ਖਰਚੇ ਘਟਾਉਣ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਪੂਰੇ ਸਾਲ ਲਈ ਕਿਰਾਏ 'ਤੇ ਲਵੇਗੀ ਏਅਰ ਕਰਾਫਟ
ਚੰਡੀਗੜ੍ਹ: ਖਰਚੇ ਘਟਾਉਣ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਹੁਣ 8 ਤੋਂ 10 ਸੀਟਰ ਵਾਲਾ ਜਹਾਜ਼ ਪੂਰੇ ਸਾਲ ਲਈ ਕਿਰਾਏ 'ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਟੈਂਡਰ ਵੀ ਮੰਗੇ ਗਏ ਹਨ। ਪੰਜਾਬ ਕੋਲ ਪਹਿਲਾਂ ਆਪਣਾ ਹੈਲੀਕਾਪਟਰ ਸੀ ਪਰ ਸਰਕਾਰ ਹੁਣ ਏਅਰ ਕਰਾਫਟ ਦੀ ਲੋੜ ਮਹਿਸੂਸ ਕਰ ਰਹੀ ਹੈ। ਕਾਬਿਲੇਗੌਰ ਹੈ ਕਿ ਇਹ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਕੋਈ ਸਰਕਾਰ ਪੂਰੇ ਸਾਲ ਲਈ ਕਿਰਾਏ 'ਤੇ ਏਅਰ ਕਰਾਫਟ ਲੈਣ ਜਾ ਰਹੀ ਹੈ।
ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰ ਪ੍ਰਾਈਵੇਟ ਜੈੱਟ ਕਿਰਾਏ 'ਤੇ ਲੈ ਕੇ ਕੰਮ ਚਲਾ ਰਹੀ ਸੀ। ਹੁਣ ਪੰਜਾਬ ਸਰਕਾਰ ਪੂਰੇ ਸਾਲ ਲਈ ਚਾਰਟਰ ਕਿਰਾਏ 'ਤੇ ਲੈਣ ਜਾ ਰਹੀ ਹੈ।
ਇਹ ਵੀ ਪੜ੍ਹੋ: ਪੁਲਿਸ ਨੇ ਹੋਟਲ 'ਚ ਮਾਰੀ ਰੇਡ, ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਮਾਲਕ ਸਮੇਤ 5 ਲੋਕ ਗ੍ਰਿਫ਼ਤਾਰ
ਪੰਜਾਬ ਸਰਕਾਰ ਪਹਿਲੇ ਕਦੇ-ਕਦੇ ਚਾਰਟਰ ਦੀ ਵਰਤੋਂ ਕਰਦੀ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਹੁਣ ਹਰ ਮਹੀਨੇ ਲੱਖਾਂ ਵਿੱਚ ਮੇਨਟੇਨੈਂਸ ਚਾਰਜ ਹੋਵੇਗਾ। ਪੰਜਾਬ ਸਰਕਾਰ ਪਾਇਲਟ ਦਾ ਖਰਚਾ ਵੀ ਖੁਦ ਚੁੱਕੇਗੀ। ਪੰਜਾਬ ਸਰਕਾਰ ਪਹਿਲਾਂ ਹੈਲੀਕਾਪਟਰ ਦੀ ਵਰਤੋਂ ਕਰਦੀ ਸੀ।
(ਰਵਿੰਦਰ ਮੀਤ ਦੀ ਰਿਪੋਰਟ )
-PTC News