Tue, Sep 17, 2024
Whatsapp

ਦੇਸ਼ ਭਰ 'ਚ ਕੋਰੋਨਾ ਵੱਡਾ ਧਮਾਕਾ, ਜਾਣੋ ਕਿਹੜੇ ਸੂਬਾ 'ਚ ਕੋਰੋਨਾ ਦੇ ਵਧੇਰੇ ਕੇਸ

Reported by:  PTC News Desk  Edited by:  Pardeep Singh -- January 22nd 2022 09:10 AM -- Updated: January 22nd 2022 11:23 AM
ਦੇਸ਼ ਭਰ 'ਚ ਕੋਰੋਨਾ ਵੱਡਾ ਧਮਾਕਾ, ਜਾਣੋ ਕਿਹੜੇ ਸੂਬਾ 'ਚ ਕੋਰੋਨਾ ਦੇ ਵਧੇਰੇ ਕੇਸ

ਦੇਸ਼ ਭਰ 'ਚ ਕੋਰੋਨਾ ਵੱਡਾ ਧਮਾਕਾ, ਜਾਣੋ ਕਿਹੜੇ ਸੂਬਾ 'ਚ ਕੋਰੋਨਾ ਦੇ ਵਧੇਰੇ ਕੇਸ

ਨਵੀਂ ਦਿੱਲੀ: ਵਿਸ਼ਵ ਭਰ ਵਿੱਚ ਕੋਰੋਨਾ ਦਾ ਖੌਫ਼ ਜਾਰੀ ਹੈ। ਦੇਸ਼ ਵਿੱਚ ਵੀ ਕੋਰੋਨਾ ਦੇ ਕੇਸਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ 337704 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਰਾਹਤ ਦੇਣ ਵਾਲੀ ਖ਼ਬਰ ਹੈ ਕਿ ਕੱਲ ਨਾਲੋਂ 9550 ਕੇਸ ਘੱਟ ਹਨ। ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ 488 ਮੌਤਾਂ ਹੋਈਆਂ ਹਨ। ਪੂਰੇ ਦੇਸ਼ ਵਿੱਚ  ਪਿਛਲੇ 24 ਘੰਟਿਆਂ ਵਿੱਚ 242676 ਮਰੀਜ਼ ਸਿਹਤਯਾਬ ਹੋਏ ਹਨ। ਮੌਜੂਦਾ ਸਮੇਂ ਵਿੱਚ ਦੇਸ਼ ਭਰ ਵਿੱਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 10050 ਦਰਜ ਕੀਤੀ ਗਈ ਹੈ।  

