Bhagwant Mann's oath-taking ceremony highlights: ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨਾਲ ਭਗਵੰਤ ਮਾਨ ਬਣੇ ਪੰਜਾਬ ਦੇ ਮੁੱਖ ਮੰਤਰੀ
Bhagwant Mann's oath-taking ceremony highlights: ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਬੁੱਧਵਾਰ ਨੂੰ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ (Khatkar Kalan) ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ (Oath-Taking Ceremony)। ਮਾਨ ਨੇ ਐਤਵਾਰ ਨੂੰ ਟਵਿੱਟਰ 'ਤੇ ਜਾਰੀ ਇੱਕ ਵੀਡੀਓ ਰਾਹੀਂ ਆਪਣੇ ਸਹੁੰ ਚੁੱਕ ਸਮਾਗਮ (Oath-Taking Ceremony) ਦੀ ਤਰੀਕ ਦਾ ਐਲਾਨ ਕੀਤਾ ਅਤੇ ਪੰਜਾਬ ਦੇ ਲੋਕਾਂ ਨੂੰ ਖਟਕੜ ਕਲਾਂ (Khatkar Kalan) ਵਿਖੇ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਉਨ੍ਹਾਂ ਅੱਗੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਰਕਾਰ ਤੁਹਾਡੀ ਆਪਣੀ ਸਰਕਾਰ ਹੋਵੇਗੀ। ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ 16 ਮਾਰਚ ਨੂੰ ਸਵੇਰੇ 10 ਵਜੇ ਖਟਕੜ ਕਲਾਂ (Khatkar Kalan) ਵਿਖੇ ਹੋਏ ਸਮਾਗਮ ਵਿੱਚ ਆਪਣੇ ਭਰਾ ਦਾ ਸਾਥ ਦੇਣ ਲਈ ਹਾਜ਼ਰ ਹੋਵੋ। pic.twitter.com/xYBWeAXLLv
— Bhagwant Mann (@BhagwantMann) March 14, 2022ਸ਼ਹੀਦ ਭਗਤ ਸਿੰਘ ਨਗਰ (Shaheed Bhagat Singh Nagar) ਜ਼ਿਲ੍ਹੇ ਦੇ ਖਟਕੜ ਕਲਾਂ (Khatkar Kalan) ਵਿੱਚ 16 ਮਾਰਚ ਨੂੰ ਹੋਣ ਵਾਲੇ ਸਮਾਗਮ ਲਈ ਕਰੀਬ 100 ਏਕੜ ਰਕਬਾ ਵਰਤਿਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਭਗਵੰਤ ਮਾਨ (Bhagwant Mann) ਦਾ ਸਹੁੰ ਚੁੱਕ ਸਮਾਗਮ (Oath-Taking Ceremony) ਵੱਡੇ-ਵੱਡੇ ਸਿਆਸੀ ਆਗੂਆਂ ਦੀ ਗੈਰ-ਹਾਜ਼ਰੀ ਨਾਲ ਘੱਟ-ਗਿਣਤੀ ਵਾਲਾ ਸਮਾਗਮ ਹੋਵੇਗਾ। ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਹੈ। 