ਸੈਨੀਟਾਈਜ਼ਰ ਜੋ ਪਹਿਲਾਂ ਬਹੁਤ ਘਟ ਹੀ ਵਰਤਿਆ ਜਾਂਦਾ ਸੀ ,ਪਰ ਕੋਰੋਨਾ ਮਹਾਮਾਰੀ ਦੌਰਾਨ ਇਸ ਦੀ ਵਰਤੋਂ ਬਹੁਤ ਥਾਵਾਂ 'ਤੇ ਕੀਤੀ ਜਾਣ ਲੱਗੀ ਜਿਵੇਂ ਕਿ ਵਸਤਾਂ ਆਦਿ ਨੂੰ ਰੋਗਾਣੂ ਮੁਕਤ ਕਰਨ ਲਈ sanitizer ਦੀ ਵਰਤੋਂ ਕੀਤੀ ਜਾਣ ਲੱਗੀ, ਪਰ ਤੁਹਾਨੂੰ ਦਸ ