ਕਾਂਗਰਸ ਅਤੇ 'ਆਪ' ਦੀ ਵੱਡੀ ਹਾਰ; ਸਿੱਖ ਅਰਦਾਸ ਤੇ ਅਕਾਲੀ ਦਲ ਵਿਰੁੱਧ ਇਸ਼ਤਿਹਾਰਬਾਜ਼ੀ 'ਤੇ ਰੋਕ
ਚੰਡੀਗੜ੍ਹ: ਸਿਆਸੀ ਜੰਗਾਂ ਵਿਚ ਵਿਰੋਧੀਆਂ ਵਿਰੁੱਧ ਸਾਮ, ਦਾਮ, ਦੰਦ, ਭੇਦ ਵਰਤਣਾ ਇੱਕ ਆਮ ਜਹੀ ਗੱਲ ਹੈ ਪਰ ਉਹ ਚੋਣ ਕਮਿਸ਼ਨ ਜਿਸਦੀ ਇਹ ਜ਼ਿਮੇਦਾਰੀ ਬਣਦੀ ਹੈ ਕਿ ਉਹ ਸੱਚ ਦੀ ਬੁਨਿਆਦ 'ਤੇ ਸਰਕਾਰ ਦਾ ਗੱਠਨ ਕਰਵਾਉਣ, ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਵੀ ਨਹੀਂ ਬਕਸ਼ਿਆ। ਦੱਸ ਦੇਈਏ ਕਿ ਹਾਲਹੀ ਵਿਚ 'ਆਪ' ਵਲੋਂ ਜ਼ੋਰਾ ਸ਼ੋਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਸੋਸ਼ਲ ਮੀਡੀਆ 'ਤੇ ਪ੍ਰਚਾਰ ਕੀਤਾ ਜਾ ਰਿਹਾ ਸੀ, ਇਹ ਵੀ ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਪ੍ਰਚਾਰ ਨੂੰ ਵੀ ਚੋਣ ਕਮਿਸ਼ਨ ਤੋਂ ਪਾਰਿਤ ਕਰਵਾਣਾ ਪੈਂਦਾ ਹੈ। ਪਰ ਲੋਕਾਂ ਨਾਲ ਇਨਸਾਫ ਕਰਨ ਦੀ ਗੱਲ ਕਹਿਣ ਵਾਲੀ 'ਆਪ' ਨੇ ਸੱਤਾ ਧਾਰਨ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਨਾਲ ਭਾਰੀ ਬੇਇਨਸਾਫ਼ੀ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੀ ਤਾਂ ਨਵਜੋਤ ਸਿੱਧੂ ਨੂੰ ਮਿਲੇਗਾ 'ਸੁਪਰ ਸੀਐੱਮ' ਦਾ ਅਹੁਦਾ: ਰਵਨੀਤ ਬਿੱਟੂ
ਅਕਾਲੀਆਂ ਵਿਰੁੱਧ ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰਚਾਰ ਵਿਚ ਚੋਣ ਕਮਿਸ਼ਨ ਨੂੰ ਦਿੱਤੀ ਸਮੱਗਰੀ ਦੇ ਉੱਲਟ 'ਆਪ' ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਸਾਧ ਰਹੀ ਸੀ। ਜਿਸਤੇ ਚੋਣ ਕਮਿਸ਼ਨ ਨੇ ਨੋਟਿਸ ਲੈਂਦਿਆਂ ਫੌਰੀ ਤੌਰ 'ਤੇ ਜੂਠੇ ਸਕ੍ਰਿਪਟ ਵਾਲੇ ਸੋਸ਼ਲ ਮੀਡੀਆ ਪ੍ਰਚਾਰ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਜੇਕਰ 'ਆਪ' ਦਾ ਸੋਸ਼ਲ ਮੀਡੀਆ ਸੈੱਲ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਨ੍ਹਾਂ ਖ਼ਿਲਾਫ਼ ਚੋਣ ਕਮਿਸ਼ਨ ਸਖਤ ਕਾਰਵਾਈ ਕਰ ਸਕਦਾ ਹੈ।