'ਆਪ' ਸੂਤਰਾਂ ਮੁਤਾਬਕ ਭਗਵੰਤ ਮਾਨ (Bhagwat Mann) ਦੇ ਸਹੁੰ ਚੁੱਕ ਸਮਾਗਮ (Oath-Taking Ceremony) 'ਚ ਕੇਜਰੀਵਾਲ ਤੋਂ ਇਲਾਵਾ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਮੌਜੂਦ ਨਹੀਂ ਹੋਵੇਗਾ। ਇਸੇ ਤਰ੍ਹਾਂ ਇਸ ਸਹੁੰ ਚੁੱਕ ਸਮਾਗਮ (Oath-Taking Ceremony) ਲਈ ਕਿਸੇ ਕੇਂਦਰੀ ਮੰਤਰੀ ਜਾਂ ਕੌਮੀ ਪੱਧਰ ਦੇ ਕਿਸੇ ਵੱਡੇ ਆਗੂ ਨੂੰ ਸੱਦਾ ਨਹੀਂ ਦਿੱਤਾ ਗਿਆ। ਸਹੁੰ ਚੁੱਕ ਸਮਾਗਮ (Oath-Taking Ceremony) 'ਚ ਸਿਰਫ਼ 'ਆਪ' ਆਗੂ ਅਤੇ ਪੰਜਾਬ ਦੇ ਸਥਾਨਕ ਆਗੂ ਹੀ ਮੌਜੂਦ ਰਹਿਣਗੇ।
pic.twitter.com/DwAFc32nJM — Bhagwant Mann (@BhagwantMann) March 13, 2022Bhagwant Mann's oath-taking ceremony highlights: 1.45 am | ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਭਗਤ ਸਿੰਘ ਦਾ ਹਵਾਲਾ ਦਿੰਦੇ ਹੋਏ ਕਿਹਾ "ਇਸ਼ਕ ਕਰਨਾ ਸਬਕਾ ਪੈਅਦਾਇਸ਼ ਹੱਕ ਹੈ ਕਿਉਂ ਨਾ ਇਸ ਬਾਰ ਵਤਨ ਕੀ ਸਰਜ਼ਮੀਨ ਕੋ ਮਹਿਬੂਬ ਬਨਾ ਲਿਆ ਜਾਏ"
pic.twitter.com/mWdP6j74Je
— ANI (@ANI) March 16, 20221.43 am | ਉਨ੍ਹਾਂ ਕਿਹਾ ਵਿਦੇਸ਼ਾਂ ਤੋਂ ਲੋਕ ਦਿੱਲੀ ਵਿੱਚ ਸਕੂਲਾਂ ਦਾ ਦੌਰਾ ਕਰਨ, ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨ ਲਈ ਆਉਂਦੇ ਹਨ, ਇਸੇ ਤਰ੍ਹਾਂ ਅਸੀਂ ਪੰਜਾਬ ਵਿੱਚ ਸਕੂਲ ਅਤੇ ਹਸਪਤਾਲ ਇਸ ਤਰ੍ਹਾਂ ਬਣਾਵਾਂਗੇ ਕਿ ਵਿਦੇਸ਼ਾਂ ਤੋਂ ਲੋਕ ਇੱਥੇ ਸਕੂਲਾਂ ਅਤੇ ਹਸਪਤਾਲਾਂ ਦਾ ਦੌਰਾ ਕਰਨ ਲਈ ਆਉਣ 1.40 am | ਭਗਵੰਤ ਮਾਨ ਨੇ ਕਿਹਾ ਅਸੀਂ ਇੱਥੇ ਰਹਿ ਕੇ ਆਪਣੇ ਦੇਸ਼ ਨੂੰ ਠੀਕ ਕਰਨਾ ਹੈ। ਸਾਨੂੰ ਦੂਜੇ ਦੇਸ਼ਾਂ ਵਿੱਚ ਨਾ ਧੱਕੋ। ਇੱਥੇ ਕੰਮ ਕਰਾਂਗੇ। ਖੇਤੀ, ਰੁਜ਼ਗਾਰ, ਕਾਰੋਬਾਰ, ਸਕੂਲ, ਹਸਪਤਾਲ ਕਹਾਣੀ ਬਹੁਤ ਗੁੰਝਲਦਾਰ ਹੈ। ਆਪਾਂ ਮਿਲ ਕੇ ਇਸ ਦਾ ਹੱਲ ਕੱਢਣਾ ਹੈ
pic.twitter.com/rI2137QrHl
— ANI_HindiNews (@AHindinews) March 16, 20221.35 am | ਇੱਥੇ ਆਉਣ ਦਾ ਇੱਕ ਖਾਸ ਕਾਰਨ ਹੈ। ਇਸ ਤੋਂ ਪਹਿਲਾਂ ਮਹਿਲਾਂ ਵਿੱਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਹੁਣ ਸਹੁੰ ਚੁੱਕ ਸਮਾਗਮ ਸ਼ਹੀਦਾਂ ਦੇ ਪਿੰਡ ਆ ਗਿਆ ਹੈ। ਜਿਨ੍ਹਾਂ ਨੇ ਸਾਨੂੰ ਇਹ ਦੇਸ਼ ਦਿੱਤਾ ਉਨ੍ਹਾਂ ਨੂੰ ਯਾਦ ਰੱਖੋ, 23 ਮਾਰਚ ਅਤੇ 28 ਸਤੰਬਰ ਨੂੰ ਹੀ ਅਸੀਂ ਥੋੜਾ ਜਿਹਾ ਯਾਦ ਕਰਦੇ ਹਾਂ। ਉਹ ਸਾਡੇ ਦਿਲਾਂ ਵਿੱਚ ਵਸਦੇ ਹਨ - ਭਗਵੰਤ ਮਾਨ 1.26 am | ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਬਣੇ ਪੰਜਾਬ ਦੇ 17ਵੇਂ ਮੁੱਖ ਮੰਤਰੀ
