ਰੂਸ-ਯੂਕਰੇਨ ਜੰਗ ਵਿਚਕਾਰ Instagram ਚਲਾਉਣ ਵਾਲਿਆਂ ਨੂੰ ਵੱਡਾ ਝਟਕਾ
ਨਵੀਂ ਦਿੱਲੀ : ਹਰ ਗੁਜ਼ਰਦੇ ਦਿਨ ਦੇ ਨਾਲ ਰੂਸ ਅਤੇ ਯੂਕਰੇਨ ਵਿਚਕਾਰ ਸੰਘਰਸ਼ ਵਾਧਾ ਜਾ ਰਿਹਾ ਹੈ। ਜਿਸ ਕਾਰਨ ਕਈ ਕੰਪਨੀਆ ਨੇ ਯੂਕਰੇਨ ਦੇ ਸਪੌਟ 'ਚ ਰੂਸ ਨਾਲ ਆਪਣੇ ਨਾਤੇ ਤੋੜ ਰਹੇ ਹਨ। ਇਸੇ ਸੂਚੀ 'ਚ ਸਭ ਤੋਂ ਵੱਧ ਵਰਤੀ ਜਾਨ ਵਾਲੀ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ (Instagram) ਵੀ ਸ਼ਾਮਿਲ ਹੋ ਗਿਆ ਹੈ। ਇੰਸਟਾਗ੍ਰਾਮ (Instagram) ਨੇ ਰੂਸ ਵਿੱਚ ਆਪਣੀ ਪਹੁੰਚ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਯਾਨੀ ਹੁਣ ਰੂਸ 'ਚ ਯੂਜ਼ਰਸ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ (Instagram)ਦੀ ਵਰਤੋਂ ਨਹੀਂ ਕਰ ਸਕਣਗੇ। ਰੂਸ ਦਾ ਦੋਸ਼ ਹੈ ਕਿ ਇਸ ਦੀ ਵਰਤੋਂ ਰੂਸੀ ਸੈਨਿਕਾਂ ਵਿਰੁੱਧ ਹਿੰਸਾ ਲਈ ਕੀਤੀ ਜਾ ਰਹੀ ਹੈ। ਸੰਚਾਰ ਅਤੇ ਮੀਡੀਆ ਰੈਗੂਲੇਟਰ ਰੋਸਕੋਮਨਾਡਜ਼ੋਰ (Roskomnadzor) ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਰੂਸੀ ਨਾਗਰਿਕਾਂ ਅਤੇ ਸੈਨਿਕਾਂ ਵਿਰੁੱਧ ਹਿੰਸਾ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਦੇ ਕਾਰਨ Instagram ਤੱਕ ਰਾਸ਼ਟਰੀ ਪਹੁੰਚ ਨੂੰ ਬੰਦ ਕਰ ਰਹੇ ਹਨ। ਇਸ ਲਈ ਸਾਨੂੰ ਇਸਨੂੰ ਬੰਦ ਕਰਨਾ ਪਵੇਗਾ। ਰੋਸਕੋਮਨਾਡਜ਼ੋਰ (Roskomnadzor) ਨੇ ਇੰਸਟਾਗ੍ਰਾਮ (Instagram) ਨੂੰ ਬਲੌਕ ਕਰਨ ਦਾ ਫੈਸਲਾ ਉਦੋਂ ਲਿਆ ਜਦੋਂ ਮੈਟਾ ਦੇ ਬੁਲਾਰੇ ਐਂਡੀ ਸਟੋਨ ਨੇ ਕਿਹਾ ਕਿ ਅਸੀਂ ਆਪਣੇ ਪਲੇਟਫਾਰਮ 'ਤੇ ਉਨ੍ਹਾਂ ਸਿਆਸੀ ਸਮੀਕਰਨਾਂ ਨੂੰ ਵੀ ਰੱਖਾਂਗੇ ਜੋ ਹਿੰਸਕ ਭਾਸ਼ਣ 'ਤੇ ਉਨ੍ਹਾਂ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ।। ਗੂਗਲ ਨੇ ਯੂਰਪੀਅਨ ਉਪਭੋਗਤਾਵਾਂ ਨੂੰ RT ਅਤੇ Sputnik ਦੁਆਰਾ ਸੰਚਾਲਿਤ YouTube ਚੈਨਲਾਂ ਨੂੰ ਦੇਖਣ ਤੋਂ ਰੋਕ ਦਿੱਤਾ ਹੈ। ਮੇਟਾ ਨੇ ਰੂਸੀ ਰਾਜ ਮੀਡੀਆ ਨੂੰ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਪਾਬੰਦੀ ਲਗਾ ਦਿੱਤੀ ਹੈ।
ਐਡਮ ਮੋਸੇਰੀ ਨੇ ਟਵੀਟ ਕੀਤਾ ਅਤੇ ਲਿਖਿਆ- ਰੂਸ 'ਚ ਸੋਮਵਾਰ ਨੂੰ ਇੰਸਟਾਗ੍ਰਾਮ (Instagram) ਨੂੰ ਬਲਾਕ ਕਰ ਦਿੱਤਾ ਜਾਵੇਗਾ। ਪਰ ਇਸ ਫੈਸਲੇ ਨਾਲ 80 ਮਿਲੀਅਨ ਰੂਸੀ ਇੱਕ ਦੂਜੇ ਅਤੇ ਬਾਕੀ ਦੁਨੀਆ ਤੋਂ ਕੱਟ ਜਾਣਗੇ। ਕਿਉਂਕਿ ਰੂਸ ਵਿੱਚ 80% ਲੋਕ ਦੇਸ਼ ਤੋਂ ਬਾਹਰ ਦੇ Instagram ਖਾਤਿਆਂ ਨੂੰ ਫਾਲੋ ਕਰਦੇ ਹਨ। ਇਹ ਵੀ ਪੜ੍ਹੋ: EPF 'ਤੇ ਵਿਆਜ ਦਰਾਂ ਬਾਰੇ ਆਇਆ ਵੱਡਾ ਫੈਸਲਾ, ਜਾਣੋ ਕਿੰਨਾ ਮਿਲੇਗਾ ਵਿਆਜ਼ -PTC NewsOn Monday, Instagram will be blocked in Russia. This decision will cut 80 million in Russia off from one another, and from the rest of the world as ~80% of people in Russia follow an Instagram account outside their country. This is wrong. — Adam Mosseri (@mosseri) March 11, 2022