ਗੈਂਗਸਟਰ ਮਨੂੰ ਕੁੱਸੇ ਦੀ ਮਾਂ ਦਾ ਵੱਡਾ ਬਿਆਨ, ਕਿਹਾ- ਮੇਰੇ ਪੁੱਤ ਨੂੰ ਸਰਕਾਰਾਂ ਨੇ ਬਣਾਇਆ ਗੈਂਗਸਟਰ
ਮੋਗਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਮੁੱਖ ਦੋਸ਼ੀ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਦਾ ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਸੀ ਇਨ੍ਹਾਂ ਸ਼ੂਟਰਾਂ ਦਾ ਪੋਸਟਮਾਰਟਮ ਦੇਰ ਰਾਤ ਕਰੀਬ ਇੱਕ ਵਜੇ ਦੇ ਦੌਰਾਨ ਖਤਮ ਹੋਇਆ।
ਸਭ ਤੋਂ ਪਹਿਲਾਂ ਮਨਪ੍ਰੀਤ ਮਨੂੰ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਦੇ ਬਣੇ ਪੈਨਲ ਵੱਲੋਂ ਸ਼ੁਰੂ ਕੀਤਾ ਗਿਆ ਜੋ ਕਿ ਕਰੀਬ 11ਵਜੇ ਦੇ ਨੇੜੇ ਜਾ ਕੇ ਸਮਾਪਤ ਹੋਇਆ ਜਿਸ ਤੋਂ ਬਾਅਦ 11.30 ਜੇ ਕਰੀਬ ਮਨਪ੍ਰੀਤ ਮਨੂੰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕੀਤੀ ਗਈ ਅਤੇ ਭਾਰੀ ਪੁਲਿਸ ਫੋਰਸ ਦੇ ਨਾਲ ਮਨਪ੍ਰੀਤ ਮਨੂੰ ਨੂੰ ਉਸ ਦੇ ਪਰਿਵਾਰਕ ਮੈਂਬਰ ਲੈ ਕੇ ਪਿੰਡ ਲਈ ਰਵਾਨਾ ਹੋਏ। ਪਿੰਡ ਕੁੱਸਾ ਦੇ ਜੰਮਪਲ ਮਨਪ੍ਰੀਤ ਮਨੂੰ ਦਾ ਪੋਸਟਮਾਰਟਮ ਕਰਾਉਣ ਉਪਰੰਤ ਮਨੂੰ ਦੀ ਲਾਸ਼ ਲੈ ਕੇ ਪਿੰਡ ਵਾਸੀ ਸਿੱਧੇ ਸ਼ਮਸ਼ਾਨਘਾਟ ਪੁੱਜੇ। ਜਿੱਥੇ ਜਾਂਦੀ ਵਾਰ ਮਨਪ੍ਰੀਤ ਮਨੂੰ ਦੀ ਮਾਂ ਹਰਪਾਲ ਕੌਰ ਅਤੇ ਪਿਤਾ ਸੁਖਦੇਵ ਸਿੰਘ ਨੇ ਆਪਣੇ ਪੁੱਤਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਮਨੂੰ ਕੁੱਸਾ ਦੀ ਮਾਂ ਦਾ ਵੱਡਾ ਬਿਆਨ-'ਮੈਂ ਗੈਂਗਸਟਰ ਨਹੀਂ ਸੀ ਜੰਮਿਆ' ਗੈਂਗਸਟਰ ਮਨਪ੍ਰੀਤ ਮਨੂੰ ਦੇ ਐਨਕਾਊਂਟਰ ਤੋਂ ਬਾਅਦ ਪਿੰਡ ਕੁੱਸਾ ਇੱਕ ਵਾਰ ਮੁੜ ਸੁਰਖੀਆਂ ਵਿੱਚ ਆ ਗਿਆ ਹੈ। ਗੈਂਗਸਟਰ ਮਨਪ੍ਰੀਤ ਕੁੱਸੇ ਦੀ ਮਾਂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਮੈਂ ਆਪਣੀ ਕੁੱਖੋਂ ਗੈਂਗਸਟਰ ਨਹੀਂ ਜੰਮਿਆ ਸੀ ਮੇਰੇ ਪੁੱਤ ਨੂੰ ਸਰਕਾਰਾਂ ਨੇ ਗੈਂਗਸਟਰ ਬਣਾਇਆ ਹੈ। ਉਹਨਾਂ ਨੇ ਕਿਹਾ ਕਿ 2 ਮਹੀਨਿਆਂ ਬਾਅਦ ਆਪਣੇ ਪੁੱਤ ਦੀ ਲਾਸ਼ ਨੂੰ ਮਿਲੂਗੀ। ਮਾਂ ਨੇ ਕਿਹਾ ਕਿ ਜੇਕਰ ਕੋਈ ਬੱਚਾ ਗਲਤੀ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਭੇਜਿਆ ਜਾਵੇ ਇਸ ਤਰ੍ਹਾਂ ਮਾਰਿਆ ਨਾ ਜਾਵੇ। ਇਸ ਦੇ ਨਾਲ ਹੀ ਮਨੂੰ ਦੀ ਮਾਂ ਨੇ ਕਿਹਾ ਕਿ ਸਾਡਾ ਸਿੱਧੂ ਮੂਸੇਵਾਲ ਨਾਲ ਕੋਈ ਰੌਲਾ ਨਹੀਂ ਸੀ, ਜਦੋਂ ਵੀ ਕੋਈ ਕਤਲ ਹੁੰਦਾ ਤਾਂ ਸਿਰਫ਼ ਮਨਪ੍ਰੀਤ ਨੂੰ ਮੋਹਰੀ ਬਣਾਇਆ ਜਾਂਦਾ ਸੀ। ਮਨਪ੍ਰੀਤ ਦੀ ਮਾਂ ਨੇ ਕਿਹਾ ਜੇਕਰ ਕੋਈ ਕੁੱਤਾ ਵੀ ਮਰਦਾ ਸੀ ਤਾਂ ਮਨਪ੍ਰੀਤ ‘ਤੇ ਪੁਲਿਸ ਪਰਚਾ ਪਾ ਦਿੰਦੀ ਸੀ। ਇਹ ਵੀ ਪੜ੍ਹੋ:Banking crisis in China: ਆਮ ਲੋਕਾਂ ਦੇ ਖਾਤੇ ਫਰੀਜ਼, ਬੈਂਕ ਦੇ ਬਾਹਰ ਲੋਕਾਂ ਨੂੰ ਰੋਕਣ ਲਈ ਟੈਂਕ ਤਾਇਨਾਤ -PTC News