pic.twitter.com/ZltJjeeRKW
— ANI_HindiNews (@AHindinews) March 16, 20221.20 am | ਭਗਵੰਤ ਮਾਨ ਖਟਕੜ ਕਲਾਂ ਪਹੁੰਚ ਚੁੱਕੇ ਨੇ ਜਿਨ੍ਹਾਂ ਨਾਲ 'ਆਪ' ਦੇ ਸਾਰੇ ਮੁੱਖ ਆਗੂ ਵੀ ਮੌਜੂਦ ਹਨ, ਹੁਣ ਥੋੜੀ ਹੀ ਦੇਰ ਵਿਚ ਉਹ ਸਹੁੰ ਚੁੱਕਣਗੇ। 12.40 am | ਪੰਜਾਬ ਦੇ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਤਿਕਾਰ ਜੋਗ ਮਾਤਾ ਜੀ ਹਰਪਾਲ ਕੌਰ ਵੀ ਆਪਣੇ ਪੁੱਤਰ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚ ਚੁੱਕੇ ਹਨ। 12.30 am | ਇਸੀ ਦੇ ਨਾਲ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੀ ਇਸ ਸਮਾਗਮ 'ਚ ਸ਼ਿਰਕਤ ਕਰਨ ਲਈ ਪਹੁੰਚ ਗਏ ਹਨ 11.50 am | ਪੰਜਾਬ ਵਿੱਚ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਗਮ 'ਚ ਪਹੁੰਚੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਜੋ ਨਵੀਂ ਸਰਕਾਰ ਬਣੀ ਹੈ ਉਸ ਤੋਂ ਲੱਗਦਾ ਹੈ ਕਿ ਹਰ ਕੋਈ ਆਮ ਆਦਮੀ ਹੈ। ਪਾਰਟੀ ਸਾਂਝੀ ਹੈ ਪਰ ਸੋਚ ਖਾਸ ਹੈ। 10.45 am | ਭਗਵੰਤ ਮਾਨ ਦੇ ਧੀ-ਪੁੱਤ ਵੀ ਇਸ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕਰਨ ਵਾਲੇ ਨੇ ਤੇ ਉਹ ਅਮਰੀਕਾ ਤੋਂ ਪੰਜਾਬ ਪਹੁੰਚ ਚੁੱਕੇ ਹਨ। ਭਗਵੰਤ ਮਾਨ ਦਾ ਆਪਣੀ ਪਤਨੀ ਨਾਲ ਸਾਲ 2015 ਵਿਚ ਤਲਾਕ ਹੋ ਗਿਆ ਸੀ ਜਿਸਤੋਂ ਬਾਅਦ ਦੋਵੇਂ ਬੱਚੇ ਆਪਣੀ ਮਾਂ ਨਾਲ ਅਮਰੀਕਾ ਚਲੇ ਗਏ ਸਨ ਪਰ ਆਪਣੇ ਪਿਤਾ ਦੇ ਮੁੱਖ ਮੰਤਰੀ ਬਣਨ ਦੇ ਸਮਾਰੋਹ ਦੌਰਾਨ ਉਹ ਇਸ ਖ਼ੁਸ਼ੀ 'ਚ ਸਾਮਲ ਹੋਣ ਲਈ ਭਾਰਤ ਪਰਤੇ ਹਨ। 10.10 am | ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਿੰਡ ਖਟਕੜ ਕਲਾਂ ਵਿਖੇ ਪਹੁੰਚੇ ਪ੍ਰਸਿੱਧ ਗਾਇਕ ਗੁਰਦਾਸ ਮਾਨ। 10.00 am | ਵੀਆਈਪੀ ਸੁਰੱਖਿਆ ਵਿੱਚ ਵੱਡੀ ਕੁਤਾਹੀ, ਤਿੰਨ ਨੌਜਵਾਨ ਪੁਲਿਸ ਨੂੰ ਚਕਮਾ ਦੇਕੇ ਵੀਆਈਪੀ ਦਾਇਰੇ 'ਚ ਪਹੁੰਚੇ। ਪੁਲਿਸ ਨੇ ਤਿੰਨੋਂ ਨੌਜਵਾਨਾਂ ਨੂੰ ਕਾਬੂ ਕਰ ਇੱਕ ਮਹਿਲਾ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਪੁਲਿਸ ਨੂੰ ਇੱਕ ਗੱਡੀ ਵੀ ਮਿਲੀ ਹੈ ਜਿਸ ਦੀ ਨੰਬਰ ਪਲੇਟ 'ਤੇ ਡੀਜੀਪੀ ਨਿਸ਼ਾਨ ਸਿੰਘ ਲਿਖਿਆ ਹੋਇਆ ਸੀ। 