ਬਿਆਸ ਪੁਲਿਸ ਨੇ ਮੁੜ ਹਾਸਿਲ ਕੀਤੀ ਜੱਗੂ ਭਗਵਾਨਪੁਰੀਆ ਦੀ ਰਿਮਾਂਡ, ਗੁਰਦਾਸਪੁਰ ਪੁਲਿਸ ਦੀ ਗੁਜ਼ਾਰਿਸ਼ ਨੂੰ ਕੋਰਟ ਨੇ ਠੁਕਰਾਇਆ
ਬਾਬਾ ਬਕਾਲਾ ਸਾਹਿਬ, 17 ਜੁਲਾਈ: ਕਥਿਤ ਗੈਂਗਸਟਰ ਜੱਗੂ ਭਗਵਾਨਪੂਰੀਆ ਨੂੰ ਅੱਜ ਬਿਆਸ ਪੁਲਿਸ ਨੇ ਬਾਬਾ ਬਕਾਲਾ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਜਿੱਥੋਂ ਪੁਲਿਸ ਉਸਦਾ 4 ਹੋਰ ਦਿਨਾਂ ਲਈ ਰਿਮਾਂਡ ਲੈਣ ਵਿਚ ਕਾਮਯਾਬ ਰਹੀ। ਇਸ ਦੇ ਨਾਲ ਦੱਸ ਦੇਈਏ ਕਿ ਗੁਰਦਾਸਪੁਰ ਪੁਲਿਸ ਵੀ ਭਗਵਾਨਪੂਰੀਆ ਦਾ ਟਰਾਂਜ਼ਿਤ ਰਿਮਾਂਡ ਲੈਣ ਵਾਸਤੇ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਪਹੁੰਚੀ ਸੀ ਪਰ ਜੱਜ ਨੇ ਪੁਲਿਸ ਦੀ ਗੁਜ਼ਾਰਿਸ਼ ਨੂੰ ਨਕਾਰ ਦਿੱਤਾ। ਇਹ ਵੀ ਪੜ੍ਹੋ: ਯੂਥ ਕਾਂਗਰਸ ਵੱਲੋਂ ਹੀਰਾਕਸ਼ੀ ਨੂੰ ਇਨਸਾਫ਼ ਦਿਵਾਉਣ ਲਈ ਰੋਸ ਪ੍ਰਦਰਸ਼ਨ ਬੀਤੀ 11 ਜੁਲਾਈ ਨੂੰ ਕਥਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਿਆਸ ਪੁਲਿਸ ਨੇ ਕੋਰਟ ਵਿੱਚ ਪੇਸ਼ ਕੀਤਾ ਸੀ ਜਿੱਥੋਂ ਕੋਰਟ ਨੇ ਬਿਆਸ ਪੁਲਿਸ ਨੂੰ ਉਸਨੂੰ 6 ਦਿਨ ਦੀ ਰਿਮਾਂਡ ਉੱਤੇ ਭੇਜ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਬਿਆਸ ਪੁਲਿਸ ਕੋਲ ਕਥਿਤ ਗੈਂਗਸਟਰ 'ਤੇ 2017 ਵਿੱਚ ਆਪਣੇ ਸਾਥੀ ਸ਼ੁਭਮ ਨੂੰ ਪੁਲਿਸ ਦੀ ਕਸਟਡੀ ਵਿਚੋਂ ਛੁਡਾਉਣ ਦਾ ਮਾਮਲਾ ਦਰਜ ਸੀ। ਬਾਬਾ ਬਕਾਲਾ ਅਦਾਲਤ ਨੇ ਅੱਜ ਜੱਗੂ ਭਗਵਾਨਪੁਰੀਆ ਨੂੰ 2017 ਵਿਚ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰਨ ਅਤੇ ਇਕ ਹੋਰ ਗੈਂਗਸਟਰ ਸ਼ੁਭਮ ਸਿੰਘ ਨੂੰ ਪੁਲਿਸ ਹਿਰਾਸਤ ਵਿਚੋਂ ਛੁਡਾਉਣ ਦੇ ਮਾਮਲੇ ਵਿਚ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਉਸ ਨੂੰ ਮਾਨਸਾ ਤੋਂ ਟਰਾਂਜ਼ਿਟ ਰਿਮਾਂਡ 'ਤੇ ਲਿਆਂਦਾ ਗਿਆ ਸੀ। ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਉਸ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਸੀ। ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੀ ਇਜਾਜ਼ਤ ਨਾਲ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਉਸ ਉੱਤੇ ਦੋਸ਼ ਨੇ ਕਿ ਮੂਸੇਵਾਲਾ ਨੂੰ ਮਾਰਨ ਵਾਲੇ ਦੋ ਸ਼ਾਰਪ ਸ਼ੂਟਰ ਜੱਗੂ ਨੇ ਮੁਹੱਈਆ ਕਰਵਾਏ ਸਨ। ਇਹ ਵੀ ਪੜ੍ਹੋ: MSP ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ 31 ਜੁਲਾਈ ਨੂੰ ਦੇਸ਼ ਭਰ 'ਚ ਕੀਤਾ ਜਾਵੇਗਾ ਚੱਕਾ ਜਾਮ ਪੁਲਿਸ ਨੂੰ ਸ਼ੱਕ ਹੈ ਕਿ ਭਗਵਾਨਪੁਰੀਆ "ਮੁੱਖ ਸਾਜ਼ਿਸ਼ਕਰਤਾ" ਲਾਰੈਂਸ ਬਿਸ਼ਨੋਈ ਦੇ ਇੱਕ ਸਾਥੀ ਨੇ ਨਿਸ਼ਾਨੇਬਾਜ਼ਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ ਅਤੇ ਹੋਰ ਪੁੱਛਗਿੱਛ ਦੀ ਲੋੜ ਨੂੰ ਮੁਖ ਰੱਖਦਿਆਂ ਇਹ ਰਿਮਾਂਡ ਮੰਗੀ ਗਈ ਸੀ। -PTC News