ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਹੋਇਆ ਵੱਡਾ ਧਮਾਕਾ, 3 ਜਵਾਨ ਜ਼ਖ਼ਮੀ
Jammu Kashmir: ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਇਕ ਵਾਹਨ 'ਚ ਧਮਾਕਾ ਹੋਇਆ ਹੈ। ਇਸ ਧਮਾਕੇ 'ਚ 3 ਜਵਾਨ ਜ਼ਖਮੀ ਹੋ ਗਏ ਹਨ। ਆਈਜੀਪੀ ਕਸ਼ਮੀਰ ਨੇ ਦੱਸਿਆ ਕਿ ਧਮਾਕਾ ਸੇਡੋ ਵਿੱਚ ਕਿਰਾਏ ਦੇ ਇੱਕ ਨਿੱਜੀ ਵਾਹਨ ਵਿੱਚ ਹੋਇਆ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੱਡੀ ਵਿੱਚ ਬੰਬ ਲਾਇਆ ਗਿਆ ਸੀ ਜਾਂ ਧਮਾਕਾ ਬੈਟਰੀ ਦੀ ਖਰਾਬੀ ਕਾਰਨ ਹੋਇਆ। ਰਿਪੋਰਟਾਂ ਮੁਤਾਬਕ ਜਿਸ ਵਾਹਨ 'ਚ ਧਮਾਕਾ ਹੋਇਆ, ਉਹ ਕਿਰਾਏ 'ਤੇ ਲਈ ਹੋਈ ਸੀ। ਇਹ ਧਮਾਕਾ ਕਿਵੇਂ ਹੋਇਆ ਇਸ ਦੀ ਜਾਂਚ ਅਜੇ ਜਾਰੀ ਹੈ। ਸੁਰੱਖਿਆ ਏਜੰਸੀਆਂ ਨੂੰ ਡਰ ਸੀ ਕਿ ਗੱਡੀ ਦੇ ਅੰਦਰ ਪਹਿਲਾਂ ਹੀ ਆਈਈਡੀ ਫਿੱਟ ਕੀਤੀ ਗਈ ਸੀ। ਹਾਲਾਂਕਿ ਗ੍ਰੇਨੇਡ ਧਮਾਕੇ ਦੀ ਵੀ ਗੱਲ ਚੱਲ ਰਹੀ ਹੈ। ਜੰਮੂ-ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ: VIP ਲੋਕਾਂ ਦੀ ਸੁਰੱਖਿਆ ਘਟਾਉਣ 'ਤੇ ਅੱਜ ਹਾਈਕੋਰਟ 'ਚ ਜਵਾਬ ਦਾਖਲ ਕਰੇਗੀ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਅੱਤਵਾਦੀਆਂ ਨੇ ਇਕ ਨਾਗਰਿਕ ਨੂੰ ਉਸ ਦੇ ਘਰ ਨੇੜੇ ਗੋਲੀ ਮਾਰ ਦਿੱਤੀ, ਜਿਸ 'ਚ ਉਹ ਜ਼ਖਮੀ ਹੋ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ਿਲੇ ਦੇ ਕੀਗਾਮ 'ਚ ਫਾਰੂਕ ਅਹਿਮਦ ਸ਼ੇਖ ਦੀ ਰਿਹਾਇਸ਼ ਨੇੜੇ ਰਾਤ ਕਰੀਬ 8:45 'ਤੇ ਵਾਪਰੀ। ਉਨ੍ਹਾਂ ਦੱਸਿਆ ਕਿ ਜ਼ਖਮੀ ਨੂੰ ਪੁਲਵਾਮਾ ਦੇ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕਸ਼ਮੀਰ ਜ਼ੋਨ ਪੁਲਿਸ ਦੁਆਰਾ ਸਵੇਰੇ ਇੱਕ ਟਵੀਟ ਵਿੱਚ ਲਿਖਿਆ ਗਿਆ, "ਸ਼ੋਪੀਆਂ ਵਿੱਚ ਇੱਕ ਨਿੱਜੀ ਕਿਰਾਏ ਦੇ ਵਾਹਨ ਦੇ ਅੰਦਰ ਇੱਕ ਧਮਾਕਾ ਹੋਇਆ। ਤਿੰਨ ਸੈਨਿਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਦੀ ਪ੍ਰਕਿਰਤੀ ਅਤੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ।" -PTC News