ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ
ਨੇਹਾ ਸ਼ਰਮਾ, 15 ਜੁਲਾਈ: ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਣੀ ਹੈ। ਦੱਸ ਦੇਈਏ ਕਿ ਹਾਈਕੋਰਟ ਦੀ ਡਬਲ ਬੈਂਚ ਨੇ ਪਹਿਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ। ਪਰ ਫਿਰ ਪਿੱਛਲੀ ਸੁਣਵਾਈ ਦੌਰਾਨ ਫੈਸਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਅੱਜ ਇਹ ਮਾਮਲਾ ਵਿਸ਼ੇਸ਼ ਡਬਲ ਬੈਂਚ ਵਿੱਚ ਸੁਣਵਾਈ ਲਈ ਲਿਆ ਜਾਵੇਗਾ। ਹੁਣ ਤੱਕ ਦਾ ਪੂਰਾ ਮਾਮਲਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਡਰੱਗਸ ਮਾਮਲੇ 'ਚ ਕੋਈ ਰਾਹਤ ਨਹੀਂ ਮਿਲ ਪਾਈ ਹੈ। ਦਰਸਲ ਇੱਕ ਮਹੀਨਾ ਪਹਿਲਾਂ ਬਿਕਰਮ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ 'ਤੇ ਜਸਟਿਸ ਸੰਦੀਪ ਮੌਦਗਿੱਲ ਅਤੇ ਜਸਟਿਸ ਏ.ਜੀ.ਮਸੀਹ ਦੀ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਅਤੇ ਜਿਸਦਾ ਫੈਸਲਾ 4 ਜੁਲਾਈ ਆਉਣਾ ਸੀ ਪਰ ਦੋਵੇਂ ਜੱਜਾਂ ਦੀ ਬੈਂਚ ਨੇ ਇਸਤੇ ਫੈਸਲਾ ਸੁਣਾਉਣ ਤੋਂ ਇਨਕਾਰ ਕਰ ਦਿੱਤਾ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬੈਂਚ ਦਾ ਕਹਿਣਾ ਸੀ ਕਿ ਹੁਣ ਇਸ ਕੇਸ ਦਾ ਫੈਸਲਾ ਉਦੋਂ ਹੋਵੇਗਾ ਜਦੋਂ ਚੀਫ਼ ਜਸਟਿਸ ਵੱਲੋਂ ਇਸ ਕੇਸ 'ਤੇ ਡਿਸੀਜ਼ਨ ਲੈ ਕੇ ਇਸਨੂੰ ਆਪਣੇ ਵੱਲੋਂ ਚੁਣੀ ਗਈ ਅਦਾਲਤ ਵਿਚ ਭੇਜਿਆ ਜਾਵੇਗਾ। ਇਸਦਾ ਅਰਥ ਹੈ ਕਿ ਹੁਣ ਮੁੜ ਤੋਂ ਇਸ ਕੇਸ ਵਿਚ ਸੁਣਵਾਈ ਹੋਵੇਗੀ ਅਤੇ ਉਹ ਵੀ ਜਦੋਂ ਚੀਫ਼ ਜਸਟਿਸ ਇਸ ਮਾਮਲੇ ਨੂੰ ਕਿਸੀ ਚੁਣੀ ਹੋਈ ਅਦਾਲਤ ਵਿਚ ਭੇਜਣਗੇ। ਪਿਛਲੀ ਕਾਂਗਰਸ ਸਰਕਾਰ ਨੇ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਅਕਾਲੀ ਆਗੂ ਨੂੰ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਰਾਹਤ ਨਹੀਂ ਮਿਲੀ ਪਾਈ। ਮਜੀਠੀਆ ਦਾ ਆਰੋਪ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ ਚੋਣਾਂ ਕਰਕੇ ਉਸਨੂੰ ਸਿਆਸੀ ਰੰਜਿਸ਼ ਤਿਹਤ ਫਸਾਇਆ ਗਿਆ ਹੈ। -PTC News