ਬਿਸ਼ਨੋਈ ਨੇ ਆਪਣੇ ਭਰਾ ਨੂੰ ਭਜਾਇਆ ਵਿਦੇਸ਼, ਫਰਜ਼ੀ ਪਾਸਪੋਰਟ ਬਣਾਉਣ ਦੇ ਦੋਸ਼ 'ਚ 4 ਗ੍ਰਿਫ਼ਤਾਰ
ਨਵੀਂ ਦਿੱਲੀ: ਦੱਖਣੀ ਦਿੱਲੀ ਪੁਲਸ ਨੇ ਫਰਜ਼ੀ ਪਾਸਪੋਰਟ ਮੁਹੱਈਆ ਕਰਵਾਉਣ ਦੇ ਦੋਸ਼ 'ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੋਕ ਫਰਜ਼ੀ ਪਾਸਪੋਰਟਾਂ ਦੀ ਮਦਦ ਨਾਲ ਦਿੱਲੀ ਦੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵਿਦੇਸ਼ ਭੱਜਣ 'ਚ ਮਦਦ ਕਰਦੇ ਸਨ। ਹਾਲ ਹੀ 'ਚ ਉਸ ਨੇ ਲਾਰੇਂਸ ਬਿਸ਼ਨੋਈ ਦੇ ਭਰਾ ਅਤੇ ਭਤੀਜੇ ਦੀ ਵਿਦੇਸ਼ ਭੱਜਣ 'ਚ ਵੀ ਮਦਦ ਕੀਤੀ ਸੀ। ਇਸ ਦੀ ਪੁਸ਼ਟੀ ਕਰਦਿਆਂ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਬਿਸ਼ਨੋਈ ਦੇ ਭਰਾ ਅਤੇ ਉਸ ਦੇ ਸਾਥੀਆਂ ਦੇ ਫਰਜ਼ੀ ਪਾਸਪੋਰਟਾਂ 'ਤੇ ਵਿਦੇਸ਼ ਭੱਜਣ ਦੇ ਸਬੂਤ ਵੀ ਮਿਲੇ ਹਨ।
ਹਾਲ ਹੀ 'ਚ ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਲਾਰੇਂਸ ਬਿਸ਼ਨੋਈ ਨੇ ਆਪਣੇ ਭਰਾ ਅਨਮੋਲ ਬਿਸ਼ਨੋਈ ਅਤੇ ਭਤੀਜੇ ਸਚਿਨ ਨੂੰ ਵਿਦੇਸ਼ 'ਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਨੂੰ ਫਰਜ਼ੀ ਪਾਸਪੋਰਟਾਂ ਦੀ ਮਦਦ ਨਾਲ ਦੇਸ਼ ਤੋਂ ਬਾਹਰ ਭੇਜਿਆ ਗਿਆ ਸੀ। ਹੁਣ ਪੁਲਿਸ ਨੇ 4 ਸਹਾਇਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਬਟਾਲਾ 'ਚ ਅਣਪਛਾਤਿਆਂ ਨੇ ਨਿੱਜੀ ਹਸਪਤਾਲ 'ਤੇ ਚਲਾਈਆਂ ਗੋਲੀਆਂ, ਜਾਣੋ ਵਜ੍ਹਾ
ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਹੀ ਲਾਰੈਂਸ ਨੇ ਆਪਣੇ ਭਰਾ ਅਤੇ ਭਤੀਜੇ ਨੂੰ ਵਿਦੇਸ਼ ਭੱਜਣ ਦਾ ਪ੍ਰਬੰਧ ਕੀਤਾ ਸੀ। ਲਾਰੈਂਸ ਨੂੰ ਡਰ ਸੀ ਕਿ ਜੇਕਰ ਪੁਲਿਸ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦੇ ਸਾਥੀਆਂ 'ਤੇ ਸ਼ਿਕੰਜਾ ਕੱਸਦੀ ਹੈ ਤਾਂ ਭਰਾ ਅਤੇ ਭਤੀਜੇ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਸੂਤਰਾਂ ਅਨੁਸਾਰ ਪੁਲਿਸ ਦੀ ਪੁੱਛਗਿੱਛ ਦੌਰਾਨ ਬਿਸ਼ਨੋਈ ਨੇ ਖੁਦ ਖੁਲਾਸਾ ਕੀਤਾ ਕਿ ਭਰਾ ਅਤੇ ਭਤੀਜਾ ਵਿਦੇਸ਼ ਭੱਜ ਗਏ ਹਨ, ਜਿਸ ਤੋਂ ਬਾਅਦ ਪੁਲਿਸ ਨੇ ਮਦਦਗਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
South Delhi Police arrested 4 people in connection with providing fake passports to operatives of gangsters in Delhi & helping them to escape from the country. Evidence of gangster Lawrence Bishnoi's brother & his aids escaping abroad using fake passports also found: Delhi Police — ANI (@ANI) July 12, 2022