Wed, Apr 16, 2025
Whatsapp

ਦਿਸਣਾ ਚਾਹੁੰਦੇ ਹੋ ਖੂਬਸੂਰਤ, ਤਾਂ ਅਪਣਾਓ ਇਹ ਨੁਸਖੇ।

Reported by:  PTC News Desk  Edited by:  Kaveri Joshi -- March 11th 2020 08:58 PM
ਦਿਸਣਾ ਚਾਹੁੰਦੇ ਹੋ ਖੂਬਸੂਰਤ, ਤਾਂ ਅਪਣਾਓ ਇਹ ਨੁਸਖੇ।

ਦਿਸਣਾ ਚਾਹੁੰਦੇ ਹੋ ਖੂਬਸੂਰਤ, ਤਾਂ ਅਪਣਾਓ ਇਹ ਨੁਸਖੇ।

ਹਰ ਮਨੁੱਖ ਦੀ ਖਾਹਿਸ਼ ਹੁੰਦੀ ਹੈ ਕਿ ਉਹ ਖੂਬਸੂਰਤ ਦਿਸੇ , ਜਾਂ ਕਹਿ ਲਓ ਕਿ ਹਰ ਇਨਸਾਨ ਇਹ ਇੱਛਾ ਰੱਖਦਾ ਹੈ ਕਿ ਦੂਸਰੇ ਉਸਦੇ ਸੁਹੱਪਣ ਦੀ ਤਾਰੀਫ਼ ਕਰਨ । ਖੂਬਸੂਰਤੀ ਕੁਦਰਤ ਵੱਲੋਂ ਮਨੁੱਖ ਨੂੰ ਬਖਸ਼ਿਆ ਨਾਯਾਬ ਤੋਹਫ਼ਾ ਹੈ । ਇਸ ਧਰਤੀ 'ਤੇ ਰੱਬ ਨੇ ਹਰ ਕਿਸੇ ਨੂੰ ਸੁੰਦਰ ਹੀ ਬਣਾ ਕੇ ਭੇਜਿਆ ਹੈ , ਬਸ ਲੋੜ ਹੈ ਕਿ ਜਿਵੇਂ ਅਸੀਂ ਕੁਦਰਤ ਦੀ ਬਣਾਈ ਹਰ ਚੀਜ਼ ਦੀ ਸੰਭਾਲ ਪ੍ਰਤੀ ਸੋਚਦੇ ਹਾਂ ਉਸੇ ਤਰ੍ਹਾਂ ਆਪਣੀ ਸੁੰਦਰਤਾ ਬਣਾਈ ਰੱਖਣ ਪ੍ਰਤੀ ਵੀ ਧਿਆਨ ਦੇਈਏ। ਇਨਸਾਨ ਦਾ ਚਿਹਰਾ ਦਿਲਕਸ਼ ਹੋਵੇ ਤਾਂ ਹਰ ਕੋਈ ਉਸਦੀ ਤਾਰੀਫ਼ ਕਰਦਾ ਹੈ । ਅੱਜ ਅਸੀਂ ਚਿਹਰੇ ਦੀ ਤਾਜ਼ਗੀ ਅਤੇ ਸੁੰਦਰਤਾ ਬਣਾਈ ਰੱਖਣ ਲਈ ਕੁਝ ਘਰੇਲੂ ਨੁਸਖੇ ਤੁਹਾਡੇ ਨਾਲ ਸਾਂਝੇ ਕਰਾਂਗੇ , ਜਿੰਨ੍ਹਾਂ ਨੂੰ ਅਪਨਾਉਣ ਨਾਲ ਤੁਹਾਡਾ ਚਿਹਰਾ ਖੂਬਸੂਰਤ ਤਾਂ ਬਣੇਗਾ ਹੀ ਬਲਕਿ ਇਸਦੀ ਤਾਜ਼ਗੀ ਵੀ ਬਰਕਰਾਰ ਰਹੇਗੀ । 1. ਐਲੋ-ਵੇਰਾ- ਰਾਤ ਸਮੇਂ ਤਾਜ਼ਾ ਐਲੋ ਵੇਰਾ ਦੀ ਜੈੱਲ ਚਿਹਰੇ 'ਤੇ ਲਗਾ ਕੇ ਸੌਂ ਜਾਓ ਅਤੇ ਸਵੇਰੇ ਉੱਠ ਕੇ ਤਾਜ਼ਾ ਪਾਣੀ ਨਾਲ ਮੂੰਹ ਧੋ ਲਓ । ਇਸ ਤਰ੍ਹਾਂ ਕਰਨ ਨਾਲ ਜਿੱਥੇ ਤੁਹਾਡੇ ਚਿਹਰੇ 'ਤੇ ਤਾਜ਼ਗੀ ਬਣੀ ਰਹੇਗੀ ਉੱਥੇ ਤੁਹਾਡਾ ਚਿਹਰਾ ਫੁੱਲ ਵਾਂਗ ਖਿੜ ਉੱਠੇਗਾ । 