ਸੰਯੁਕਤ ਸਮਾਜ ਮੋਰਚੇ ਵੱਲੋਂ ਵੱਡਾ ਖੁਲਾਸਾ, ਇੱਕਲਾ ਮੰਜਾ ਨਹੀਂ ਚੋਣ ਨਿਸ਼ਾਨ
ਚੰਡੀਗੜ੍ਹ: ਸੰਯੁਕਤ ਸਮਾਜ ਮੋਰਚਾ (SSM) ਦੇ ਬੁਲਾਰੇ ਨੇ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਲੈ ਕੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਇਕ ਸਪੱਸ਼ਟੀਕਰਨ ਦਿੱਤਾ ਹੈ। ਪਾਰਟੀ ਦੇ ਸੈਂਟਰਲ ਲੀਗਲ ਟੀਮ ਮੈਂਬਰ ਸਤਬੀਰ ਸਿੰਘ ਵਾਲੀਆ ਨੇ ਮੀਡੀਆ ਨਿਊਜ਼ ਚੈਨਲਜ਼ ਨੂੰ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸੰਯੁਕਤ ਸਮਾਜ ਮੋਰਚੇ (SSM) ਨੂੰ ਇੱਕਲੇ 'ਮੰਜੇ' ਦੇ ਚੋਣ ਨਿਸ਼ਾਨ ਹੇਠਾਂ ਚੋਣ ਲੜਨ ਦੀ ਮਨਜ਼ੂਰੀ ਨਹੀਂ ਮਿਲੀ ਹੈ।
ਬਲਕਿ ਪਾਰਟੀ ਦੇ ਆਜ਼ਾਦ ਉਮੀਦਵਾਰਾਂ ਵਿੱਚੋਂ ਕਰੀਬ 65% ਨੂੰ 'ਮੰਜਾ', 30% 'ਹਾਂਡੀ' ਅਤੇ ਕੁਝ ਨੂੰ ਹੋਰ ਚੋਣ ਨਿਸ਼ਾਨ ਮਿਲੇ ਹਨ। ਉਨ੍ਹਾਂ ਕਿਹਾ ਕਿ ਪੂਰੀ ਲਿਸਟ ਤਿਆਰ ਹੋ ਰਹੀ ਹੈ ਜੋ ਕਿ ਜਲਦ ਹੀ ਪੱਤਰਕਾਰ ਭਾਈਚਾਰੇ ਅੱਗੇ ਰੱਖ ਦਿੱਤੀ ਜਾਵੇਗੀ l
ਇਹ ਵੀ ਪੜ੍ਹੋ: ਸਿੱਧੂ ਦਾ ਕਾਂਗਰਸ ਲੀਡਰਸ਼ਿਪ 'ਤੇ ਤਿੱਖਾ ਹਮਲਾ ਕਿਹਾ "ਪੰਜਾਬ ਲਈ ਕਮਜ਼ੋਰ ਮੁੱਖ ਮੰਤਰੀ ਚਾਹੁੰਦੇ ਹਨ"
ਸੰਯੁਕਤ ਸਮਾਜ ਮੋਰਚਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਆਪਣੇ ਬੈਨਰ ਹੇਠ ਲੜ ਰਹੇ ਸਾਰੇ ਆਜ਼ਾਦ ਉਮੀਦਵਾਰਾਂ ਨੂੰ ਸਾਂਝਾ ਚੋਣ ਨਿਸ਼ਾਨ ਅਲਾਟ ਕਰਨ ਲਈ ਕਿਹਾ ਸੀ।
1 ਫਰਵਰੀ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ ਹੋਣ ਦੇ ਨਾਲ, ਸਾਰੇ 107 SSM ਉਮੀਦਵਾਰਾਂ ਨੇ ਚੋਣ ਨਿਸ਼ਾਨਾਂ ਵਜੋਂ 'ਮੰਜਾ', 'ਹਾਂਡੀ' ਅਤੇ 'ਕੈਂਚੀ' ਦਾ ਸਾਂਝਾ ਵਿਕਲਪ ਦਿੰਦੇ ਹੋਏ ਆਜ਼ਾਦ ਉਮੀਦਵਾਰਾਂ ਵਜੋਂ ਆਪਣੇ ਕਾਗਜ਼ ਦਾਖਲ ਕੀਤੇ ਸਨ।
ਐੱਸਐੱਸਐੱਮ ਨੇ ਆਪਣੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਇਸਲਈ ਕੀਤਾ ਹੈ ਕਿਉਂਕਿ ਇਹ ਜਥੇਬੰਦੀ ਪਹਿਲਾਂ ਆਪਣੇ ਆਪ ਨੂੰ ਇੱਕ ਰਾਜਨੀਤਕ ਪਾਰਟੀ ਵਜੋਂ ਰਜਿਸਟਰ ਕਰਵਾਉਣ ਵਿੱਚ ਅਸਫਲ ਰਹੀ ਸੀ, ਭਾਵੇਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਸ ਲਈ ਪ੍ਰਵਾਨਗੀ ਨਗ ਦਿੱਤੀ ਗਈ ਸੀ।
ਐੱਸਐੱਸਐੱਮ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ 'ਤੇ ਉਨ੍ਹਾਂ ਨੂੰ ਸਿਆਸੀ ਪਾਰਟੀ ਵਜੋਂ ਆਪਣੀ ਰਜਿਸਟ੍ਰੇਸ਼ਨ ਵਿੱਚ ਅੜਚਨ ਦਾ ਦੋਸ਼ ਲਾਇਆ ਸੀ। ਦੱਸਣਯੋਗ ਹੈ ਕਿ 1 ਫਰਵਰੀ ਦੀ ਰਾਤ ਤੱਕ ਸੰਯੁਕਤ ਸਮਾਜ ਮੋਰਚਾ ਆਪਣੇ ਆਪ ਨੂੰ ਰਾਜਨੀਤਕ ਪਾਰਟੀ ਵਜੋਂ ਰਜਿਸਟਰ ਕਰਵਾਣ ਵਿੱਚ ਸਫ਼ਲ ਰਹੀ ਸੀ।
ਭਾਰਤੀ ਚੋਣ ਕਮਿਸ਼ਨ (ECI) ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੇ 'ਸੰਯੁਕਤ ਸਮਾਜ ਮੋਰਚਾ' ਨੂੰ ਰਸਮੀ ਰਜਿਸਟ੍ਰੇਸ਼ਨ ਲਈ ਹੋਰ ਮਾਪਦੰਡਾਂ ਨੂੰ ਪੂਰਾ ਕਰਨ ਦੇ ਅਧੀਨ ਸਿਆਸੀ ਪਾਰਟੀ ਦੇ ਨਾਂ ਵਜੋਂ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕਾਰੋਬਾਰ ਕਰਨਾ ਆਸਾਨ ਬਣਾਵੇਗੀ ਭਾਜਪਾ: ਰਾਜਨਾਥ ਸਿੰਘ
ਐੱਸਐੱਸਐੱਮ 10 ਸੀਟਾਂ 'ਤੇ ਚੋਣ ਲੜ ਰਹੀ ਸੰਯੁਕਤ ਸੰਘਰਸ਼ ਪਾਰਟੀ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਹੈ।
-PTC News