ਪੁਲਿਸ ਦੀ ਵੱਡੀ ਕਾਰਵਾਈ, 4 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ
ਪਟਿਆਲਾ:ਪਟਿਆਲਾ ਪੁਲਿਸ ਵੱਲੋਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਰਪੰਚ ਤਾਰਾ ਦੈਂਤ ਦੇ ਕਤਲ ਕੇਸ ਵਿੱਚ ਭਗੌੜੇ ਚੱਲੇ ਆ ਰਹੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਜਸਪ੍ਰੀਤ ਸਿੰਘ, ਮਹੁੰਮਦ ਸਾਹਜਹਾਂ ਅਤੇ ਸੁਨੀਲ ਕੁਮਾਰ ਆਦਿ ਨੂੰ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮਾਂ ਕੋਲੋਂ ਇਕ ਵਿਦੇਸ਼ੀ ਪਿਸਟਲ 9 ਐਮ.ਐਮ ਤੇ ਇਕ ਵਿਦੇਸੀ 12 ਬੋਰ ਰਾਈਫਲ, 2 ਪਿਸਟਲ 32 ਬੋਰ ਅਤੇ ਕੁਲ 23 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।ਜੋ ਉਕਤਾਨ ਮੁਲਜ਼ਮਾਂ ਨੂੰ ਸਰਪੰਚ ਤਾਰਾ ਦੈਂਤ ਕਤਲ ਕੇਸ ਤੇ ਸਮਸ਼ੇਰ ਸਿੰਘ ਸ਼ੇਰਾ ਕਤਲ ਕੇਸ ਅਤੇ ਬਿਹਾਰ ਵਿੱਚ ਇਰਾਦਾ ਕਤਲ ਕੇਸ ਵਿੱਚ ਲੋੜੀਂਦੇ ਸਨ।ਇਸ ਮਾਮਲੇ ਤੋਂ ਪੁਲਿਸ ਨੇ 3 ਮੈਂਬਰਾਂ ਨੂੰ ਵੱਖ ਵੱਖ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਹੈ। ਹਥਿਆਰਾਂ ਦੀ ਬਰਾਮਦਗੀ ਸਰਪੰਚ ਤਾਰਾ ਦੈਂਤ ਅਤੇ ਸਮਸ਼ੇਰ ਸ਼ੇਰਾ ਕਤਲ ਕੇਸ ਵਿੱਚ ਪਹਿਲਾਂ ਵੀ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੁਣ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਸਰਪੰਚ ਤਾਰਾ ਦੱਤ ਕਤਲ ਕੇਸ ਵਿੱਚ ਉਕਤ ਲੋੜੀਦੇ ਜਸਪ੍ਰੀਤ ਸਿੰਘ ਮੰਗੂ ਪੁੱਤਰ ਮਨਪ੍ਰੀਤ ਸਿੰਘ ਵਾਸੀ ਮਕਾਨ ਨੰਬਰ 1170 ਗਲੀ ਨੰਬਰ 11 ਗੁਰਬਖਸ ਕਲੋਨੀ ਥਾਣਾ ਲਾਹੌਰੀ ਗੇਟ ਪਟਿਆਲਾ, ਮਹੁੰਮਦ ਸਾਹਜਹਾਂ ਉਰਫ ਸਾਜਨ ਪੁੱਤਰ ਮੁਹੰਮਦ ਸੁਵੈਬ ਵਾਸੀ ਮਕਾਨ ਨੰਬਰ 94 ਸਕਤੀ ਨਗਰ ਥਾਣਾ ਅਨਾਜ ਮੰਡੀ ਅਤੇ ਸੁਨੀਲ ਕੁਮਾਰ ਰਾਣਾ ਪੁੱਤਰ ਗੋਦਨ ਲਾਲ ਵਾਸੀ ਮਕਾਨ ਨੰਬਰ 282 ਗਲੀ ਨੰਬਰ 04 ਭਾਰਤ ਨਗਰ ਥਾਣਾ ਅਨਾਜ ਮੰਡੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾ ਜਸਪ੍ਰੀਤ ਸਿੰਘ ਮੰਗੂ ਪਾਸੋਂ ਇਕ ਪਿਸਟਲ 32 ਬੋਰ ਸਮੇਤ 7 ਕਾਰਤੂਸ ਅਤੇ ਇਕ ਵਿਦੇਸ਼ੀ 12 ਬੋਰ ਰਾਇਫਲ ਸਮੇਤ ਤੇ ਕਾਰਤੂਸ, ਮੁਹੰਮਦ ਸਾਹਜਹਾਂ ਉਰਫ ਸਾਜਨ ਪਾਸੋਂ ਇਕ ਪਿਸਟਲ 32 ਬੋਰ ਸਮੇਤ 7ਕਾਰਤੂਸ ਅਤੇ ਸੁਨੀਲ ਕੁਮਾਰ ਰਾਣਾ ਪਾਸੋਂ ਇਕ ਵਿਦੇਸੀ ਪਿਸਟਲ 9 ਐਮ.ਐਮ. ਸਮੇਤ 6 ਹੋਦ ਬਰਾਮਦ ਕਰਨ ਦੀ ਸਫਲਤਾ ਹਾਸਿਲ ਕੀਤੀ ਹੈ। ਰਿਪੋਰਟ-ਗਗਨਦੀਪ ਆਹੂਜਾ ਇਹ ਵੀ ਪੜ੍ਹੋ:ਭਾਜਪਾ ਨੇ ਲਗਾਈ 'ਜਨਤਾ ਦੀ ਵਿਧਾਨ ਸਭਾ' -PTC News