ਇਸਤੋਂ ਇਲਾਵਾ ਕਾਂਗਰਸ ਵਲੋਂ ਸਿੱਖ ਅਰਦਾਸ ਸ਼ਬਦਾਵੀ ਨਾਲ ਛੇੜ ਛਾੜ ਉਪਰੰਤ ਅਤੇ ਅਕਾਲੀ ਸਰਕਾਰ ਵੇਲੇ ਦੇ ਇਸ਼ਤਿਹਾਰ ਦੇ ਇੱਕ ਭਾਗ ਦੀ ਵਰਤੋਂ ਮਗਰੋਂ ਕਾਂਗਰਸ ਨੂੰ ਵੀ ਚੋਣ ਕਮਿਸ਼ਨ ਨੇ ਫਟਕਾਰ ਲਾਈ ਹੈ ਅਤੇ ਸਾਰੇ ਪਾਸਿਓਂ ਆਪਣੇ ਇਸ਼ਤਿਹਾਰਾਂ 'ਤੇ ਫੌਰੀ ਰੋਕ ਲਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਸੀ ਕਿ "ਇਹ ਨੁਮਾਇੰਦਗੀ ਤੁਹਾਡੇ ਧਿਆਨ ਵਿੱਚ ਲਿਆਉਣ ਲਈ ਕੀਤੀ ਜਾ ਰਹੀ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਆਉਣ ਵਾਲੀ ਪੰਜਾਬ ਵਿਧਾਨ ਸਭਾ ਚੋਣਾਂ 'ਚ ਵੋਟਰਾਂ ਨੂੰ ਲੁਭਾਉਣ ਲਈ 'ਪੰਜਾਬ ਦੀ ਚੜ੍ਹਦੀ ਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ' ਦੇ ਨਾਂ ਹੇਠ ਸਿਆਸੀ ਇਸ਼ਤਿਹਾਰਬਾਜ਼ੀ ਕਰ ਰਹੀ ਹੈ।"
ਇਹ ਵੀ ਪੜ੍ਹੋ: ਨਾਮਜ਼ਦਗੀ ਪਰਚੇ 'ਚ ਭਗੌੜੇ ਹੋਣ ਸਬੰਧੀ ਜਾਣਕਾਰੀ ਲੁਕਾਉਣ ਵਾਲੇ ਉਮੀਦਵਾਰ ਖ਼ਿਲਾਫ਼ FIR ਦਰਜ: ਸੀ.ਈ.ਓ. ਡਾ. ਰਾਜੂ
ਪੱਤਰ ਵਿੱਚ ਅੱਗੇ ਕਿਹਾ ਗਿਆ ਸੀ ਕਿ "ਇਸ ਤਰ੍ਹਾਂ ਕਰਕੇ, ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਲਈ ਸਿੱਖ ਅਰਦਾਸ ਦੀਆਂ ਆਖਰੀ ਪੰਕਤੀਆਂ - "ਨਾਨਕ ਨਾਮ ਚੜ੍ਹਦੀ ਕਲਾ || ਤੇਰੇ ਭਾਣੇ ਸਰਬੱਤ ਦਾ ਭਲਾ ||" ਨੂੰ ਵਿਗਾੜਿਆ ਹੈ।" ਦੱਸਣਯੋਗ ਹੈ ਕਿ ਕਾਂਗਰਸ ਦੀ ਇਸ ਹਰਕਤ ਕਰਕੇ ਸਿੱਖ ਸ਼ਰਧਾਲੂਆਂ ਦੇ ਹਿਰਦੇ ਵੀ ਵਲੂੰਦਰੇ ਗਏ ਸਨ ਅਤੇ ਸੰਗਤਾਂ ਵਿਚ ਭਾਰੀ ਰੋਸ ਮਿਲ ਰਿਹਾ ਸੀ।
-PTC News