Punjab Election 2022: ਬਿਕਰਮ ਸਿੰਘ ਮਜੀਠੀਆ ਨੇ ਪ੍ਰਚਾਰ ਦੌਰਾਨ ਨਵਜੋਤ ਸਿੱਧੂ 'ਤੇ ਕੀਤੇ ਸ਼ਬਦੀ ਵਾਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ (Amritsar East) ਤੋਂ ਵੱਡਾ ਹੁੰਗਾਰਾ ਮਿਲਿਆ। ਦੱਸ ਦੇਈਏ ਕਿ ਅੱਜ ਵਾਰਡ ਨੰਬਰ 47 ਤੋਂ ਸਾਬਕਾ ਕੌਂਸਲਰ ਆਪਣੇ ਪਰਿਵਾਰ ਸਣੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ। ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਟੱਕਰ ਹੈ। ਇਸ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਥੋਂ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਿਆ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਅਕਾਲੀ ਦਲ ਨੂੰ ਵੱਡਾ ਹੁੰਗਾਰਾ ਮਿਲਿਆ ਹੈ, ਕਾਂਗਰਸ ਦੀ ਗੱਡੀ ਪਲਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਪ੍ਰਧਾਨ ਦੇ ਆਪਣੇ ਹਲਕੇ ਦੇ ਲੋਕ ਹੀ ਕਾਂਗਰਸ ਪਾਰਟੀ ਵਿੱਚ ਨਹੀਂ ਰਹਿਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਇਸ ਦੇ ਸੰਕੇਤ ਪੂਰੇ ਪੰਜਾਬ ਵਿੱਚ ਹਨ, ਸਿੱਧੂ ਦੇ ਹੰਕਾਰ ਅਤੇ ਨਫਰਤ ਦੀ ਰਾਜਨੀਤੀ ਕਰ ਰਹੇ ਹਨ, ਜਿਸ ਕਾਰਨ ਹੀ ਲੋਕ ਉਨ੍ਹਾਂ ਕੋਲੋਂ ਭੱਜ ਰਹੇ ਹਨ ਅਤੇ ਅਜੇ ਹੋਰ ਵੀ ਲੋਕ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਵਾਰਡ ਨੰਬਰ 47 ਦੇ ਕੌਂਸਲਰ ਅਜੀਤ ਸਿੰਘ ਪਰਿਵਾਰ ਸਣੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਇਸ ਦੌਰਾਨ ਮਜੀਠੀਆ ਨੇ ਕਾਂਗਰਸ ਉਮੀਦਵਾਰ ਸਿੱਧੂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਛੱਡਣ ਵਾਲਿਆਂ ਦੀ ਲੰਬੀ ਸੂਚੀ ਹੈ, ਪੰਜਾਬ ਦਾ ਫੇਲ ਮਾਡਲ ਅਤੇ ਪੂਰਬੀ ਹਲਕੇ ਦਾ ਵਿਕਾਸ ਨਾ ਹੋਣਾ ਇਸਦਾ ਇੱਕ ਵੱਡਾ ਕਾਰਨ ਹੈ, ਵਿਕਾਸ ਨਾ ਮਾਤਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਇੰਨੇ ਬੁਖਲਾਹਟ ਵਿੱਚ ਹਨ ਕਿ ਕਾਂਗਰਸੀ ਸਮਰਥਕਾਂ ਨੇ ਉਨ੍ਹਾਂ ਦੇ ਪ੍ਰੋਗਰਾਮ ਵੱਲ ਆਉਣ ਵਾਲਾ ਰਸਤਾ ਵੀ ਬੰਦ ਕਰ ਦਿੱਤਾ, ਜਦਕਿ ਰਸਤਾ ਲੋਕਾਂ ਲਈ ਹੁੰਦਾ ਹੈ, ਪਰ ਇਥੇ ਨੁਮਾਇੰਦਾ ਹੀ ਜਨਤਾ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਇਹ ਵੀ ਪੜ੍ਹੋ:ਕੇਜਰੀਵਾਲ ਦਾ ਚੰਨੀ 'ਤੇ ਤੰਜ, ਵਿਧਾਇਕ ਨਾ ਬਣੇ ਤਾਂ CM ਕਿਵੇਂ ਬਣਨਗੇ -PTC News