ਬਿਜਲੀ ਗੁੱਲ: ਕਿਸਾਨਾਂ ਵੱਲੋਂ ਖਿਜਰਾਬਾਦ ਗਰਿੱਡ ਦੇ ਬਾਹਰ ਧਰਨਾ
ਚੰਡੀਗੜ੍ਹ: ਪੰਜਾਬ ਵਿੱਚ ਕੋਲੇ ਦੀ ਘਾਟ ਹੋਣ ਕਰਕੇ ਅਤੇ ਤਕਨੀਕੀ ਖਰਾਬੀ ਹੋਣ ਕਰਕੇ ਬੰਦ ਪਏ ਯੂਨਿਟਾਂ ਕਰਕੇ ਪੰਜਾਬ ਨੂੰ ਬਿਜਲੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਹਾਲੀ ਦੇ ਖਿਜਰਾਬਾਦ ਗਰਿੱਡ ਦੇ ਬਾਹਰ ਕਿਸਾਨਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਨਾ ਆਉਣ ਕਰਕੇ ਗਰਿੱਡ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਬੀਤੀ ਰਾਤ ਦੇ 11ਵਜੇ ਦੇ ਕਰੀਬ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ। ਖਰੜ ਹਲਕੇ ਦੇ ਬਲਾਕ ਖਿਜਰਾਬਾਦ ਵਿੱਚ ਬਿਜਲੀ ਨਾ ਆਉਣ ਕਰਕੇ ਲੋਕ ਗਰਮੀ ਤੋਂ ਪਰੇਸ਼ਾਨ ਸਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਬਿਜਲੀ ਸੰਕਟ ਚੱਲ ਰਿਹਾ ਹੈ। ਪੰਜਾਬ ਦੇ 15 ਯੂਨਿਟਾਂ ਵਿਚੋਂ 10 ਯੂਨਿਟ ਚੱਲ ਰਹੇ ਹਨ ਬਾਕੀ 5 ਯੂਨਿਟ ਬੰਦ ਪਏ ਹਨ। ਇਹ ਵੀ ਪੜ੍ਹੋ:Bhalswa Landfill ਨੂੰ ਅੱਗ ਤੀਜੇ ਦਿਨ ਵੀ ਜਾਰੀ, ਦਿੱਲੀ ਸਰਕਾਰ ਨੇ ਉੱਤਰੀ MCD 'ਤੇ ਲਗਾਇਆ 50 ਲੱਖ ਦਾ ਜੁਰਮਾਨਾ -PTC News