ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਵੱਡੀ ਖ਼ਬਰ, ਇਕ ਮਹੀਨੇ ਦੀ ਮਿਲੀ ਪੈਰੋਲ, ਵੀਡੀਓ ਜਾਰੀ ਕਰ ਸ਼ਰਧਾਲੂਆਂ ਨੂੰ ਦਿੱਤਾ ਸੰਦੇਸ਼
ਚੰਡੀਗੜ੍ਹ: ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਰਾਮ ਰਹੀਮ ਨੂੰ ਇਕ ਮਹੀਨੇ ਦੀ ਪੈਰੋਲ ਮਿਲ ਗਈ ਹੈ।ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਪਹਿਲੀ ਵਾਰੀ ਪੈਰੋਲ ਉੱਤੇ ਬਾਹਰ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਡੇਰਾ ਮੁਖੀ ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਰਹਿਣਗੇ। ਡੇਰਾ ਮੁਖੀ ਨੂੰ ਸਵੇਰੇ 7.00 ਵਜੇ ਭਾਰੀ ਸੁਰੱਖਿਆ ਦੇ ਵਿਚਕਾਰ ਬਾਗਪਤ ਆਸ਼ਰਮ ਲਈ ਰਵਾਨਾ ਕੀਤਾ ਗਿਆ ਹੈ।
ਡੇਰਾ ਮੁਖੀ ਦੀ ਪੈਰੋਲ ਉੱਤੇ ਡੇਰਾ ਦੇ ਪ੍ਰਵਕਤਾ ਜਤਿੰਦਰ ਖੁਰਾਨਾ ਦਾ ਕਹਿਣਾ ਹੈ ਕਿ 30 ਦਿਨ ਦੀ ਪੈਰੋਲ ਮਿਲੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਯੂਪੀ ਦੇ ਆਸ਼ਰਮ ਵਿੱਚ ਰੁਕੇ ਹੋਏ ਹਨ।ਉਨ੍ਹਾਂ ਨੇ ਕਿਹਾ ਹੁਣ ਬਾਗਪਤ ਦੇ ਆਸ਼ਰਮ ਨਾਲ ਮਿਲ ਕੇ ਹੀ ਅਗਲੇ ਸਾਰੇ ਪ੍ਰੋਗਰਾਮ ਤੈਅ ਹੋਣਗੇ।
ਰਾਮ ਰਹੀਮ ਨੇ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਇਕ ਵੀਡੀਓ ਜਾਰੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਤੁਸੀ ਆਪਣੇ ਘਰਾਂ ਵਿੱਚ ਰਹਿ ਕੰਮ ਕਰੋ। ਉਨ੍ਹਾਂ ਨੇ ਕਿਹਾ ਹੈ ਕਿ ਸੇਵਦਾਰਾਂ ਦੀਆਂ ਗੱਲਾਂ ਨੂੰ ਮੰਨਣਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਤੁਸੀ ਹਮੇਸ਼ਾ ਮੇਰੀਆਂ ਗੱਲਾਂ ਮੰਨਦੇ ਹੋਏ ਅਤੇ ਮੰਨਦੇ ਹੀ ਰਹਿਣਾ ਹੈ। ਡੇਰਾ ਮੁਖੀ ਨੇ ਕਿਹਾ ਹੈ ਕਿ ਪਹਿਲਾ ਮੈਂ ਜੇਲ੍ਹ ਵਿਚੋਂ 10 ਚਿੱਠੀਆ ਭੇਜੀਆ ਸਨ ਉਨ੍ਹਾਂ ਨੂੰ ਸ਼ਰਧਾਲੂਆਂ ਨੇ ਮੰਨਿਆ ਹੈ। ਡੇਰਾ ਮੁਖੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਸੇਵਾਦਾਰਾਂ ਦਾ ਪੂਰਾ ਸਾਥ ਦਿਓ।
ਇਹ ਵੀ ਪੜ੍ਹੋ:ਲੜਕੀ ਨੂੰ ਅਗਵਾ ਦੇ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ
-PTC News