ਬਾਇਡਨ ਨੇ ਪੁਤਿਨ ਨੂੰ ਜੰਗੀ ਅਪਰਾਧੀ ਐਲਾਨਿਆ, ਰੂਸ ਭੜਕਿਆ
ਨਵੀਂ ਦਿੱਲੀ : ਯੂਕਰੇਨ ਦੇ ਨਾਗਰਿਕਾਂ ਉੱਤੇ ਰੂਸ ਦੇ ਹਮਲੇ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਜੰਗੀ ਅਪਰਾਧੀ ਕਰਾਰ ਦਿੱਤਾ ਹੈ। ਬਾਇਡਨ ਨੇ ਵ੍ਹਾਈਟ ਹਾਊਸ ਦੌਰਾਨ ਸਮਾਰੋਹ ਦੌਰਾਨ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਲੱਗਦਾ ਹੈ ਕਿ ਉਹ (ਪੁਤਿਨ) ਜੰਗੀ ਅਪਰਾਧੀ ਹੈ। ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਤਣਾਅ ਵੱਧਦਾ ਜਾ ਰਿਹਾ ਹੈ। ਰੂਸ ਦੀ ਚਹੁੰਪਾਸੜ ਨਿਖੇਧੀ ਹੋ ਰਹੀ ਹੈ। ਵੱਖ-ਵੱਖ ਦੇਸ਼ਾਂ ਵੱਲੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ‘ਜੰਗੀ ਅਪਰਾਧੀ’ਕਿਹਾ ਹੈ। ਪੁਤਿਨ ਨੇ ਯੂਕਰੇਨ ਵਿੱਚ ਜੋ ਕੀਤਾ, ਉਸ ਨੂੰ ਯੁੱਧ ਅਪਰਾਧੀ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਦੇ ਇਸ ਬਿਆਨ ਉਤੇ ਰੂਸ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਰੂਸੀ ਰਾਸ਼ਟਰਪਤੀ ਦੇ ਦਫ਼ਤਰ ਕ੍ਰੇਮਲਿਨ ਦਾ ਕਹਿਣਾ ਹੈ ਕਿ ਵਲਾਦੀਮੀਰ ਪੁਤਿਨ ਬਾਰੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਟਿੱਪਣੀ ਸਵੀਕਾਰ ਕਰਨ ਯੋਗ ਅਤੇ ਮੁਆਫ਼ ਕਰਨ ਯੋਗ ਨਹੀਂ ਹੈ। ਬਿਡੇਨ ਨੇ ਵਾਸ਼ਿੰਗਟਨ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਪੁਤਿਨ ਇੱਕ ਜੰਗੀ ਅਪਰਾਧੀ ਹੈ, ਰੂਸੀ ਰਾਸ਼ਟਰਪਤੀ ਦਾ ਜ਼ਿਕਰ ਕੀਤਾ। ਯੂਕਰੇਨ 'ਤੇ ਰੂਸ ਦੇ ਹਮਲੇ ਪਿਛੋਂ ਅਮਰੀਕੀ ਰਾਸ਼ਟਰਪਤੀ ਵੱਲੋਂ ਪੂਤਿਨ ਖ਼ਿਲਾਫ਼ ਕੀਤੀ ਗਈ ਇਹ ਸਭ ਤੋਂ ਤਿੱਖੀ ਟਿੱਪਣੀ ਹੈ। ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਅਮਰੀਕਾ ਰੂਸ ਵਿਰੁੱਧ ਆਪਣੀ ਰੱਖਿਆ ਵਿੱਚ ਸਹਾਇਤਾ ਲਈ ਯੂਕਰੇਨ ਨੂੰ ਹੋਰ ਐਂਟੀ-ਏਅਰਕ੍ਰਾਫਟ ਵਾਹਨ, ਹਥਿਆਰ ਤੇ ਡ੍ਰੋਨ ਭੇਜ ਰਿਹਾ ਹੈ। ਇਸ ਤੋਂ ਪਹਿਲਾਂ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪਰਲ ਹਾਰਬਰ ਤੇ 11 ਸਤੰਬਰ, 2001 ਦੇ ਅੱਤਵਾਦੀ ਹਮਲਿਆਂ ਦਾ ਹਵਾਲਾ ਦਿੰਦੇ ਹੋਏ, ਰੂਸ ਖਿਲਾਫ਼ ਯੂਕਰੇਨ ਦੀ ਲੜਾਈ ਵਿੱਚ ਅਮਰੀਕੀ ਸੰਸਦ ਤੋਂ ਹੋਰ ਮਦਦ ਦੀ ਅਪੀਲ ਕੀਤੀ। ਇਹ ਵੀ ਪੜ੍ਹੋ : ਜਲੰਧਰ ਦੇ ਢਾਬੇ 'ਤੇ ਹੋਇਆ ਹਾਈ ਵੋਲਟੇਜ਼ ਡਰਾਮਾ, ਵੀਡੀਓ ਵਾਇਰਲ