2. ਘਰ ਦੀ ਬਣਾਈ ਬਲੀਚ ਵਰਤੋ :- ਕੈਮੀਕਲ ਰਹਿਤ ਅਤੇ ਘਰ ਦੀ ਬਣਾਈ ਹੋਈ ਬਲੀਚ ਦੀ ਵਰਤੋਂ ਕਰੋ , ਇਸ ਲਈ 1 ਚਮਚ ਸ਼ਹਿਦ , ਇੱਕ ਚਮਚ ਵੇਸਣ , 2 ਚਮਚ ਦਹੀਂ 'ਚ ਅੱਧੇ ਨਿੰਬੂ ਦੇ ਰਸ ਨੂੰ ਮਿਲਾ ਕੇ ਇੱਕ ਮਿਸ਼ਰਣ ਤਿਆਰ ਕਰੋ ਅਤੇ ਚਿਹਰੇ ਨੂੰ ਪਾਣੀ ਨਾਲ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਸੁਖਾ ਕੇ ਇਸ ਮਿਸ਼ਰਣ ਨੂੰ ਇਕਸਾਰ ਲਗਾਓ ਅਤੇ 15 ਤੋਂ ਵੀਹ ਮਿੰਟ ਲਗਾਉਣ ਤੋਂ ਬਾਅਦ ਜਦੋਂ ਸੁੱਕ ਜਾਵੇ ਤਾਂ ਕੋਸੇ ਪਾਣੀ ਨਾਲ ਮੂੰਹ ਧੋ ਲਓ ਜਾਂ ਨਰਮ ਕੱਪੜੇ ਨੂੰ ਪਾਣੀ 'ਚ ਭਿਓਂ ਕੇ ਚੰਗੀ ਤਰ੍ਹਾਂ ਚਿਹਰਾ ਸਾਫ਼ ਕਰ ਲਓ । ਇਹ ਨੁਸਖਾ ਤੁਸੀਂ ਹਰ ਹਫ਼ਤੇ ਅਜ਼ਮਾ ਸਕਦੇ ਹੋ , ਤੁਹਾਡੇ ਚਿਹਰੇ ਦੀ ਤਾਜ਼ਗੀ ਅਤੇ ਸੁੰਦਰਤਾ ਬਣੀ ਰਹੇਗੀ । 3. ਕੱਚੇ ਦੁੱਧ ਦਾ ਇਸਤੇਮਾਲ :- ਹਫ਼ਤੇ 'ਚ ਇੱਕ ਵਾਰ ਕੱਚੇ ਦੁੱਧ ਨਾਲ 15 ਮਿੰਟ ਚਿਹਰੇ ਦੀ ਮਸਾਜ ਕਰੋ , ਇਸ ਨਾਲ ਤੁਹਾਡੇ ਚਿਹਰੇ 'ਤੇ ਚਿਪਕੀ ਘੱਟੇ-ਮਿੱਟੀ ਦੀ ਪਰਤ ਆਸਾਨੀ ਨਾਲ ਉੱਤਰ ਜਾਏਗੀ ਅਤੇ ਤੁਹਾਡਾ ਚਿਹਰਾ ਸੁੰਦਰ ਅਤੇ ਤਰੋਤਾਜ਼ਾ ਲੱਗੇਗਾ । 4. ਗੁਲਾਬ ਜਲ ਦਿੰਦਾ ਹੈ ਤਾਜ਼ਗੀ :- ਗੁਲਾਬ ਜਲ ਅਤੇ ਨਿੰਬੂ ਦਾ ਮਿਸ਼ਰਣ ਚਿਹਰੇ 'ਤੇ ਲਗਾਓ , ਕੁਝ ਹੀ ਮਿੰਟਾਂ 'ਚ ਤੁਹਾਨੂੰ ਤੁਹਾਡਾ ਚਿਹਰਾ ਖਿੜਿਆ ਲੱਗੇਗਾ । 5. ਚੌਲਾਂ ਦਾ ਆਟਾ ਵਧਾਉਂਦਾ ਹੈ ਚਿਹਰੇ ਦੀ ਖੂਬਸੂਰਤੀ :- ਚਿਹਰੇ ਦੀ ਖੂਬਸੂਰਤੀ ਲਈ ਚੌਲਾਂ ਦੇ ਆਟੇ ਨੂੰ ਕੱਚੇ ਦੁੱਧ 'ਚ ਮਿਲਾਓ ਅਤੇ ਪੇਸਟ ਬਣਾ ਕੇ ਚਿਹਰੇ 'ਤੇ ਮਾਸਕ ਵਾਂਗ ਲਗਾਓ । 20- 25 ਮਿੰਟਾਂ ਬਾਅਦ ਇਸਨੂੰ ਹਲਕਾ ਪਾਣੀ ਲੈ ਕੇ ਸਕਰੱਬ ਕਰਦੇ ਹੋਏ ਉਤਾਰ ਦਿਓ ਅਤੇ ਸਾਫ਼ ਪਾਣੀ ਨਾਲ ਮੂੰਹ ਧੋ ਲਓ । ਇਸ ਨੁਸਖੇ ਨੂੰ ਅਪਨਾਉਣ ਨਾਲ ਤੁਹਾਡੇ ਚਿਹਰੇ ਦੀ ਚਮੜੀ ਚਮਕ ਉੱਠੇਗੀ । ਬਜ਼ਾਰੂ ਵਸਤੂਆਂ ਦੀ ਥਾਂ ਜੇਕਰ ਤੁਸੀਂ ਇੰਨ੍ਹਾਂ ਨੁਸਖਿਆਂ ਨੂੰ ਅਪਣਾਉਂਦੇ ਹੋ ਤਾਂ ਯਕੀਨਨ ਤੁਸੀਂ ਖੁਦ ਨੂੰ ਪਹਿਲਾਂ ਨਾਲੋਂ ਹੋਰ ਖੂਬਸੂਰਤ ਨਜ਼ਰ ਆਓਗੇ।


Top News view more...

Latest News view more...

PTC NETWORK