1 ਸਤੰਬਰ ਤੋਂ ਵੱਡਾ ਝਟਕਾ! ਟੋਲ-ਟੈਕਸ, ਬੈਂਕਿੰਗ ਅਤੇ ਗੈਸ ਸਿਲੰਡਰ ਸਮੇਤ ਬਦਲਣਗੇ ਇਹ ਸਾਰੇ ਨਿਯਮ
Rules Changes From 1 September: ਅੱਜ ਨਵਾਂ ਮਹੀਨਾ ਯਾਨੀ ਸਤੰਬਰ ਸ਼ੁਰੂ ਹੋ ਗਿਆ ਹੈ। ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ, ਬਹੁਤ ਸਾਰੇ ਵਿਸ਼ੇਸ਼ ਬਦਲਾਅ ਹੋ ਰਹੇ ਹਨ। ਬੈਂਕਿੰਗ, ਟੋਲ-ਟੈਕਸ ਅਤੇ ਪ੍ਰਾਪਰਟੀ ਸਮੇਤ ਕਈ ਤਰ੍ਹਾਂ ਦੀਆਂ ਸੇਵਾਵਾਂ 'ਚ ਬਦਲਾਅ ਹੋਏ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਸ ਤੋਂ ਇਲਾਵਾ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵੀ ਬਦਲਾਅ ਕੀਤਾ ਗਿਆ ਹੈ। ਪਹਿਲੀ ਤਰੀਕ 'ਤੇ ਜਾਣੋ ਕਿਹੜੇ ਨਿਯਮ ਬਦਲਣਗੇ-
LPG Gas Cylinder Price
ਅੱਜ ਤੋਂ ਯਾਨੀ 1 ਸਤੰਬਰ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ ਕੀਮਤਾਂ 'ਚ ਇਹ ਕਮੀ ਸਿਰਫ ਕਮਰਸ਼ੀਅਲ ਸਿਲੰਡਰਾਂ 'ਤੇ ਹੀ ਹੋਈ ਹੈ। ਜਦੋਂ ਕਿ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ ਪੁਰਾਣੀਆਂ ਕੀਮਤਾਂ 'ਤੇ ਹੀ ਮਿਲਦਾ ਹੈ। ਹੁਣ ਦਿੱਲੀ 'ਚ ਇਸ ਦੀ ਕੀਮਤ 1885 ਰੁਪਏ 'ਤੇ ਆ ਗਈ ਹੈ। ਪਹਿਲਾਂ ਇਹ ਸਿਲੰਡਰ 1976.50 ਰੁਪਏ ਦਾ ਸੀ। ਇਹ ਲਗਾਤਾਰ ਪੰਜਵੀਂ ਵਾਰ ਹੈ ਜਦੋਂ ਕਮਰਸ਼ੀਅਲ ਸਿਲੰਡਰ ਦੀ ਕੀਮਤ ਘਟੀ ਹੈ। ਮਈ 'ਚ ਸਿਲੰਡਰ 2354 ਰੁਪਏ ਦੀ ਰਿਕਾਰਡ ਕੀਮਤ 'ਤੇ ਪਹੁੰਚ ਗਿਆ ਸੀ।
ਯਮੁਨਾ ਐਕਸਪ੍ਰੈਸਵੇਅ 'ਤੇ ਦੇਣਾ ਪਵੇਗਾ ਜ਼ਿਆਦਾ ਟੋਲ
ਜੇਕਰ ਤੁਸੀਂ ਦਿੱਲੀ ਜਾਂ ਇਸ ਦੇ ਨੇੜੇ ਰਹਿੰਦੇ ਹੋ ਤਾਂ ਤੁਹਾਡੇ 'ਤੇ ਟੋਲ ਟੈਕਸ ਦਾ ਬੋਝ ਵਧਣ ਵਾਲਾ ਹੈ। ਯਮੁਨਾ ਐਕਸਪ੍ਰੈਸਵੇਅ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ ਨੇ ਵੱਡਾ ਫੈਸਲਾ ਲੈਂਦੇ ਹੋਏ ਟੋਲ ਟੈਕਸ ਵਧਾਉਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਛੋਟੇ ਵਾਹਨਾਂ ਨੂੰ ਯਮੁਨਾ ਐਕਸਪ੍ਰੈਸ ਵੇਅ 'ਤੇ ਹਰ 1 ਕਿਲੋਮੀਟਰ 'ਤੇ 10 ਪੈਸੇ ਜ਼ਿਆਦਾ ਟੋਲ ਟੈਕਸ ਦੇਣਾ ਹੋਵੇਗਾ। ਦੂਜੇ ਪਾਸੇ ਵੱਡੇ ਵਪਾਰਕ ਵਾਹਨਾਂ ਨੂੰ 52 ਪੈਸੇ ਪ੍ਰਤੀ ਕਿਲੋਮੀਟਰ ਟੋਲ ਟੈਕਸ ਜ਼ਿਆਦਾ ਦੇਣਾ ਪਵੇਗਾ। ਅਜਿਹੇ 'ਚ 1 ਸਤੰਬਰ 2022 ਤੋਂ ਯਮੁਨਾ ਐਕਸਪ੍ਰੈੱਸ ਵੇਅ ਦਾ ਸਫਰ ਮਹਿੰਗਾ ਹੋ ਜਾਵੇਗਾ।
ਇਹ ਵੀ ਪੜ੍ਹੋ:ਵਿਜੀਲੈਂਸ ਨੇ ਮਨਪ੍ਰੀਤ ਸਿੰਘ ਈਸੇਵਾਲ ਨੂੰ ਹਿਰਾਸਤ 'ਚ ਲੈ ਕੇ ਕੀਤੀ ਪੁੱਛਗਿੱਛ
ਪੰਜਾਬ ਨੈਸ਼ਨਲ ਬੈਂਕ
ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਲਈ ਕੇਵਾਈਸੀ ਅਪਡੇਟ ਕਰਨ ਦੀ ਮਿਤੀ 31 ਅਗਸਤ ਸੀ। ਜੇ ਤੁਸੀਂ ਅਜੇ ਤੱਕ ਆਪਣਾ ਕੇਵਾਈਸੀ ਅਪਡੇਟ ਨਹੀਂ ਕੀਤਾ ਹੈ ਤਾਂ ਤੁਹਾਡਾ ਖਾਤਾ ਬਲੌਕ ਹੋ ਸਕਦਾ ਹੈ ਭਾਵ ਤੁਹਾਨੂੰ ਅਕਾਊਂਟ ਚਲਾਉਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਘਰ ਖਰੀਦਣਾ ਹੋ ਜਾਵੇਗਾ ਮਹਿੰਗਾ
ਇਸ ਤੋਂ ਇਲਾਵਾ ਜੇਕਰ ਤੁਸੀਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਸਰਕਾਰ ਨੇ ਗਾਜ਼ੀਆਬਾਦ ਵਿੱਚ ਸਰਕਲ ਰੇਟ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਸਰਕਲ ਰੇਟ ਦੀਆਂ ਕੀਮਤਾਂ ਵਿੱਚ 2 ਤੋਂ 4 ਫੀਸਦੀ ਤੱਕ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਾਇਦਾਦ ਦੇ ਵਧੇ ਹੋਏ ਸਰਕਲ ਰੇਟ 1 ਸਤੰਬਰ 2022 ਤੋਂ ਲਾਗੂ ਹੋਣਗੇ।
-PTC News