Thu, Nov 14, 2024
Whatsapp

ਭਾਕਿਯੂ ਵੱਲੋਂ 'ਆਪ' ਸਰਕਾਰ ਵਿਰੁੱਧ ਰੋਹ-ਭਰੀ ਬੇਭਰੋਸਗੀ ਵਜੋਂ ਭਲਕੇ ਰੇਲਾਂ ਰੋਕਣ ਦਾ ਫ਼ੈਸਲਾ

Reported by:  PTC News Desk  Edited by:  Ravinder Singh -- September 21st 2022 04:31 PM
ਭਾਕਿਯੂ ਵੱਲੋਂ 'ਆਪ' ਸਰਕਾਰ ਵਿਰੁੱਧ ਰੋਹ-ਭਰੀ ਬੇਭਰੋਸਗੀ ਵਜੋਂ ਭਲਕੇ ਰੇਲਾਂ ਰੋਕਣ ਦਾ ਫ਼ੈਸਲਾ

ਭਾਕਿਯੂ ਵੱਲੋਂ 'ਆਪ' ਸਰਕਾਰ ਵਿਰੁੱਧ ਰੋਹ-ਭਰੀ ਬੇਭਰੋਸਗੀ ਵਜੋਂ ਭਲਕੇ ਰੇਲਾਂ ਰੋਕਣ ਦਾ ਫ਼ੈਸਲਾ

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਰੋਹ ਵਜੋਂ ਪੰਜਾਬ ਸਰਕਾਰ ਵਿਰੁੱਧ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਕਿਸਾਨਾਂ ਮਜ਼ਦੂਰਾਂ ਦੇ ਹੱਕੀ ਮਸਲਿਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਪੰਜਾਬ ਦੀ 'ਆਪ' ਸਰਕਾਰ ਵਿਰੁੱਧ ਬੇਭਰੋਸਗੀ ਜ਼ਾਹਰ ਕਰਨ ਲਈ ਕੱਲ੍ਹ ਨੂੰ 12 ਤੋਂ 3 ਵਜੇ ਤੱਕ ਪੰਜਾਬ ਭਰ ਵਿੱਚ ਰੇਲਾਂ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਥਾਂ-ਥਾਂ ਧਰਨੇ ਘਿਰਾਓ ਦੇ ਬਾਵਜੂਦ ਗੁਲਾਬੀ ਸੁੰਡੀ ਤੇ ਨਕਲੀ ਕੀਟਨਾਸ਼ਕਾਂ ਨਾਲ ਤਬਾਹ ਹੋਏ ਨਰਮੇ ਦੇ ਐਲਾਨ ਕਰਵਾਏ ਗਏ ਮੁਆਵਜ਼ੇ ਦੀ ਅਦਾਇਗੀ ਤੋਂ ਵੀ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਹੈ। ਭਾਕਿਯੂ ਵੱਲੋਂ 'ਆਪ' ਸਰਕਾਰ ਵਿਰੁੱਧ ਰੋਹ-ਭਰੀ ਬੇਭਰੋਸਗੀ ਵਜੋਂ ਭਲਕੇ ਰੇਲਾਂ ਰੋਕਣ ਦਾ ਫ਼ੈਸਲਾਐਤਕੀਂ ਵਾਇਰਲ ਰੋਗ ਨਾਲ ਸੌ ਫ਼ੀਸਦੀ ਤੱਕ ਬਰਬਾਦ ਹੋਈ ਗੁਆਰੀ ਤੇ ਮੂੰਗੀ ਦੀ ਫ਼ਸਲ ਦੇ ਮੁਆਵਜ਼ੇ ਸਬੰਧੀ ਗਰਦੌਰੀ ਤੋਂ ਵੀ ਟਾਲਾ ਵੱਟਿਆ ਜਾ ਰਿਹਾ ਹੈ। ਕਿਸਾਨਾਂ ਦਾ ਆਪਣੀ ਜ਼ਮੀਨ 'ਚੋਂ ਟਿੱਬੇ ਹਟਾ ਕੇ ਪੱਧਰ ਕਰਨ ਦਾ ਜੱਦੀ ਪੁਸ਼ਤੀ ਹੱਕ ਖੋਹਣ ਲਈ ਕਈ ਕਿਸਾਨਾਂ ਤੇ ਕਿਸਾਨ ਆਗੂਆਂ ਸਿਰ ਮਾਇਨਿੰਗ ਦੇ ਝੂਠੇ ਮੁਕੱਦਮੇ ਮੜ੍ਹਨ ਵਿਰੁੱਧ ਵਿਸ਼ਾਲ ਜਨਤਕ ਸੰਘਰਸ਼ ( ਮੌੜ ਥਾਣੇ ਦਾ ਦਿਨੇ ਰਾਤ ਪੱਕਾ ਘਿਰਾਓ ) ਅਣਗੌਲਿਆ ਕੀਤਾ ਜਾ ਰਿਹਾ ਹੈ। ਜ਼ੀਰਾ ਨੇੜੇ ਪ੍ਰਦੂਸ਼ਣ ਦਾ ਹੜ੍ਹ ਬਣੀ ਹੋਈ ਸ਼ਰਾਬ ਫੈਕਟਰੀ ਵਿਰੁੱਧ ਸਵਾ ਮਹੀਨੇ ਤੋਂ ਚੱਲ ਰਿਹਾ ਦਿਨ ਰਾਤ ਦਾ ਧਰਨਾ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਬਲਕਿ ਜ਼ਬਰਦਸਤੀ ਉਠਾਉਣ ਲਈ ਵਾਰ ਵਾਰ ਯਤਨ ਕੀਤੇ ਜਾ ਰਹੇ ਹਨ। ਭਾਰਤ ਮਾਲ਼ਾ ਕਾਰਪੋਰੇਟ ਪ੍ਰਾਜੈਕਟ ਲਈ ਨਿਗੂਣਾ ਜਿਹਾ ਮੁਆਵਜ਼ਾ ਜਾਰੀ ਕਰਕੇ ਪੁਲਿਸ ਤਾਕਤ ਦੇ ਜ਼ੋਰ ਜ਼ਮੀਨਾਂ ਉੱਤੇ ਕਬਜ਼ੇ ਕਰਨ ਲਈ ਵਾਰ-ਵਾਰ ਹੱਲੇ ਬੋਲੇ ਜਾ ਰਹੇ ਹਨ। ਇਸ ਤੋਂ ਇਲਾਵਾ ਮਜ਼ਦੂਰ ਜਥੇਬੰਦੀਆਂ ਦੇ ਸੰਗਰੂਰ ਧਰਨੇ ਉੱਤੇ ਪਾਬੰਦੀ ਲਾਉਣ, ਬਰਨਾਲੇ 'ਚ ਪ੍ਰੋਫੈਸਰਾਂ ਉੱਪਰ ਤੇ ਪਟਿਆਲਾ ਆਦਿ ਕਈ ਥਾਈਂ ਬੇਰੁਜ਼ਗਾਰਾਂ ਉੱਪਰ ਲਾਠੀਚਾਰਜ ਕਰਨ ਤੇ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਪੁਲਸੀਆਂ ਵੱਲੋਂ ਬੇਸ਼ਰਮੀ ਨਾਲ ਖਿੱਚ ਧੂਹ ਕਰਨ ਵਰਗੇ ਇਸ ਸਰਕਾਰ ਦੇ ਜਾਬਰ ਕਦਮ ਹਰ ਇਨਸਾਫਪਸੰਦ ਵਿਅਕਤੀ ਨੂੰ ਝੰਜੋੜ ਰਹੇ ਹਨ। ਕੌਮੀ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਪ੍ਰਬੰਧ ਕਰਨ ਦੀ ਬਜਾਏ ਮਜਬੂਰੀਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਗਿਆ ਹੈ। ਐਮਐੱਸਪੀ 'ਤੇ ਝੋਨੇ ਦੀ ਖ਼ਰੀਦ ਔਸਤ ਝਾੜ ਤੇ ਜਮ੍ਹਾਬੰਦੀ 'ਚ ਕਾਸ਼ਤ ਹੇਠਲੇ ਰਕਬੇ ਮੁਤਾਬਕ ਹੀ ਕਰਨ ਦਾ ਫ਼ੈਸਲਾ ਕਰ ਮਾਰਿਆ ਹੈ। ਚੰਡੀਗੜ੍ਹ ਦੇ ਮੁੱਢ ਵਿਚ ਹਜ਼ਾਰ ਏਕੜ ਤੋਂ ਵੱਧ ਰਕਬੇ 'ਚ ਸਨਅਤੀ ਕੰਪਲੈਕਸ ਉਸਾਰਨ ਖ਼ਾਤਰ ਜਰਮਨੀ ਜਾ ਕੇ ਉੱਥੋਂ ਦੇ ਕਾਰਪੋਰੇਟ ਘਰਾਣਿਆਂ ਨਾਲ ਸਮਝੌਤਿਆਂ ਦੀ ਗੱਲਬਾਤ ਤੋਰਨ ਵਰਗੇ ਅਨੇਕਾਂ ਕਿਸਾਨ ਮਾਰੂ ਤੇ ਲੋਕ ਵਿਰੋਧੀ ਫ਼ੈਸਲੇ ਧੜਾਧੜ ਕੀਤੇ ਜਾ ਰਹੇ ਹਨ। ਇਹ ਵੀ ਪੜ੍ਹੋ : ਪੁਲਿਸ ਵਾਲੇ ਨੇ ਟਿਕਟ ਦਾ ਵਾਊਚਰ ਮੰਗਣ 'ਤੇ ਬੱਸ ਕੰਡਕਟਰ ਦੀ ਕੀਤੀ ਕੁੱਟਮਾਰ ਬੇਸ਼ੱਕ 'ਆਪ' ਦੇ ਵਿਧਾਇਕ ਸਰਕਾਰ 'ਚ ਭਰੋਸਾ ਪ੍ਰਗਟ ਕਰ ਦੇਣ ਪਰ ਪੰਜਾਬ ਦੇ ਲੋਕ ਆਪਣੇ ਇਸ ਸੰਕੇਤਕ ਐਕਸ਼ਨ ਰਾਹੀਂ ਇਸ ਸਰਕਾਰ 'ਚ ਬੇਭਰੋਸਗੀ ਪ੍ਰਗਟ ਕਰਨਗੇ। ਆਪਣੇ ਬਿਆਨ ਦੇ ਅਖੀਰ 'ਚ ਕਿਸਾਨ ਆਗੂਆਂ ਨੇ ਪੰਜਾਬ ਦੇ ਸਮੂਹ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਠੇਕਾ ਕਾਮਿਆਂ ਤੇ ਇਨਸਾਫਪਸੰਦ ਲੋਕਾਂ ਸਭਨਾਂ ਨੂੰ ਇਸ ਸੰਕੇਤਕ ਰੇਲ-ਜਾਮ 'ਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਜ਼ੋਰਦਾਰ ਸੱਦਾ ਦਿੱਤਾ ਗਿਆ ਹੈ। -PTC News  


Top News view more...

Latest News view more...

PTC NETWORK