BSF ਦੇ ADGP ਨੇ ਕੀਤੇ ਵੱਡੇ ਖੁਲਾਸੇ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ: BSF ਦੇ ADGP ਪੀਵੀ ਰਾਮਾ ਸ਼ਾਸਤਰੀ ਨਾਲ ਖਾਸ ਗੱਲਬਾਤ ਕੀਤੀ। ਇਸ ਮੌਕੇ ADGP ਪੀਵੀ ਰਾਮਾ ਸ਼ਾਸਤਰੀ ਨੇ ਪੀਟੀਸੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਕਿਸਤਾਨ ਵੱਲੋਂ ਤਸਕਰੀ ਕਰਨ ਲਈ ਹਾਈ-ਟੈੱਕ ਤਰੀਕੇ ਵਰਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਬੀਤੀ ਰਾਤ ਵੀ ਬੀਐਸਐਫ ਨੇ ਡਰੋਨ ਤੋਂ ਅਸਲਾ ਅਤੇ ਨਸ਼ਾ ਬਰਾਮਦ ਕੀਤਾ ਹੈ। AGDP ਨੇ ਜਵਾਬ ਦਿੱਤਾ ਕਿ ਪਾਕਿਸਤਾਨ ਹੁਣ ਡ੍ਰੋਨ ਦੀ ਸਹਾਇਤਾ ਨਾਲ ਅਸਲੇ ਅਤੇ ਨਸ਼ੇ ਦੀ ਤਸਕਰੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕੀ ਬੀਤੀ ਰਾਤ ਅੰਮ੍ਰਿਤਸਰ ਲਾਗੇ ਪੁਲਮਰੋਂ ਵਿੱਖੇ ਡ੍ਰੋਨ ਦੀ ਵਰਤੋਂ ਨਾਲ ਅਸਲੇ ਅਤੇ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਸੀ ਪਰ BSF ਵੱਲੋਂ ਕਰਵਾਈ ਕਰ ਡ੍ਰੋਨ ਨੂੰ ਢੇਰ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਹੈ ਕਿ BSF ਦਾ ਦਾਇਰਾ 15 ਕਿਲੋਮੀਟਰ ਤੋਂ 50 km ਕਰਨ ਚੰਗਾ ਕਦਮ ਹੈ। ਉਨ੍ਹਾਂ ਨੇ ਦੱਸਿਆ ਗਿਆ ਕਿ BSF ਅਤੇ ਪੰਜਾਬ ਪੁਲਿਸ ਨਾਲ ਸਹਿਯੋਗ ਕਰਕੇ ਕਈ ਜੁਆਇੰਟ ਆਪ੍ਰੇਸ਼ਨ ਕਰ ਚੁੱਕੀ ਹੈ ਜਿਸ ਵਿਚ ਉਨ੍ਹਾਂ ਨੂੰ ਕਾਮਯਾਬੀ ਵੀ ਹਾਸਲ ਹੋਈ ਹੈ। ਬਾਰਡਰ ਉੱਤੇ ਚੱਲ ਰਹੀ ਗੈਰਕਾਨੂੰਨੀ ਮਾਇਨਿਗ ਬਾਰੇ ਪੁੱਛੇ ਜਾਣ ਤੇ AGDP ਨੇ ਕਿਹਾ ਹੈ ਕਿ ਜਨਤਾ ਦੀ ਸ਼ਾਂਤੀ ਬਣਾਏ ਰੱਖਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਇਹ ਵੀ ਪੜ੍ਹੋ:SGPC ਦੇ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ CM ਮਾਨ ਨੂੰ ਲਿਖਿਆ ਪੱਤਰ -PTC News