EPF 'ਤੇ ਵਿਆਜ ਦਰਾਂ ਬਾਰੇ ਆਇਆ ਵੱਡਾ ਫੈਸਲਾ, ਜਾਣੋ ਕਿੰਨਾ ਮਿਲੇਗਾ ਵਿਆਜ਼
EPF Interest Rate: ਰੂਸ-ਯੂਕਰੇਨ ਯੁੱਧ ਕਾਰਨ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਦੀ ਆਰਥਿਕ ਸਥਿਤੀ 'ਤੇ ਅਸਰ ਹੋਇਆ ਹੈ ਉੱਥੇ ਹੀ ਸ਼ੇਅਰ ਮਾਰਕੀਟ 'ਤੇ ਬਹੁਤ ਪ੍ਰਭਾਵ ਪਿਆ ਹੈ। ਦੱਸ ਦੇਈਏ ਕੀ PF ਨੇ ਕੁਝ ਨਵੇਂ ਫੈਸਲੇ ਲਏ ਹਨ। PF ਦੇ ਦਾਇਰੇ 'ਚ ਆਉਣ ਵਾਲੇ ਦੇਸ਼ ਦੇ ਕਰੀਬ 6 ਕਰੋੜ ਕਰਮਚਾਰੀਆਂ ਲਈ ਬੁਰੀ ਖਬਰ ਹੈ। ਦੱਸ ਦੇਈਏ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਵਿੱਤੀ ਸਾਲ 2021-22 ਲਈ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਯਾਨੀ ਤੁਹਾਨੂੰ 8.5% ਦੀ ਬਜਾਏ 8.10% ਦੀ ਦਰ 'ਤੇ ਵਿਆਜ ਮਿਲੇਗਾ। 2019-20 ਵਿੱਚ ਵੀ ਵਿਆਜ ਦਰ ਸਿਰਫ 8.5% ਸੀ। ਪਿਛਲੇ ਦੋ ਵਿੱਤੀ ਸਾਲਾਂ (2019-20 ਅਤੇ 2020-21) ਦੀ ਗੱਲ ਕਰੀਏ ਤਾਂ ਵਿਆਜ ਦਰ 8.50% ਤੋਂ ਰਹੀ ਹੈ। EPFO ਵੀ ਬਾਜ਼ਾਰ ਵਿੱਚ ਪੈਸਾ ਨਿਵੇਸ਼ ਕਰਦਾ ਹੈ। EPFO ਨੇ ਇਸ ਨਿਵੇਸ਼ 'ਤੇ ਕਾਫੀ ਕਮਾਈ ਕੀਤੀ ਹੈ। ਇਸ ਦਾ ਅੰਦਾਜ਼ਾ ਇਸ ਤਰ੍ਹਾਂ ਲਗਇਆ ਜਾ ਸਕਦਾ ਹੈ ਕਿ ਇਸ ਸਾਲ EPFO ਨੂੰ ਰਿਟਰਨ ਦੇਣ ਲਈ ਪਿਛਲੇ ਸਾਲ ਦੇ ਮੁਕਾਬਲੇ ਘੱਟ ETF ਯੂਨਿਟ ਵੇਚਣੇ ਪੈਣਗੇ। ਅੰਕੜਿਆਂ ਦੇ ਅਨੁਸਾਰ, ਮਾਰਚ 2020-21 ਵਿੱਚ, EPFO ਨੇ ETF ਵੇਚ ਕੇ 10,130 ਕਰੋੜ ਰੁਪਏ ਦੀ ਕੀਤੀ ਸੀ । ਇਸ 'ਚ 4,073 ਕਰੋੜ ਰੁਪਏ ਪੂੰਜੀ ਲਾਭ ਯਾਨੀ ਮੁਨਾਫੇ ਦੇ ਸਨ। ਹੁਣ ਇਸ ਸਾਲ EPFO ਨੂੰ ਇਸ ਤੋਂ ਘੱਟ ETF ਯੂਨਿਟਾਂ ਹੀ ਵੇਚਣੀਆਂ ਪੈਣਗੀਆਂ। ਮਾਰਚ 2021 ਤੱਕ, EPFO ਦਾ ਈਟੀਐਫ ਵਿੱਚ ਇੱਕ ਲੱਖ 37 ਹਜ਼ਾਰ ਕਰੋੜ ਤੋਂ ਵੱਧ ਦਾ ਨਿਵੇਸ਼ ਸੀ। EPFO ਦੇ ਸੈਂਟਰਲ ਬੋਰਡ ਆਫ਼ ਟਰੱਸਟੀਜ਼ ਦੀ ਮੀਟਿੰਗ ਵਿੱਚ ਈਪੀਐਫ ਵਿਆਜ ਦਰ ਦੇ ਨਾਲ ਇਨਵਾਈਟ ਵਿੱਚ ਨਿਵੇਸ਼ ਦੇ ਪ੍ਰਸਤਾਵ 'ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਸਾਲ ਦੇ ਸ਼ੁਰੂ ਵਿੱਚ, EPFO ਬੋਰਡ ਨੇ ਵਿਕਲਪਕ ਨਿਵੇਸ਼ ਫੰਡਾਂ ਵਿੱਚ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਸੀ। ਦਰਅਸਲ, EPFO ਵਿੱਚ ਜਮ੍ਹਾਂ ਰਕਮ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਨਿਵੇਸ਼ ਦੇ ਨਵੇਂ ਰਾਹ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਸੀ। InvITs ਵਿੱਚ ਨਿਵੇਸ਼ ਕਰਨ ਦੇ ਪ੍ਰਸਤਾਵ ਨੂੰ ਬੁਨਿਆਦੀ ਢਾਂਚੇ ਨਾਲ ਜੁੜੇ ਲੰਬੇ ਸਮੇਂ ਦੇ ਫੰਡਾਂ ਵਿੱਚ ਨਿਵੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਚਾਰਿਆ ਜਾ ਸਕਦਾ ਹੈ। ਹਰ ਮਹੀਨੇ ਲਗਭਗ 15000-16000 ਕਰੋੜ ਰੁਪਏ EPFO ਵਿੱਚ ਜਮ੍ਹਾ ਹੋ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ 2021-22 'ਚ EPFO ਦੀ ਜਮ੍ਹਾ ਰਾਸ਼ੀ 1.8 ਲੱਖ ਕਰੋੜ ਰੁਪਏ ਤੋਂ 1.9 ਲੱਖ ਕਰੋੜ ਰੁਪਏ ਤੱਕ ਵਧ ਸਕਦੀ ਹੈ। ਇਸ ਵਿੱਚੋਂ 15 ਪ੍ਰਤੀਸ਼ਤ ਰਕਮ ਇਕੁਇਟੀ ਵਿੱਚ ਨਿਵੇਸ਼ ਕੀਤੀ ਜਾਂਦੀ ਹੈ ਅਤੇ ਬਾਕੀ ਰਕਮ ਡੈਬਟ ਇੰਸਟਰੂਮੈਂਟ ਵਿੱਚ ਨਿਵੇਸ਼ ਕੀਤੀ ਜਾਂਦੀ ਹੈ। ਡਿਪਾਜ਼ਿਟ 'ਚ ਵਾਧੇ ਨੂੰ ਦੇਖਦੇ ਹੋਏ, EPFO ਕੋਲ ਆਪਣੀ ਨਿਵੇਸ਼ ਟੋਕਰੀ ਨੂੰ ਵਧਾਉਣ ਦਾ ਵਧੀਆ ਮੌਕਾ ਹੈ। ਇਹੀ ਕਾਰਨ ਹੈ ਕਿ ਮਾਰਚ 'ਚ ਹੋਣ ਵਾਲੀ ਸੈਂਟਰਲ ਬੋਰਡ ਦੀ ਬੈਠਕ 'ਚ EPFO ਦੇ ਪੈਸੇ ਨੂੰ ਇਨਵਾਈਟ 'ਚ ਪਾਉਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਪੁਲਵਾਮਾ, ਗੰਦਰਬਲ, ਹੰਦਵਾੜਾ 'ਚ ਮੁਕਾਬਲੇ 'ਚ 4 ਅੱਤਵਾਦੀ ਕੀਤੇ ਢੇਰ -PTC News