ਸ਼ੁੱਕਰਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਗਿਰਾਵਟ ਆਈ ਹੈ। ਦਿੱਲੀ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਦੇ 10 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਸ਼ਾਮ ਨੂੰ ਜਾਰੀ ਰਿਪੋਰਟ ਦੇ ਅਨੁਸਾਰ ਦਿੱਲੀ ਵਿੱਚ ਕੋਰੋਨਾ ਦੇ 10,756 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਕੋਰੋਨਾ ਦੇ 38 ਮਰੀਜ਼ਾਂ ਦੀ ਵੀ ਮੌਤ ਹੋ ਗਈ ਹੈ। ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਸਕਾਰਾਤਮਕਤਾ ਦਰ ਵਿੱਚ ਗਿਰਾਵਟ ਆਈ ਹੈ।
ਸ਼ੁੱਕਰਵਾਰ ਨੂੰ ਸਕਾਰਾਤਮਕਤਾ ਦਰ 18.04 ਫੀਸਦੀ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ ਦਿੱਲੀ ਦੇ ਹਸਪਤਾਲਾਂ 'ਚ ਕੁੱਲ 2656 ਕੋਰੋਨਾ ਮਰੀਜ਼ ਦਾਖਲ ਹਨ। ਉੱਥੇ ਹੀ ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 7792 ਨਵੇਂ ਕੇਸ ਸਾਹਮਣੇ ਆਏ ਹਨ। ਕੋਰੋਨਾ ਨਾਲ ਮਾਰਨ ਵਾਲਿਆਂ ਦੀ ਗਿਣਤੀ 28 ਹੈ। ਪਿੱਛਲੇ 24 ਘੰਟਿਆਂ ਵਿੱਚ 6882 ਮਰੀਜ਼ ਠੀਕ ਹੋ ਗਏ ਹਨ।ਉੱਥੇ ਹੀ ਪੰਜਾਬ ਵਿੱਚ ਐਕਟਿਵ ਕੇਸ 48185 ਹਨ। ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਦਿਨੋਂ ਦਿਨ ਤੇਜ਼ ਹੋ ਰਹੀ ਹੈ। Punjab reports 7,792 new Covid-19 cases in 24 hours ਦੱਖਣੀ ਰਾਜਾਂ ਵਿੱਚ ਕੋਰੋਨਾ ਦਾ ਪ੍ਰਕੋਪ ਦਿਨੋਂ ਦਿਨ ਵੱਧ ਰਿਹਾ ਹੈ। ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਦੇ 48 ਹਜ਼ਾਰ ਤੋਂ ਵਧੇਰੇ ਨਵੇਂ ਕੇਸ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ ਕੋਰੋਨਾ ਦੇ 48,270 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਰਸ਼ਟਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 2,64,388 ਹੋ ਗਈ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 42,391 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਸੂਬੇ ਵਿੱਚ ਕੋਰੋਨਾ ਦੇ ਨਵੇਂ ਰੂਪ ਓਮਿਕਰੋਨ ਦੇ 144 ਮਰੀਜ਼ ਸਾਹਮਣੇ ਆਏ ਹਨ। ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 5,008 ਨਵੇਂ ਮਾਮਲੇ ਸਾਹਮਣੇ ਆਏ ਜੋ ਕਿ ਵੀਰਵਾਰ ਤੋਂ 700 ਘੱਟ ਹਨ। ਜ਼ਿਲ੍ਹੇ ਵਿੱਚ 12 ਕੋਰੋਨਾ ਮਰੀਜ਼ਾਂ ਦੀ ਵੀ ਮੌਤ ਹੋ ਚੁੱਕੀ ਹੈ। ਹੈਲਥ ਬੁਲੇਟਿਨ ਵਿੱਚ ਕਿਹਾ ਕਿ ਸ਼ਹਿਰ ਵਿੱਚ ਕੋਰੋਨਾ ਦੇ ਮਾਮਲੇ ਵੱਧ ਕੇ 10,28,715 ਹੋ ਗਏ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 16,512 ਹੋ ਗਈ ਹੈ, ਇਹ ਲਗਾਤਾਰ ਤੀਜਾ ਦਿਨ ਸੀ ਜਦੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ ਇਸ ਸਮੇਂ ਕੋਰੋਨਾ ਦੇ 14,178 ਐਕਟਿਵ ਮਾਮਲੇ ਹਨ। ਕਰਨਾਟਕ 'ਚ ਕੋਰੋਨਾ ਦੇ 48 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ 22 ਮੌਤਾਂ ਗਈਆ ਹਨ। ਪਿਛਲੇ 24 ਘੰਟਿਆਂ ਵਿੱਚ ਕਰਨਾਟਕ ਵਿੱਚ ਕੋਰੋਨਾ ਦੇ 48,049 ਨਵੇਂ ਮਾਮਲੇ ਸਾਹਮਣੇ ਆਏ ਹਨ। Covid surge continues; 41,668 more test Covid positive in this state ਬੈਂਗਲੁਰੂ ਵਿੱਚ ਕੋਰੋਨਾ ਦੇ 29,068 ਨਵੇਂ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਕੋਰੋਨਾ ਸਕਾਰਾਤਮਕ ਦਰ 19.23 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 18,115 ਮਰੀਜ਼ ਸਿਹਤਯਾਬ ਹੋ ਗਏ ਹਨ।ਸੂਬੇ ਵਿੱਚ ਇਸ ਸਮੇਂ ਕੋਰੋਨਾ ਦੇ 3,23,143 ਐਕਟਿਵ ਕੇਸ ਹਨ। ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 22 ਕੋਰੋਨਾ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਕੇਰਲ 'ਚ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਕੇਰਲ ਵਿੱਚ ਇਕ ਦਿਨ 'ਚ 41,668 ਨਵੇਂ ਕੇਸ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ ਕੇਰਲ ਵਿੱਚ ਕੋਰੋਨਾ ਦੇ 41,668 ਨਵੇਂ ਮਾਮਲੇ ਸਾਹਮਣੇ ਆਏ ਹਨ। ਤਿਰੂਵਨੰਤਪੁਰਮ ਵਿੱਚ ਸਭ ਤੋਂ ਵੱਧ 7896 ਮਾਮਲੇ ਹਨ। ਇਸ ਤੋਂ ਬਾਅਦ ਏਰਨਾਕੁਲਮ ਵਿੱਚ 7339, ਕੋਝੀਕੋਡ ਵਿੱਚ 4143, ਤ੍ਰਿਸ਼ੂਰ ਵਿੱਚ 3667, ਕੋਟਾਯਮ ਵਿੱਚ 3182, ਕੋਲਮ ਵਿੱਚ 2660, ਪਲੱਕੜ ਵਿੱਚ 2345, ਵਾਇਨਾਡ ਵਿੱਚ 850 ਅਤੇ ਕਾਸਰਗੋਡ ਵਿੱਚ 563 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿੱਛਲੇ 24 ਘੰਟਿਆਂ ਵਿੱਚ 33 ਮੌਤਾਂ ਦੀ ਪੁਸ਼ਟੀ ਹੋਈ ਹੈ।ਕੇਰਲ ਵਿੱਚ ਓਮੀਕਰੋਨ ਦੇ 54 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਵੀ ਪੜ੍ਹੋ:ਪੰਜਾਬ 'ਚ ਕੋਰੋਨਾ ਦੀ ਰਫ਼ਤਾਰ ਹੋਈ ਤੇਜ਼, 7792 ਨਵੇਂ ਕੇਸ, 28 ਮੌਤਾਂ -PTC News

Top News view more...

Latest News view more...

PTC NETWORK