Wed, Nov 13, 2024
Whatsapp

ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ-ਪੰਜਾਬ ਨੇ ਜੋ ਪਿਆਰ-ਜ਼ਿੰਮੇਵਾਰੀ ਦਿੱਤੀ, ਸਭ ਪੂਰਾ ਕਰਾਂ

Reported by:  PTC News Desk  Edited by:  Pardeep Singh -- March 13th 2022 11:06 AM
ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ-ਪੰਜਾਬ ਨੇ ਜੋ ਪਿਆਰ-ਜ਼ਿੰਮੇਵਾਰੀ ਦਿੱਤੀ, ਸਭ ਪੂਰਾ ਕਰਾਂ

ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ-ਪੰਜਾਬ ਨੇ ਜੋ ਪਿਆਰ-ਜ਼ਿੰਮੇਵਾਰੀ ਦਿੱਤੀ, ਸਭ ਪੂਰਾ ਕਰਾਂ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਅਤੇ ਭਗਵੰਤ ਮਾਨ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਤੋਂ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ ਉਸ ਵਿੱਚ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਸੀਂ ਗੁਰੂ ਸਾਹਿਬ ਦਾ ਅਸ਼ੀਰਵਾ ਲੈਣ ਜਾ ਰਹੇ ਹਾਂ, ਉਥੇ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪਹੁੰਚਣਗੇ। ਪੰਜਾਬ ਦੇ ਲੋਕਾਂ ਨੇ ਸਾਨੂੰ ਬਹੁਤ ਪਿਆਰ ਤੇ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਉਨ੍ਹਾਂ ਨੇ ਮੇਰੇ ‘ਤੇ ਅਤੇ ਪਾਰਟੀ ‘ਤੇ ਜੋ ਯਕੀਨ ਕੀਤਾ ਹੈ ਅਸੀਂ ਉਸ ਨੂੰ ਪੂਰਾ ਕਰਾਂਗੇ।  ਭਗਵੰਤ ਮਾਨ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਸੁਰੱਖਿਆ ਵਾਪਸ ਲੈਣੀ ਜਰੂਰੀ ਸੀ ਕਿਉਂਕਿ ਪੰਜਾਬ ਦੇ ਥਾਣੇ ਖਾਲੀ ਪਏ ਹਨ।

ਤੁਹਾਨੂੰ ਦੱਸ ਦੇਈਏ ਕਿ ਭਗਵੰਤ ਮਾਨ ਖਟਕੜ ਕਲਾਂ ਵਿੱਚ 16 ਮਾਰਚ ਨੂੰ ਸਹੁੰ ਚੁੱਕੀ ਜਾਵੇਗੀ। ਪੁਲਿਸ ਵੱਲੋ ਇਸ ਨੂੰ ਲੈ ਕੇ ਸੁਰੱਖਿਆ ਦੇ ਪੁਖਤੇ ਪ੍ਰਬੰਧ ਕੀਤੇ ਗਏ ਹਨ। ਸਹੁੰ ਚੁੱਕ ਸਮਾਗਮ ਲਈ ਪੰਜਾਬ ਦੇ ਡੀਜੀਪੀ ਵੀ ਕੇ ਭਵਰਾ ਵੱਲੋਂ ਖਟਕੜ ਕਲਾਂ ਵਿਖੇ 25 ਸੀਨੀਅਰ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਜਿਨ੍ਹਾਂ ਵਿੱਚ ਆਈਜੀ, ਏਆਈਜੀ, ਐਸਐਸਪੀ ਲੈਵਲ ਦੇ ਅਧਿਕਾਰੀ ਦੀਆਂ ਡਿਊਟੀਆ ਲੱਗੀਆ ਹਨ ਜੋ ਸਾਰੇ ਪ੍ਰੋਗਰਾਮ ਦੀ ਰਿਪੋਰਟ ਏਡੀਜੀਪੀ ਨੂੰ ਕਰਨਗੇ। ਇਹ ਵੀ ਪੜ੍ਹੋ:ਬੱਚੀ ਨੇ ਭਗਵਾਨ ਤੋਂ ਮੰਮੀ ਬਦਲਣ ਦੀ ਕੀਤੀ ਜਿੱਦ, ਵੀਡੀਓ ਵਾਇਰਲ -PTC News

Top News view more...

Latest News view more...

PTC NETWORK