ਬਿਹਾਰੀ ਮਕੈਨਿਕ ਦੀ ਵੱਖਰੀ ਕਾਢ; ਟਾਟਾ ਨੈਨੋ ਗੱਡੀ ਨੂੰ ਹੈਲੀਕਾਪਟਰ 'ਚ ਕੀਤਾ ਤਬਦੀਲ
ਪਟਨਾ: ਭਾਰਤੀ ਲੋਕ ਆਪਣੀਆਂ ਵੱਖਰੀਆਂ ਕਾਢਾਂ ਲਈ ਮਸ਼ਹੂਰ ਹਨ, ਇੱਕ ਇਹੋ ਜਿਹਾ ਹੀ ਵਾਕਿਆ ਬਿਹਾਰ 'ਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਵਿਅਕਤੀ ਨੇ ਟਾਟਾ ਨੈਨੋ ਕਾਰ ਨੂੰ ਇੱਕ ਹੈਲੀਕਾਪਟਰ ਵਿੱਚ ਬਦਲ ਦਿੱਤਾ ਹੈ, ਹਾਲਾਂਕਿ ਇਹ ਉੱਡ ਨਹੀਂ ਸਕਦਾ।
ਬਿਹਾਰ ਦੇ ਇੱਕ ਮੂਲ ਨਿਵਾਸੀ ਅਤੇ ਪੇਸ਼ੇ ਤੋਂ ਮਕੈਨਿਕ, ਗੁੱਡੂ ਸ਼ਰਮਾ ਨੇ ਇੱਕ ਟਾਟਾ ਨੈਨੋ ਕਾਰ ਨੂੰ ਮੋਡੀਫਾਈ ਕੀਤਾ, ਜੋ ਸੋਸ਼ਲ ਮੀਡੀਆ ਅਤੇ ਸਥਾਨਕ ਲੋਕਾਂ ਵਿੱਚ ਵੀ ਵਾਇਰਲ ਹੋ ਗਈ ਹੈ।
ਇਹ ਵੀ ਪੜ੍ਹੋ: ਕੰਗਨਾ ਰਣੌਤ ਦੀ ਮੁੜ ਵਧੀਆ ਮੁਸ਼ਕਲਾਂ, 19 ਅਪ੍ਰੈਲ ਨੂੰ ਬਠਿੰਡਾ ਅਦਾਲਤ 'ਚ ਪੇਸ਼ ਹੋਣ ਦੇ ਦਿੱਤੇ ਆਦੇਸ਼
ਗੁੱਡੂ ਸ਼ਰਮਾ ਦਾ ਦਾਅਵਾ ਹੈ ਕਿ ਉਸ ਨੇ ਪੁਰਾਣੀ ਨੈਨੋ ਨੂੰ ਸੋਧਣ ਲਈ ਲਗਭਗ 2 ਲੱਖ ਰੁਪਏ ਖਰਚ ਕੀਤੇ ਹਨ। ਉਹ ਇਸਨੂੰ 15,000 ਰੁਪਏ ਦੀ ਮਾਮੂਲੀ ਕੀਮਤ 'ਤੇ ਵਿਆਹ ਸਮਾਗਮਾਂ ਲਈ ਕਿਰਾਏ 'ਤੇ ਦੇਣ ਦੀ ਵੀ ਯੋਜਨਾ ਬਣਾ ਰਿਹਾ ਹੈ। ਦੱਸਣਯੋਗ ਹੈ ਕਿ ਗੁੱਡੂ ਸ਼ਰਮਾ ਨੂੰ ਇਸ ਅਨੋਖੀ ਕਾਰ ਨੂੰ ਬੁੱਕ ਕਰਨ ਲਈ ਲੋਕਾਂ ਤੋਂ ਪਹਿਲਾਂ ਹੀ ਕਾਫੀ ਬੁਕਿੰਗ ਮਿਲ ਚੁੱਕੀ ਹੈ।
