ਭਗਵੰਤ ਮਾਨ ਆਪਣੇ ਰੁਤਬੇ ਦਾ ਸਤਿਕਾਰ ਕਰਨ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ : ਸਿੱਖਿਆ ਦੇ ਰਾਸ਼ਟਰੀ ਸਰਵੇਖਣ ਵਿੱਚ ਪੰਜਾਬ ਸਭ ਤੋਂ ਅੱਵਲ ਤੇ ਦਿੱਲੀ ਹੇਠਲੇ 5 ਸੂਬਿਆਂ ਵਿਚ ਪੁੱਜ ਗਿਆ ਹੈ। ਇਸ ਉਤੇ ਟਿੱਪਣੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪ੍ਰਾਪਤੀ ਉਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧਾਈ ਦੇਣਾ ਵੀ ਆਪਣਾ ਫਰਜ਼ ਨਹੀਂ ਸਮਝਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਕਾਰਨ ਹੈ ਕਿ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਸਰਵੇਖਣ ਵਿੱਚ ਦਿੱਲੀ ਦਾ ਸਕੂਲ ਮਾਡਲ ਜਾਅਲੀ ਸਾਬਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਰਵੇਖਣ ਨੇ ਦਿੱਲੀ ਸਿੱਖਿਆ ਮਾਡਲ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਇਸ਼ਤਿਹਾਰ ਉਤੇ ਕਰੋੜਾਂ ਰੁਪਏ ਖ਼ਰਚ ਕੇ ਦਿੱਲੀ ਦੇ ਜਾਅਲੀ ਮਾਡਲ ਨੂੰ ਵੇਚਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।Punjab tops, Delhi among the lowest 5 states in edu levels survey. But,CM @BhagwantMann doesn't congratulate our teachers & students! Reason: It would annoy his master @ArvindKejriwal whose 'Fake Delhi Model' the puppet Mann is trying to sell Punjabis spending crores on advts.1/2 pic.twitter.com/QiR3dkcLAy — Sukhbir Singh Badal (@officeofssbadal) May 28, 2022