Fri, Jan 10, 2025
Whatsapp

ਅੰਮ੍ਰਿਤਸਰ 'ਚ ਵੱਡੀ ਲੁੱਟ, ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਚਾਰ ਲੱਖ ਰੁਪਏ ਦੀ ਕੀਤੀ ਲੁੱਟ

Reported by:  PTC News Desk  Edited by:  Pardeep Singh -- May 13th 2022 08:26 AM
ਅੰਮ੍ਰਿਤਸਰ 'ਚ ਵੱਡੀ ਲੁੱਟ, ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਚਾਰ ਲੱਖ ਰੁਪਏ ਦੀ ਕੀਤੀ ਲੁੱਟ

ਅੰਮ੍ਰਿਤਸਰ 'ਚ ਵੱਡੀ ਲੁੱਟ, ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਚਾਰ ਲੱਖ ਰੁਪਏ ਦੀ ਕੀਤੀ ਲੁੱਟ

ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਲਗਾਤਾਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਹੋ ਦਿਨੋਂ ਦਿਨ ਵੱਧ ਰਹੀਆ ਹਨ। ਲੁਟੇਰਿਆਂ ਨੂੰ ਪੁਲਿਸ ਦਾ ਬਿਲਕੁਲ ਖੌਫ਼ ਨਹੀਂ ਰਿਹਾ। ਲੁਟੇਰੇ ਸ਼ਰੇਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਹਨ। ਜਿਸਦੇ ਚਲਦੇ ਸ਼ਹਿਰ ਵਾਸੀਆਂ ਦੇ ਮਨਾਂ ਵਿੱਚ ਵੀ ਕਾਫੀ ਖੌਫ ਵੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਅੱਜ ਅੰਮ੍ਰਿਤਸਰ ਦੇ ਮਾਲ ਰੋਡ ਉੱਤੇ ਰਹਿਣ ਵਾਲਾ ਅੱਗਰਵਾਲ ਪਰਿਵਾਰ ਵੀ ਇਨ੍ਹਾਂ ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਹੋ ਗਿਆ।   ਜਾਣਕਾਰੀ ਦਿੰਦੇ ਹੋਏ ਰਾਜੇਸ਼ ਅਗਰਵਾਲ ਤੇ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਅਸੀਂ ਸਰਵਿਸ ਕਲੱਬ ਤੋਂ ਖਾਣਾ ਖਾ ਕੇ ਆਪਣੇ ਘਰ ਮਾਲ ਰੋਡ ਤੇ ਆਪਣੀ ਕਾਰ ਵਿਚ ਆ ਰਹੇ ਸੀ ਕਿ ਅਸੀਂ ਆਪਣੇ ਘਰ ਦੇ ਬਾਹਰ ਪੁਹੰਚੇ ਸੀ ਕਿ ਸਾਡੇ ਘਰ ਦੇ ਬਾਹਰ ਸਾਡੀ ਕਾਰ ਅਗੇ ਇਕ ਕਾਰ ਆ ਖੜੀ ਹੋਈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਸੋਚਿਆ ਕਿ ਇਹ ਕਾਰ ਅੱਗੋਂ ਹਟਦੀ ਹੈ ਅਤੇ ਅਸੀਂ ਆਪਣੀ ਕਾਰ ਅੰਦਰ ਘਰ ਦੇ ਕਰਦੇ ਹਾਂ ਇਨ੍ਹੇ ਚਿਰ ਵਿਚ ਕਾਰ ਦੇ ਵਿਚੋਂ ਚਾਰ ਪੰਜ ਨੌਜਵਾਨ ਉਤਰੇ ਜਿਨ੍ਹਾਂ ਦੇ ਹੱਥਾਂ ਵਿਚ ਪਿਸਤੌਲ ਤੇ ਤੇਜ਼ਧਾਰ ਹਥਿਆਰ ਸੀ ਉਹ ਸਾਡੀ ਕਾਰ ਉੱਤੇ ਧਾਵਾ ਬੋਲ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਜਿਨ੍ਹੇ ਸੋਨੇ ਦੇ ਗਹਿਣੇ ਸਨ ਉਹ ਉਤਰਵਾ ਲਏ ਤੇ ਪਰਸ ਵਿਚ ਕੁਝ ਨਕਦੀ ਸੀ ਉਹ ਵੀ ਲੈ ਕੇ ਫਰਾਰ ਹੋ ਗਏ। ਘਟਨਾ ਬਾਰੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮਾਲ ਰੋਡ ਤੇ ਅਗਰਵਾਲ ਫੈਮਿਲੀ ਕੋਲੋਂ ਕੁੱਝ ਕਾਰ ਸਵਾਰ ਨੌਜਵਾਨ  ਤੇਜ਼ਧਾਰ ਹਥਿਆਰ ਦਿਖਾ ਕੇ ਸੋਨੇ ਦੇ ਗਹਿਣੇ ਤੇ ਨਕਦੀ ਲੁੱਟ ਕੇ ਲੈ ਗਏ ਹਨ ਅਸੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਜਲਦੀ ਹੀ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾਣਗੇ। ਇਹ ਵੀ ਪੜ੍ਹੋ:ਰਾਏਪੁਰ ਹਵਾਈ ਅੱਡੇ 'ਤੇ ਵੱਡਾ ਹਾਦਸਾ, ਹੈਲੀਕਾਪਟਰ ਹਾਦਸੇ 'ਚ ਦੋ ਪਾਇਲਟਾਂ ਦੀ ਮੌਤ, CM ਬਘੇਲ ਨੇ ਪ੍ਰਗਟਾਇਆ ਦੁੱਖ -PTC News


Top News view more...

Latest News view more...

PTC NETWORK