ਪੁਲਿਸ ਦੀ ਵੱਡੀ ਕਾਰਵਾਈ, ਵਾਹਨਾਂ 'ਤੇ ਜਾਅਲੀ ਨੰਬਰ ਲਗਾ ਕੇ olx 'ਤੇ ਵੇਚਣ ਵਾਲਾ ਗ੍ਰਿਫ਼ਤਾਰ
ਕਪੂਰਥਲਾ: ਪੰਜਾਬ ਵਿੱਚ ਦਿਨੋਂ-ਦਿਨ ਵਾਰਦਾਤਾਂ ਵੱਧਦੀਆ ਜਾ ਰਹੀਆ ਹਨ। ਕਪੂਰਥਲਾ ਦੀ ਪੁਲਿਸ ਨੂੰ ਇਕ ਵੱਡੀ ਸਫ਼ਲਤਾ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਉਹ ਇਕ ਅਜਿਹੇ ਸਖਸ਼ ਨੂੰ ਕਾਬੂ ਕਰਦੀ ਹੈ ਜੋ olx ਉੱਤੇ ਜਾਅਲੀ ਵੀਆਈਪੀ ਨੰਬਰ ਲਗਾ ਕੇ ਵਾਹਨ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੀ ਹੈ। ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰਾਂ ਵਿਚੋਂ ਇਕ ਨੂੰ ਗ੍ਰਿਫ਼ਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਅਤੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਇੰਦਰਜੀਤ ਸਿੰਘ ਵਜੋਂ ਹੋਈ ਹੈ। ਉਸਦੇ ਦੋ ਹੋਰ ਸਾਥੀਆਂ ਦਾ ਨਾਮ ਗੁਰਵਿੰਦਰ ਸਿੰਘ ਗੁਰਕੀਰਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਵਾਹਨ ਉੱਤੇ ਵੀਆਈਪੀ ਨੰਬਰ ਲਗਾ ਕੇ ਲੱਖਾਂ ਰੁਪਏ ਵਿੱਚ ਵੇਚਦਾ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਅਨਿਲ ਜੀਤ ਸਿੰਘ ਟੂਰਨਾ ਨਾਮ ਦੇ ਵਿਅਕਤੀ ਨੂੰ 16 ਲੱਖ ਰੁਪਏ ਠੱਗੇ ਹਨ। ਉਧਰ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨਾਲ ਠੱਗੀ ਮਾਰਨ ਵਾਲੇ ਕਈ ਗਿਰੋਹ ਹਨ ਜਿਨ੍ਹਾਂ ਦੀ ਉਲੀਕੀ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਲੋਕਾਂ ਨੂੰ ਠੱਗੀ ਮਾਰਨ ਵਾਲੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਇਹ ਵੀ ਪੜ੍ਹੋ:ਪੰਜਾਬ ਯੂਥ ਕਾਂਗਰਸ ਨੇ ਤਿਰੰਗਾ ਯਾਤਰਾ ਕੱਢ ਕੇ ਮਨਾਇਆ ਯੂਥ ਕਾਂਗਰਸ ਦਾ ਸਥਾਪਨਾ ਦਿਵਸ -PTC News