ਇਸ ਅਨੋਖੀ ਕਾਢ ਦੇ ਕਾਢਕਾਰ ਦਾ ਕਹਿਣਾ ਹੈ ਕਿ "ਵਿਆਹ-ਸ਼ਾਦੀਆਂ ਦੌਰਾਨ ਹੈਲੀਕਾਪਟਰ ਦੀ ਬੁਕਿੰਗ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਹੈ ਅਤੇ ਇਸ ਦੀ ਮੰਗ ਵੀ ਕਾਫੀ ਜ਼ਿਆਦਾ ਹੈ। ਅਜਿਹੇ 'ਚ ਕਈ ਲੋਕ ਚਾਹੁੰਦੇ ਹਨ ਕਿ ਉਹ ਹੈਲੀਕਾਪਟਰ ਰਾਹੀਂ ਆਪਣੇ ਵਿਆਹ 'ਚ ਜਾਣ ਪਰ ਕਿਰਾਏ ਜ਼ਿਆਦਾ ਹੋਣ ਕਾਰਨ ਇਹ ਹਰ ਕਿਸੇ ਲਈ ਸੰਭਵ ਨਹੀਂ ਹੁੰਦਾ।"
ਗੁੱਡੂ ਦਾ ਕਹਿਣਾ ਹੈ ਕਿ ਇਸ ਲਈ ਉਨ੍ਹੇ ਆਪਣੀ ਟਾਟਾ ਨੈਨੋ ਕਾਰ ਨੂੰ ਸੋਧਿਆ ਹੈ ਅਤੇ ਹੈਲੀਕਾਪਟਰ ਦਾ ਡਿਜ਼ਾਈਨ ਦਿੱਤਾ ਹੈ ਤਾਂ ਜੋ ਲੋਕ ਘੱਟ ਖਰਚੇ 'ਤੇ ਵੀ ਆਪਣਾ ਸ਼ੌਕ ਪੂਰਾ ਕਰ ਸਕਣ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਬਿਜਲੀ ਸੰਕਟ: ਚੀਫ ਇੰਜੀਨੀਅਰ ਦੀ ਅੱਜ ਹਾਈਕੋਰਟ 'ਚ ਪੇਸ਼ੀ, ਫੌਜ ਦੀ ਮਦਦ ਨਾਲ ਕੀਤੀ ਜਾ ਰਹੀ ਹੈ ਸਪਲਾਈ
ਇਸ ਅਨੋਖੀ ਕਾਢ ਲਈ ਟਾਟਾ ਨੈਨੋ ਕਾਰ ਦੇ ਉੱਤਲੇ ਪਾਸੇ ਰੋਟਰ ਬਲੇਡ, ਪਿੱਛਲੇ ਪਾਸੇ ਟੇਲ ਬੂਮ ਦੇ ਨਾਲ ਰੋਟਰ ਵੀ ਲਗਾਇਆ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ 2019 ਵਿੱਚ ਵੀ ਸਾਹਮਣੇ ਆਈ ਸੀ ਜਦੋਂ ਇੱਕ ਹੋਰ ਬਿਹਾਰ ਨਿਵਾਸੀ ਮਿਥਿਲੇਸ਼ ਪ੍ਰਸਾਦ ਨੇ ਇੱਕ ਨੈਨੋ ਕਾਰ ਨਾਲ ਅਜਿਹਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ।
ਗੁੱਡੂ ਸ਼ਰਮਾ ਦਾ ਦਾਅਵਾ ਹੈ ਕਿ ਉਸ ਨੇ ਪੁਰਾਣੀ ਨੈਨੋ ਨੂੰ ਸੋਧਣ ਲਈ ਲਗਭਗ 2 ਲੱਖ ਰੁਪਏ ਖਰਚ ਕੀਤੇ ਹਨ। ਉਸਨੇ ਵਿਆਹਾਂ ਲਈ 15,000 ਰੁਪਏ ਦੀ ਮਾਮੂਲੀ ਕੀਮਤ 'ਤੇ ਇਸ ਗੱਡੀ ਨੂੰ ਕਿਰਾਏ 'ਤੇ ਦੇਣ ਦੀ ਗੱਲ ਆਖੀ ਹੈ।
-PTC News