ਪਟਿਆਲਾ 'ਚ ਵਾਪਰੀ ਹਿੰਸਾਕ ਝੜਪ 'ਚ ਵੱਡੀ ਖ਼ਬਰ, ਪਾਰਟੀ ਦੁਆਰਾ ਬਰਖਾਸਤ ਪੰਜਾਬ ਸ਼ਿਵ ਸੈਨਾ ਪ੍ਰਧਾਨ ਗ੍ਰਿਫਤਾਰ
ਪਟਿਆਲਾ, 29 ਅਪ੍ਰੈਲ: ਪਟਿਆਲਾ 'ਚ ਵਾਪਰੀ ਹਿੰਸਾਕ ਝੜਪ 'ਚ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਪਟਿਆਲਾ ਹਿੰਸਾ ਵਿਚ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਆਪਣੀ ਹੀ ਪਾਰਟੀ ਦੁਆਰਾ ਬਰਖਾਸਤ ਕੀਤੇ ਗਏ ਪੰਜਾਬ ਸ਼ਿਵ ਸੈਨਾ ਪ੍ਰਧਾਨ ਹਰੀਸ਼ ਸਿੰਗਲਾ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸਨੂੰ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਲਈ ਜ਼ਿਮੇਵਾਰ ਮੰਨਿਆ ਜਾ ਰਿਹਾ ਹੈ। ਦੱਸ ਦੇਈਏ ਕਿ ਸਿੰਗਲਾ ਨੇ ਬਿਨਾ ਪੁਲਿਸ ਦੀ ਇਜਾਜ਼ਤ ਤੋਂ ਖ਼ਾਲਿਸਤਾਨ ਵਿਰੋਧੀ ਜਲੂਸ ਦੀ ਪੈਰਵੀ ਕੀਤੀ ਸੀ। ਜਿਸ ਦੇ ਨਤੀਜੇ ਵਜੋਂ ਅੱਜ ਪੰਜਾਬ ਦੇ ਪਟਿਆਲਾ ਸ਼ਹਿਰ ਨੂੰ ਦੋ ਧਿਰਾਂ ਵਿਚ ਝੜਪ ਦੀ ਮਾਰ ਸਹਿਣੀ ਪਈ ਕਿਓਂਕਿ ਸਿੱਖ ਜਥੇਬੰਦੀਆਂ ਵਲੋਂ ਇਨ੍ਹਾਂ ਦਾ ਜਲੂਸ ਵਾਲੀ ਥਾਂ 'ਤੇ ਖੁਲ ਕੇ ਵਿਰੋਧ ਕੀਤਾ ਗਿਆ। ਪੰਜਾਬ ਦੇ ਪਟਿਆਲਾ ਵਿੱਚ ਦੋ ਕੱਟੜਪੰਥੀ ਸਮੂਹਾਂ ਦਰਮਿਆਨ ਹੋਈਆਂ ਹਿੰਸਕ ਝੜਪਾਂ ਦੇ ਮੱਦੇਨਜ਼ਰ, ਕੌਮੀ ਘੱਟ ਗਿਣਤੀ ਕਮਿਸ਼ਨ (ਐਨਸੀਐਮ) ਨੇ ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੂੰ ਇੱਕ ਪੱਤਰ ਲਿਖ ਕੇ ਇੱਕ ਘੱਟ ਗਿਣਤੀ ਭਾਈਚਾਰੇ ਵਿੱਚ ਹੋਈਆਂ ਹਿੰਸਕ ਝੜਪਾਂ ਬਾਰੇ ਵਿਸਥਾਰਤ ਰਿਪੋਰਟ ਭੇਜਣ ਦੀ ਬੇਨਤੀ ਕੀਤੀ ਹੈ। ਝੜਪ ਦੀ ਘਟਨਾ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਮ 5.30 ਵਜੇ ਪੰਜਾਬ ਦੇ ਡੀਜੀਪੀ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇੱਕ ਜ਼ਰੂਰੀ ਮੀਟਿੰਗ ਬੁਲਾਈ ਹੋਈ ਸੀ ਜਦੋਂ ਉਨ੍ਹਾਂ ਨੂੰ ਐਨਸੀਐਮ ਵਲੋਂ ਇਹ ਪੱਤਰ ਮਿਲਿਆ। ਪੱਤਰ ਵਿੱਚ ਐਨਸੀਐਮ ਦੀ ਸੰਯੁਕਤ ਸਕੱਤਰ ਏ ਧਨਲਕਸ਼ਮੀ ਨੇ ਲਿਖਿਆ, "ਐਨਸੀਐਮ ਨੇ 29.04.2022 ਨੂੰ ਪਟਿਆਲਾ, ਪੰਜਾਬ ਵਿੱਚ ਇੱਕ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਫਿਰਕੂ ਝੜਪ ਦੀਆਂ ਖਬਰਾਂ ਦਾ ਨੋਟਿਸ ਲਿਆ ਹੈ। ਤੁਹਾਨੂੰ ਇਸ ਮਾਮਲੇ ਵਿੱਚ ਵਿਚਾਰ ਕਰ ਕਮਿਸ਼ਨ ਨੂੰ 7 ਦਿਨਾਂ ਦੇ ਅੰਦਰ ਇੱਕ ਵਿਸਤ੍ਰਿਤ ਰਿਪੋਰਟ ਭੇਜਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਵੀ ਪੜ੍ਹੋ: ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪੰਜਾਬ ਸ਼ਿਵ ਸੈਨਾ ਪ੍ਰਧਾਨ ਬਰਖਾਸਤ; ਮੁੱਖ ਸਕੱਤਰ ਪੰਜਾਬ ਨੂੰ ਵੀ ਦੇਣਾ ਪਵੇਗਾ ਐਨਸੀਐਮ ਨੂੰ ਜਵਾਬ ਝੜਪਾਂ ਤੋਂ ਬਾਅਦ ਇੱਕ ਅਧਿਕਾਰਤ ਆਦੇਸ਼ ਰਾਹੀਂ ਸ਼ਿਵ ਸੈਨਾ ਨੇ ਆਪਣੇ ਪੰਜਾਬ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਹੈ। ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ, ਸ਼ਿਵ ਸੈਨਾ ਯੁਵਾ ਪ੍ਰਧਾਨ ਆਦਿਤਿਆ ਠਾਕਰੇ ਅਤੇ ਪਾਰਟੀ ਦੇ ਸਕੱਤਰ ਅਨਿਲ ਦੇਸਾਈ ਦੇ ਆਦੇਸ਼ਾਂ 'ਤੇ, ਪਾਰਟੀ ਨੇਤਾ ਹਰੀਸ਼ਾ ਸਿੰਗਲਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਬਰਖਾਸਤ ਕਰ ਦਿੱਤਾ ਗਿਆ ਹੈ। -PTC News