਰ ਲੀਡਰਾਂ ਨੇ ਮੁਲਾਕਾਤ ਕੀਤੀ ਇਸ ਤੋਂ ਬਾਅਦ ਫਿਰ 26 ਤੇ 27 ਫਰਵਰੀ ਦੀ ਛੁੱਟੀ ਹੋਣ ਕਰਕੇ ਕੋਈ ਮੁਲਾਕਾਤ ਨਹੀਂ ਹੋਈ। 28 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਦਲਜੀਤ ਸਿੰਘ ਚੀਮਾ ਨੇ ਮਜੀਠੀਆ ਨਾਲ ਮੁਲਾਕਾਤ ਕੀਤੀ। ਇੱਕ ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਮਜੀਠੀਆ ਨਾਲ ਮੁਲਾਕਾਤ ਕੀਤੀ।ਸੀਨੀਅਰ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਤਿੰਨ ਜਣਿਆਂ ਨੇ 2 ਮਾਰਚ ਨੂੰ ਮਜੀਠੀਆ ਨਾਲ ਮੁਲਾਕਾਤ ਕੀਤੀ। ਇਹ ਵੀ ਪੜ੍ਹੋ:ਯੂਕਰੇਨ 'ਚ ਫਸੀਆਂ ਪੰਜਾਬ ਦੀਆਂ ਚਾਰ ਸਹੇਲੀਆਂ ਨੇ ਲਾਈ ਮਦਦ ਦੀ ਗੁਹਾਰ, ਕਈ ਦਿਨਾਂ ਤੋਂ ਨੇ ਭੁੱਖੀਆਂ -PTC News


Top News view more...

Latest News view more...

PTC NETWORK