ਸੰਨੀ ਦਿਓਲ ਨਾਲ ਵਾਪਰਿਆ ਵੱਡਾ ਹਾਦਸਾ, ਇਸ ਲਈ ਨਹੀਂ ਪਾਇਆ ਰਾਸ਼ਟਰਪਤੀ ਚੋਣ 'ਚ ਵੋਟ
ਨਵੀਂ ਦਿੱਲੀ, 25 ਜੁਲਾਈ: ਬਾਲੀਵੁੱਡ ਅਭਿਨੇਤਾ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਦਰਅਸਲ ਹਾਲ ਹੀ ਵਿੱਚ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੋਪਦੀ ਮੁਰਮੂ ਨੂੰ ਭਾਰਤ ਦੀ 15ਵੀਂ ਰਾਸ਼ਟਰਪਤੀ ਚੁਣਿਆ ਗਿਆ। ਇਸ ਰਾਸ਼ਟਰਪਤੀ ਚੋਣਾਂ ਦੌਰਾਨ ਸੰਸਦ ਵਿੱਚ ਵੋਟਿੰਗ ਦੌਰਾਨ ਇੱਕ ਨਹੀਂ ਸਗੋਂ ਕਈ ਸੰਸਦ ਮੈਂਬਰ ਗਾਇਬ ਰਹੇ। ਅਜਿਹੇ 'ਚ ਸੰਨੀ ਦਿਓਲ ਵੀ ਸੰਸਦ 'ਚ ਵੋਟਿੰਗ 'ਚ ਗੈਰ-ਹਾਜ਼ਰ ਰਹੇ। ਅਜਿਹੇ 'ਚ ਸੰਨੀ ਦਿਓਲ ਨੂੰ ਰਾਸ਼ਟਰਪਤੀ ਚੋਣ 'ਚ ਨਾ ਆਉਣ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ। ਹਰ ਪਾਸੇ ਆਪਣੇ ਆਪ ਨੂੰ ਟ੍ਰੋਲ ਹੁੰਦੀਆਂ ਦੇਖ ਸੰਨੀ ਨੇ ਇਸ ਪੂਰੇ ਮਾਮਲੇ 'ਤੇ ਬਿਆਨ ਜਾਰੀ ਕਰਕੇ ਸੰਸਦ 'ਚ ਆਪਣੀ ਗੈਰਹਾਜ਼ਰੀ ਦਾ ਕਾਰਨ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਅਮਰੀਕਾ 'ਚ ਉਨ੍ਹਾਂ ਦੀ ਪਿੱਠ ਦਾ ਇਲਾਜ ਚੱਲ ਰਿਹਾ ਸੀ। ਇਸ ਕਾਰਨ ਕਰਕੇ ਉਹ ਰਾਸ਼ਟਰਪਤੀ ਚੋਣ ਵਿੱਚ ਆਪਣੀ ਮੌਜੂਦਗੀ ਦਰਜ ਨਹੀਂ ਕਰਵਾ ਸਕੇ। ਇਸ ਦੇ ਨਾਲ ਹੀ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਭਿਨੇਤਾ ਦੇ ਪ੍ਰਸ਼ੰਸਕਾਂ ਦੀ ਚਿੰਤਾ ਵਧ ਗਈ ਹੈ। ਖਬਰਾਂ ਮੁਤਾਬਕ ਬਾਲੀਵੁੱਡ ਅਭਿਨੇਤਾ ਦੀ ਕੁਝ ਹਫਤੇ ਪਹਿਲਾਂ ਸ਼ੂਟਿੰਗ ਦੌਰਾਨ ਪਿੱਠ 'ਤੇ ਸੱਟ ਲੱਗ ਗਈ ਸੀ। ਇਸ ਤੋਂ ਬਾਅਦ ਹੀ ਉਸ ਨੂੰ ਆਪਣੇ ਇਲਾਜ ਲਈ ਅਮਰੀਕਾ ਜਾਣਾ ਪਿਆ। ਫਿਲਹਾਲ ਸੰਨੀ ਅਮਰੀਕਾ 'ਚ ਆਪਣੀ ਪਿੱਠ ਦੀ ਸੱਟ ਦਾ ਇਲਾਜ ਕਰਵਾ ਰਹੇ ਹਨ। ਇਹ ਵੀ ਪੜ੍ਹੋ: ਸਪਨਾ ਚੌਧਰੀ ਦਾ ਨਵਾਂ ਗੀਤ 'Kaamini' ਰਿਲੀਜ਼, ਗਾਣੇ 'ਚ ਅਦਾਵਾਂ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ -PTC News