ਪੈਰਾਸੀਟਾਮੋਲ ਵਰਤਣ ਵੇਲੇ ਰਹੋ ਸਾਵਧਾਨ, ਜਾਣੋ ਇਸਦੇ ਕਾਰਨ
ਨਵੀਂ ਦਿੱਲੀ: ਭਾਰਤੀ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਘਰ ਦੀਆਂ ਮਾਵਾਂ ਹੀ ਘਰ ਦੀ ਡਾਕਟਰ ਹੁੰਦੀਆਂ ਹਨ। ਘਰ ਵਿੱਚ ਕਿਸੇ ਦੇ ਵੀ ਬਿਮਾਰ ਹੋਣ ਤੇ ਮਾਵਾਂ ਦੇਸੀ ਨੁਸਖਿਆਂ ਵੱਲ ਭੱਜਦੀਆਂ ਹਨ। ਲੇਕਿੰਨ ਵੇਖਿਆ ਜਾਵੇ ਤਾਂ ਲੋਕ ਜ਼ਿਆਦਾ ਭਰੋਸਾ ਅੰਗਰੇਜ਼ੀ ਦਵਾਈਆਂ ਤੇ ਕਰਦੇ ਹਨ। ਵੇਖਣ ਨੂੰ ਮਿਲਿਆ ਹੈ ਕਿ ਪੈਰਾਸੀਟਾਮੋਲ ਦਵਾਈ ਦਾ ਇਸਤੇਮਾਲ ਸਭ ਤੋਂ ਵੱਧ ਭਾਰਤ ਵਿੱਚ ਕੀਤਾ ਜਾਂਦਾ ਹੈ। ਪੈਰਾਸੀਟਾਮੋਲ ਆਮ ਤੌਰ 'ਤੇ ਬੁਖਾਰ, ਸਿਰ ਦਰਦ, ਪੀਰੀਅਡ ਦਰਦ, ਦੰਦ 'ਚ ਦਰਦ, ਬਦਨ ਦਰਦ ਵਰਗੀ ਹਾਲਤ ਵਿੱਚ ਕੀਤਾ ਜਾਂਦਾ ਹੈ। ਦਸਣਯੋਗ ਹੈ ਕਿ ਪੈਰਾਸੀਟਾਮੋਲ ਵਿੱਚ ਸਟੀਰੌਇਡ ਹੁੰਦੇ ਹਨ ਤਾਂ ਕਰਕੇ ਸਹੀ ਜਾਣਕਾਰੀ ਹੋਣ ਤੋਂ ਬਾਅਦ ਹੀ ਇਸਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹੀ ਜਾਣਕਾਰੀ ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ, ਪੈਰਾਸੀਟਾਮੋਲ ਕਈ ਨਵਾਂ ਨਾਲ ਬਾਜ਼ਾਰ 'ਚ ਉਪਲਬੱਧ ਹੈ। ਜਿਵੇਂ ਕਾਲਪੋਲ (Calpol), ਸੂਮੋ ਐਲ (Sumo L), ਕੰਬਿਮੋਲ (Kabimol), ਪੇਸੀਮੋਲ (Pacimol), ਕ੍ਰੋਸਿਨ (Crocin), ਢੋਲੋ (Dolo), ਆਦਿ। ਆਓ ਵੇਖਦੇ ਹਾਂ ਕਿ ਕਿਸ ਉਮਰ 'ਚ ਪੈਰਾਸੀਟਾਮੋਲ ਦੀ ਕਿੰਨੀ ਮਾਤਰਾ ਦੇਣੀ ਲਾਜ਼ਮੀ ਹੈ। ਯੂਐਸ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਜੇ ਆਮ ਬਾਲਗ ਨੂੰ ਬੁਖਾਰ ਹੁੰਦਾ ਹੈ ਤਾਂ 325 ਮਿਲੀਗ੍ਰਾਮ ਤੋਂ 650 ਮਿਲੀਗ੍ਰਾਮ ਪੈਰਾਸੀਟਾਮੋਲ ਦੀ ਖੁਰਾਕ 4 ਤੋਂ 6 ਘੰਟਿਆਂ ਦੇ ਸਮੇਂ ਵਿੱਚ ਦਿੱਤੀ ਜਾ ਸਕਦੀ ਹੈ। ਜੇਕਰ ਅੰਤਰਾਲ 8 ਘੰਟੇ ਤੱਕ ਹੈ ਤਾਂ ਉਸ ਨੂੰ 1000 ਮਿਲੀਗ੍ਰਾਮ ਤੱਕ ਦੀ ਦਵਾਈ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਖੁਰਾਕ ਵੀ ਵਿਅਕਤੀ ਵਿੱਚ ਪਿਛਲੀਆਂ ਬਿਮਾਰੀਆਂ, ਭਾਰ, ਕੱਦ, ਵਾਤਾਵਰਣ ਦੇ ਅਧਾਰ ਤੇ ਨਿਰਧਾਰਤ ਕੀਤੀ ਜਾਂਦੀ ਹੈ। ਗਾਈਡਲਾਈਨ ਦੇ ਅਨੁਸਾਰ, ਬੁਖਾਰ ਵਿੱਚ 500 ਮਿਲੀਗ੍ਰਾਮ ਪੈਰਾਸੀਟਾਮੋਲ 6 ਘੰਟਿਆਂ ਬਾਅਦ ਹੀ ਲੈਣੀ ਚਾਹੀਦੀ ਹੈ। ਛੋਟੇ ਬੱਚਿਆਂ ਨੂੰ ਪੈਰਾਸੀਟਾਮੋਲ ਦਿੰਦੇ ਸਮੇਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਬੱਚੇ ਨੂੰ ਬੁਖਾਰ ਹੈ ਅਤੇ ਇੱਕ ਮਹੀਨੇ ਤੋਂ ਘੱਟ ਉਮਰ ਦਾ ਹੈ ਤਾਂ 10 ਤੋਂ 15 ਮਿਲੀਗ੍ਰਾਮ ਪੈਰਾਸੀਟਾਮੋਲ ਪ੍ਰਤੀ ਕਿਲੋਗ੍ਰਾਮ ਭਾਰ ਦੇ ਹਿਸਾਬ ਨਾਲ 4 ਤੋਂ 6 ਘੰਟਿਆਂ ਦੇ ਅੰਤਰਾਲ 'ਤੇ ਦਿੱਤਾ ਜਾ ਸਕਦੀ ਹੈ। ਇਹੀ ਮਾਤਰਾ 12 ਸਾਲ ਤੱਕ ਦੇ ਬੱਚੇ ਨੂੰ 6 ਤੋਂ 8 ਘੰਟਿਆਂ ਦੇ ਅੰਤਰਾਲ 'ਤੇ ਦਿੱਤੀ ਜਾਣੀ ਚਾਹੀਦੀ ਹੈ। -PTC News