CM ਮਾਨ ਦੀ ਸੁਰੱਖਿਆ 'ਚ ਤਾਇਨਾਤ ਗੱਡੀਆਂ ਨੂੰ ਲੈ ਕੇ RTI 'ਚ ਵੱਡੇ ਖੁਲਾਸੇ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਰਟੀਆਈ ਤਹਿਤ ਮੁੱਖ ਮੰਤਰੀ ਦੇ ਕਾਫਲੇ ਬਾਰੇ ਜਾਣਕਾਰੀ ਮੰਗੀ ਸੀ। ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਆਰਟੀਆਈ ਵਿੱਚ ਮੰਗੀ ਜਾਣਕਾਰੀ ਪ੍ਰਤਾਪ ਸਿੰਘ ਬਾਜਵਾ ਨਾਲ ਸਾਂਝੀ ਕੀਤੀ ਹੈ। ਪ੍ਰਤਾਪ ਸਿੰਘ ਬਾਜਵਾ ਨੂੰ ਆਰਟੀਆਈ ਤਹਿਤ ਜੋ ਜਾਣਕਾਰੀ ਮਿਲੀ ਸੀ ਉਸ ਨੂੰ ਜਨਤਕ ਕਰ ਦਿੱਤਾ ਹੈ। ਆਰਟੀਆਈ ਵਿੱਚ ਖੁਲਾਸਾ ਹੋਇਆ ਹੈ ਕਿ ਸੀਐਮ ਦੇ ਕਾਫਲੇ ਵਿੱਚ 42 ਗੱਡੀਆਂ ਚੱਲਣ ਦਾ ਜ਼ਿਕਰ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਆਮ ਆਦਮੀ ਦੇ ਸੀਐਮ ਦੇ ਕਾਫਲੇ ਵਿੱਚ 42 ਗੱਡੀਆ ਹਨ ਜੋ ਕਿ ਸਪੱਸ਼ਟ ਕਰਦੀ ਹੈ ਕਿ ਮੁੱਖ ਮੰਤਰੀ ਕਿੰਨੇ ਆਮ ਆਦਮੀ ਹਨ।ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਆਮ ਲੋਕਾਂ ਦੀ ਸਰਕਾਰ ਇੰਨ੍ਹੀ ਵੀਆਈਪੀ ਹੋ ਗਈ ਹੈ ਇਸ ਬਾਰੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ। ਇਹ ਵੀ ਪੜ੍ਹੋ:ਭਗਤ ਸਿੰਘ ਵਰਗੇ ਸ਼ਹੀਦਾਂ ਨੂੰ ਦੇਣਾ ਚਾਹੀਦਾ ਹੈ ਭਾਰਤ ਰਤਨ: ਭਗਵੰਤ ਮਾਨ -PTC News