ਸ਼ਰਾਬ ਦੀਆਂ ਪੇਟੀਆਂ ਘਰ 'ਚ ਰੱਖਣ ਵਾਲੇ ਹੋ ਜਾਓ ਸਾਵਧਾਨ, ਹਾਈਕੋਰਟ ਨੇ ਨਵੇਂ ਨਿਯਮ ਕੀਤੇ ਜਾਰੀ
ਚੰਡੀਗੜ੍ਹ: ਸ਼ਰਾਬ ਦੇ ਸ਼ੌਕੀਨ ਸਾਵਧਾਨ ਹੋ ਜਾਣ ਨਹੀਂ ਤਾਂ ਕਈ ਖਤਰਨਾਕ ਨਤੀਜੇ ਭੁਗਤਨੇ ਪੈ ਜਾਣਗੇ। ਸ਼ਰਾਬ ਨੂੰ ਲੈ ਕੇ ਹਾਈਕੋਰਟ ਦਾ ਇਕ ਵੱਡਾ ਫੈਸਲਾ ਸਾਹਮਣੇ ਆਇਆ ਹੈ। ਦਿੱਲੀ ਹਾਈਕੋਰਟ ਵੱਲੋਂ ਦੇਸ਼ ਦੇ ਵੱਖ ਵੱਖ ਸੂਬਿਆ ਲਈ ਇਕ ਨਿਯਮ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਿਕ ਤੁਸੀਂ ਘਰ ਵਿੱਚ ਸ਼ਰਾਬ ਰੱਖ ਸਕਦੇ ਹੋ। ਪੰਜਾਬ ਵਿੱਚ ਸ਼ਰਾਬ ਨੂੰ ਘਰ ਵਿੱਚ ਰੱਖਣ ਦੇ ਨਿਯਮ ਪੰਜਾਬ ਵਿੱਚ ਤੁਸੀ ਘਰ ਵਿੱਚ ਦੋ ਬੋਤਲਾਂ ਹੀ ਰੱਖ ਸਕਦੇ ਹਨ।ਜੇਕਰ ਤੁਸੀ ਦੋ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਰੱਖਣੀਆ ਹਨ ਤਾਂ ਤੁਹਾਨੂੰ ਲਾਇਸੈਂਸ ਲੈਣਾ ਪਵੇਗਾ ਅਤੇ ਇਹ ਲਾਈਸੈਂਸ ਤੁਹਾਡੇ ਜ਼ਿੰਦਗੀ ਭਰ ਲਈ ਬਣ ਜਾਵੇਗਾ ਅਤੇ ਇਸ ਲਈ ਤੁਹਾਨੂੰ 10 ਹਜ਼ਾਰ ਰੁਪਏ ਸਰਕਾਰ ਨੂੰ ਦੇਣੇ ਪੈਣਗੇ। ਹਰਿਆਣਾ ਵਿੱਚ ਸ਼ਰਾਬ ਨੂੰ ਘਰ ਵਿੱਚ ਰੱਖਣ ਦੇ ਨਿਯਮ ਹਰਿਆਣਾ ਵਿੱਚ ਤੁਸੀ ਦੇਸੀ ਸ਼ਰਾਬ ਦੀਆਂ 6 ਬੋਤਲਾਂ ਰੱਖ ਸਕਦੇ ਹੋ ਅਤੇ ਵਿਦੇਸ਼ੀ ਸ਼ਰਾਬ ਦੀਆਂ 18 ਰੱਖ ਸਕਦੇ ਹੋ। ਹਰਿਆਣਾ ਵਿੱਚ 6 ਬੋਤਲਾਂ ਘਰ ਵਿੱਚ ਰੱਖ ਸਕਦੇ ਹੋ। 18 ਬੋਤਲਾਂ ਵਿੱਚ ਰਮ ਅਤੇ ਵੋਡਕਾ ਦੇ ਆਧਾਰ ਤੇ ਵੰਡ ਕੀਤੀ ਗਈ ਹੈ। ਹਰਿਆਣਾ ਵਿੱਚ ਵੱਧ ਸ਼ਰਾਬ ਰੱਖਣ ਲਈ 200 ਰੁਪਏ ਅਤੇ ਸਾਲ ਦੇ ਲਈ 2000 ਰੁਪਏ ਦੇਣੇ ਹੋਣਗੇ। ਰਾਜਸਥਾਨ ਵਿੱਚ ਸ਼ਰਾਬ ਨੂੰ ਘਰ ਵਿੱਚ ਰੱਖਣ ਦੇ ਨਿਯਮ ਰਾਜਸਥਾਨ ਵਿੱਚ ਤੁਸੀ ਘਰ ਵਿੱਚ ਆਈਐਫ ਐਲ ਦੀਆਂ 18 ਬੋਤਲਾਂ ਰੱਖ ਸਕਦੇ ਹਨ। ਜੇਕਰ ਤੁਹਾਡੇ ਘਰ ਵਿੱਚ ਪਾਰਟੀ ਹੈ ਤਾਂ 2000 ਰੁਪਏ ਸਰਕਾਰ ਨੂੰ ਫੀਸ ਦੇਣੀ ਹੋਵੇਗੀ। ਦਿੱਲੀ ਵਿੱਚ ਸ਼ਰਾਬ ਨੂੰ ਘਰ ਵਿੱਚ ਰੱਖਣ ਦੇ ਨਿਯਮ ਦਿੱਲੀ ਵਿੱਚ 25 ਸਾਲ ਤੋਂ ਵੱਧ ਉਮਰ ਦੇ ਲੋਕ 9 ਲੀਟਰ ਸ਼ਰਾਬ ਰੱਖ ਸਕਦੇ ਹਨ। ਵੋਡਕਾ 9 ਲੀਟਰ ਰੱਖ ਸਕਦੇ ਹਨ। ਦਿੱਲੀ ਵਿੱਚ ਵਾਈਨ ਤੇ ਬੀਅਰ ਨੂੰ 18 ਲੀਟਰ ਰੱਖ ਸਕਦੇ ਹਨ। ਇਹ ਵੀ ਪੜ੍ਹੋ:Russia-Ukraine War Day 12 Live Updates:ਪੀਐਮ ਨਰਿੰਦਰ ਮੋਦੀ ਅੱਜ ਯੂਕਰੇਨ ਦੇ ਰਾਸ਼ਟਰਪਤੀ ਨਾਲ ਕਰਨਗੇ ਗੱਲਬਾਤ -PTC News