9.48 am | ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਦਿਆਂ ਲਿਖਿਆ "ਅੱਜ ਪੰਜਾਬ ਲਈ ਬਹੁਤ ਵੱਡਾ ਦਿਨ ਹੈ। ਨਵੀਂ ਉਮੀਦ ਦੀ ਇਸ ਸੁਨਹਿਰੀ ਸਵੇਰ ਵਿੱਚ ਅੱਜ ਸਾਰਾ ਪੰਜਾਬ ਇੱਕਠੇ ਹੋ ਕੇ ਇੱਕ ਖੁਸ਼ਹਾਲ ਪੰਜਾਬ ਬਣਾਉਣ ਦਾ ਪ੍ਰਣ ਲਵੇ। ਉਸ ਇਤਿਹਾਸਕ ਪਲ ਦਾ ਗਵਾਹ ਬਣਨ ਲਈ ਮੈਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਪਿੰਡ ਖਟਕੜ ਕਲਾਂ ਲਈ ਰਵਾਨਾ ਹੋਇਆ ਹਾਂ।" 9.45 am | 'ਆਪ' ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਦਾ ਕਿਹਣਾ ਕਿ "ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ਵਿੱਚ ਅਹਿਮ ਦਿਨ ਹੈ ਕਿਉਂਕਿ ਭਗਵੰਤ ਮਾਨ (Bhagwant Mann) ਦੇ ਨਾਲ 3 ਕਰੋੜ ਪੰਜਾਬੀਆਂ ਨੇ ਮਿਲ ਕੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਹ ਭ੍ਰਿਸ਼ਟ ਸਿਸਟਮ ਨੂੰ ਬਦਲਣ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਸਹੁੰ ਹੈ। 9.10 am | ਖਟਕੜ ਕਲਾਂ (Khatkar Kalan) 'ਚ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਸਹੁੰ ਚੁੱਕ ਸਮਾਗਮ (Oath-Taking Ceremony) ਵਾਲੀ ਥਾਂ 'ਤੇ ਲੋਕ ਪਹੁੰਚਣੇ ਸ਼ੁਰੂ ਹੋ ਗਏ ਹਨ। ਮਾਨ ਨੇ ਇਸ ਸਮਾਗਮ ਲਈ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਜਿਸ ਵਿੱਚ ਮਰਦਾਂ ਨੂੰ ‘ਬਸੰਤੀ (ਪੀਲੀ) ਪੱਗ ਬੰਨ੍ਹਣ ਅਤੇ ਔਰਤਾਂ ਨੂੰ ਪੀਲਾ ਦੁਪੱਟਾ (ਸਟੋਲ) ਪਹਿਨਣ ਦੀ ਅਪੀਲ ਕੀਤੀ ਗਈ ਹੈ। 9.00 am | ਪੰਜਾਬ ਵਿੱਚ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਲਗਭਗ ਮੁਕੰਮਲ ਹਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
Koo App I am leaving for his native village Khatkar Kalan to follow the thinking of Shaheed Bhagat Singh ji. - Bhagwant Mann (@bhagwantmann) 16 Mar 2022