Wed, Nov 13, 2024
Whatsapp

ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ, 72 ਘੰਟੇ 'ਚ ਆਸਾਨ ਕਿਸ਼ਤਾਂ 'ਤੇ ਮਿਲਣਗੇ ਖੇਤੀਬਾੜੀ ਔਜ਼ਾਰ

Reported by:  PTC News Desk  Edited by:  Jasmeet Singh -- September 17th 2022 06:30 PM -- Updated: September 17th 2022 06:40 PM
ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ, 72 ਘੰਟੇ 'ਚ ਆਸਾਨ ਕਿਸ਼ਤਾਂ 'ਤੇ ਮਿਲਣਗੇ ਖੇਤੀਬਾੜੀ ਔਜ਼ਾਰ

ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ, 72 ਘੰਟੇ 'ਚ ਆਸਾਨ ਕਿਸ਼ਤਾਂ 'ਤੇ ਮਿਲਣਗੇ ਖੇਤੀਬਾੜੀ ਔਜ਼ਾਰ

ਪਟਿਆਲਾ, 17 ਸਤੰਬਰ: ਸਟੇਟ ਬੈਂਕ ਆਫ ਇੰਡੀਆ (SBI) ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਸੀ.ਐਮ.ਸੀ ਮਸ਼ੀਨਾਂ ਖਰੀਦਣ ਲਈ ਆਸਾਨ ਕਿਸ਼ਤਾਂ ਅਤੇ ਘੱਟ ਵਿਆਜ 'ਤੇ ਪੈਸਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਸਟੇਟ ਬੈਂਕ ਆਫ ਇੰਡੀਆ ਨੇ ਪੰਜਾਬ ਦੀ ਸਭ ਤੋਂ ਵੱਡੀ ਤੇ ਨਾਮੀ ਖੇਤੀਬਾੜੀ ਔਜ਼ਾਰ ਬਣਾਉਣ ਵਾਲੀ ਕੰਪਨੀ 'ਐਗਰੀਜ਼ੋਨ' (Agrizone) ਨਾਲ ਇਹ ਸਮਝੌਤਾ ਕਰ ਲਿਆ ਹੈ। ਜੀਐਸਏ ਇੰਡਸਟਰੀ 'ਐਗਰੀਜ਼ੋਨ' ਦੌਲਤਪੁਰ ਪਟਿਆਲਾ ਵਿਖੇ ਸਟੇਟ ਬੈਂਕ ਆਫ ਇੰਡੀਆ ਦੇ ਡੀਜੀਐਮ ਚੰਡੀਗੜ੍ਹ ਵਿਪਨ ਗੁਪਤਾ ਤੇ ਬੈਂਕ ਦੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਸਟੇਟ ਬੈਂਕ ਆਫ ਇੰਡੀਆ ਦਾ ਸੂਬੇ ਦੇ ਕਿਸਾਨਾਂ ਨਾਲ ਬਹੁਤ ਗੂੜਾ ਰਿਸਤਾ ਹੈI ਆਗਾਮੀ ਝੋਨੇ ਦੀ ਵਾਢੀ ਦੇ ਸੀਜ਼ਨ ਵਿੱਚ ਪਰਾਲੀ ਅਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਬੈਂਕ ਬਹੁਤ ਹੀ ਘੱਟ ਵਿਆਜ ਅਤੇ ਆਸਾਨ ਕਿਸ਼ਤਾਂ 'ਚ ਔਜ਼ਾਰ ਖ਼ਰੀਦਣ ਵਿੱਚ ਕਿਸਾਨਾ ਦੀ ਮਦਦ ਕਰੇਗੀ ਤੇ ਕਿਸਾਨ ਭਰਾਵਾਂ ਨੂੰ 