Mon, Dec 23, 2024
Whatsapp

ਦਿਨ ਦਿਹਾੜੇ ਵਾਪਰੀ ਵੱਡੀ ਲੁੱਟ, ਸੀਸੀਟੀਵੀ 'ਚ ਕੈਦ

Reported by:  PTC News Desk  Edited by:  Ravinder Singh -- March 17th 2022 06:55 PM
ਦਿਨ ਦਿਹਾੜੇ ਵਾਪਰੀ ਵੱਡੀ ਲੁੱਟ, ਸੀਸੀਟੀਵੀ 'ਚ ਕੈਦ

ਦਿਨ ਦਿਹਾੜੇ ਵਾਪਰੀ ਵੱਡੀ ਲੁੱਟ, ਸੀਸੀਟੀਵੀ 'ਚ ਕੈਦ

ਅੰਮ੍ਰਿਤਸਰ : ਪੰਜਾਬ ਵਿੱਚ ਲੁੱਟ-ਖੋਹ ਤੇ ਝਪਟਮਾਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਿਨ-ਦਿਹਾੜੇ ਲੁੱਟ-ਖੋਹ ਤੇ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਨ੍ਹਾਂ ਲੁੱਟਾਂ-ਖੋਹਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਦਿਨ ਦਿਹਾੜੇ ਵਾਪਰੀ ਵੱਡੀ ਲੁੱਟ, ਸੀਸੀਟੀਵੀ 'ਚ ਕੈਦਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਐਕਟਿਵਾ ਸਵਾਰ ਨੌਜਵਾਨ ਤੋਂ ਅਣਪਛਾਤੇ ਵਿਅਕਤੀ ਕੋਲੋਂ ਮੋਬਾਈਲ ਐਕਟਿਵਾ ਅਤੇ 14 ਹਜ਼ਾਰ ਨਕਦੀ ਤੇ ਖੋਹ ਕੇ ਲੈ ਗਏ। ਇਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਵੀ ਕੈਦ ਹੋਈਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿਨ ਦਿਹਾੜੇ ਵਾਪਰੀ ਵੱਡੀ ਲੁੱਟ, ਸੀਸੀਟੀਵੀ 'ਚ ਕੈਦਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਬੇਰੀ ਗੇਟ ਇਲਾਕੇ ਦਾ ਹੈ ਜਿਥੇ ਕੱਲ੍ਹ ਦੇਰ ਰਾਤ ਇਕ ਨਿੱਜੀ ਹੋਟਲ ਦਾ ਮੈਨੇਜਰ ਖਾਣੇ ਦਾ ਆਰਡਰ ਦੇ ਕੇ ਐਕਟਿਵਾ ਉਤੇ ਹੋਟਲ ਨੂੰ ਵਾਪਸ ਐ ਰਿਹਾ ਸੀ ਉਥੇ ਮੌਕਾ ਦੇਖ ਕੇ ਇਕ ਅਣਪਛਾਤੇ ਵਿਅਕਤੀ ਵੱਲੋਂ ਉਸ ਕੋਲੋਂ ਤੇਜ਼ਧਾਰ ਹਥਿਆਰਾਂ ਦੇ ਜ਼ੋਰ ਉਤੇ ਮੋਬਾਈਲ ਐਕਟਿਵਾ ਅਤੇ 14000 ਨਕਦੀ ਲੁੱਟ ਕੇ ਲੈ ਗਏ। ਦਿਨ ਦਿਹਾੜੇ ਵਾਪਰੀ ਵੱਡੀ ਲੁੱਟ, ਸੀਸੀਟੀਵੀ 'ਚ ਕੈਦਪੁਲਿਸ ਕੋਲ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਆਸਪਾਸ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ਼ ਵੀ ਖੰਗਾਲਣੀ ਸ਼ੁਰੂ ਕਰ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਲਾਹੌਰ 'ਚ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ ਸ਼ਾਹਮੁਖੀ 'ਚ ਬਾਬਾ ਨਜਮੀ ਵੱਲੋਂ ਲੋਕ ਅਰਪਨ


Top News view more...

Latest News view more...

PTC NETWORK