ਭੁਪਿੰਦਰ ਹਨੀ ਦੀ FIR ਰੱਦ ਕਰਵਾਉਣ ਵਾਲੀ ਪਟੀਸ਼ਨ ਹਾਈ ਕੋਰਟ ਨੇ ਕੀਤੀ ਰੱਦ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੀ FIR ਰੱਦ ਕਰਵਾਉਣ ਵਾਲੀ ਪਟੀਸ਼ਨ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਇਹ ਪਟੀਸ਼ਨ ਭੁਪਿੰਦਰ ਸਿੰਘ ਹਨੀ ਅਤੇ ਕੁਦਰਤ ਦੀਪ ਨੇ ਆਪਣੇ ਖਿਲਾਫ਼ ਦਰਜ FIR ਰੱਦ ਕਰਵਾਉਣ ਲਈ ਦਾਇਰ ਕੀਤੀ ਸੀ।
ਨਜਾਇਜ਼ ਮਾਇਨਿੰਗ ਦੇ ਖਿਲ਼ਾਫ ਦਰਜ FIR ਨੂੰ ਲੈ ਕੇ ਹਾਈ ਕੋਰਟ ਨੇ ਕਿਹਾ ਹੈ ਕਿ ਇਹ 2018 ਵਿੱਚ ਦਰਜ ਹੋਈ ਸੀ ਪਰ ਸਹੀ ਢੰਗ ਨਾਲ ਜਾਂਚ ਨਹੀਂ ਹੋਈ। ਕੋਰਟ ਨੇ ਇਹ ਕਿਹਾ ਹੈ ਕਿ ਉਸ ਵਕਤ ਕਾਂਗਰਸ ਦੀ ਸਰਕਾਰ ਸੀ ਜਿਸ ਕਰਕੇ ਪੁਲਿਸ ਨੇ ਇਸ ਦੀ ਸਹੀ ਜਾਂਚ ਨਹੀਂ ਕੀਤੀ। ਕੋਰਟ ਨੇ ਸਪੱਸ਼ਟ ਸ਼ਬਦ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਨਜਾਇਜ਼ ਮਾਇਨਿੰਗ ਸਿਆਸੀ ਸ਼ਰਨ ਤੋਂ ਬਿਨ੍ਹਾਂ ਨਹੀਂ ਹੈ, ਇਸ ਲਈ FIR ਰੱਦ ਕਰਵਾਉਣ ਵਾਲੀ ਪਟੀਸ਼ਨ ਖਾਰਜ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਵੱਲੋਂ ਹਨੀ ਦੇ ਠਿਕਾਣਿਆ 'ਤੇ ਛਾਪੇਮਾਰੀ ਕੀਤੀ ਗਈ ਸੀ। ਜਿਸ ਵਿੱਚ ਭੁਪਿੰਦਰ ਸਿੰਘ ਹਨੀ ਦੇ ਘਰੋਂ 10 ਕਰੋੜ ਰੁਪਏ, 21 ਲੱਖ ਰੁਪਏ ਦਾ ਸੋਨਾ ਅਤੇ 12 ਲੱਖ ਰੁਪਏ ਦੀ ਰੋਲੇਕਸ ਘੜੀ ਬਰਾਮਦ ਹੋਏ ਸਨ। ਈਡੀ ਨੇ ਇਹ ਕਾਰਵਾਈ 2018 ਵਿੱਚ ਦਰਜ ਮਾਮਲੇ ਵਿੱਚ ਹੀ ਕੀਤੀ ਸੀ। ਹਾਲਾਂਕਿ ਭੁਪਿੰਦਰ ਹਨੀ ਫਿਲਹਾਲ ਜ਼ਮਾਨਤ 'ਤੇ ਬਾਹਰ ਹੈ।
ਇਹ ਵੀ ਪੜ੍ਹੋ:ਆਰਪਾਰ ਦੀ ਲੜਾਈ ਲੜਨ ਦੇ ਰੋਹ 'ਚ ਕਿਸਾਨ, ਫਗਵਾੜਾ ਬਣੇਗਾ ਸਿੰਘੂ ਬਾਰਡਰ
-PTC News