72 ਘੰਟੇ ਵਿੱਚ ਲੋਨ ਉਪਲਬੱਧ ਕਰਵਾਈਆ ਜਾਵੇਗਾ। ਸੂਬੇ ਦੇ ਕਿਸਾਨਾਂ ਨੂੰ ਤਰੱਕੀ ਵੱਲ ਲੈ ਕੇ ਜਾਣ ਲਈ 'ਐਗਰੀਜ਼ੋਨ' ਦਾ ਇਹ ਉਪਰਾਲਾ ਬਹੁਤ ਚੰਗਾ ਦੱਸਿਆ ਜਾ ਰਿਹਾ ਹੈ ਕੰਪਨੀ ਦੇ ਐਮਡੀ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਗਰੀਜ਼ੋਨ ਵੱਲੋਂ ਸਟੇਟ ਬੈਂਕ ਆਫ ਇੰਡੀਆ ਨਾਲ ਸਮਝੋਤਾ ਕਰ ਕੇ ਸੂਬੇ ਦੇ ਕਿਸਾਨਾਂ ਲਈ ਇੱਕ ਵੱਡਾ ਕਦਮ ਚੁੱਕਿਆ ਹੈ I ਹੁਣ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਦਿੱਤੀ ਜਾਂਦੀ 50 ਤੋਂ 80 ਫੀਸਦੀ ਸਬਸਿਡੀ ਤੋਂ ਬਾਅਦ ਜੋ ਰਕਮ ਬਚੇਗੀ ਉਸ ਨੂੰ ਕਿਸਾਨ ਆਸਾਨ ਕਿਸ਼ਤਾਂ ਅਤੇ ਘੱਟ ਵਿਆਜ ਵਿਚ ਆਪਣੀ ਮਰਜ਼ੀ ਮੁਤਾਬਕ ਦੇ ਸਕਣਗੇ । ਇਹ ਲੋਨ ਲੈਣ ਲਈ ਕਿਸਾਨਾਂ ਨੂੰ ਬੇਲੋੜੀ ਕਾਗਜੀ ਕਾਰਵਾਈ ਤੋਂ ਛੁਟਕਾਰਾ ਦਿਵਾਇਆ ਹੈ ਇਸ ਵਿੱਚ ਉਹਨਾ ਨੂੰ ਬੈਂਕਾਂ ਦੇ ਫਾਲਤੂ ਚੱਕਰ ਵੀ ਨਹੀ ਲਗਾਉਣੇ ਪੈਣਗੇ। ਸਟੇਟ ਬੈਂਕ ਆਫ ਇੰਡੀਆ ਦੇ ਡੀਜੀਐਮ ਵਿਪਨ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਵੱਲੋਂ ਖੇਤੀ ਸੰਦ ਬਣਾਉਣ ਵਾਲੀ ਜੀਐਸਏ ਇੰਡਸਟਰੀਜ਼ 'ਐਗਰੀਜ਼ੋਨ' ਨਾਲ ਸਮਝੋਤਾ ਹੈ ਕਿ ਕਿਸਾਨਾਂ ਨੂੰ ਹੁਣ ਆਸਾਨ ਕਿਸ਼ਤਾਂ 'ਤੇ ਘੱਟ ਵਿਆਜ ਤੇ ਖੇਤੀ ਸੰਦ ਮੁਹੱਈਆ ਕਰਵਾਏ ਜਾਣਗੇ। ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤੀ ਸਬਸਿਡੀ ਤੋਂ ਬਾਅਦ ਰਹਿੰਦੀ ਰਕਮ ਇਕੱਠੀ ਨਹੀਂ ਭਰਨੀ ਪਵੇਗੀ ਉਹ ਆਪਣੀ ਮਰਜ਼ੀ ਨਾਲ ਬੈਂਕ ਤੋਂ ਲੋਨ ਲੈ ਕੇ ਭਰ ਸਕਦੇ ਹਨ। ਲੋਨ ਲੈਣ ਦੀ ਪ੍ਰਕਿਰਿਆ ਬਹੁਤ ਹੀ ਸਰਲ ਹੋਵੇਗੀ ਕਿਸਾਨ ਆਪਣੀ ਆਮਦਨ ਅਨੁਸਾਰ ਉਸ ਰਕਮ ਦੀਆਂ ਕਿਸ਼ਤਾਂ ਕਰਵਾ ਕੇ ਸੁਪਰ ਸੀਡਰ ਖਰੀਦ ਸਕਣਗੇ। - ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ -PTC News


Top News view more...

Latest News view more...

PTC NETWORK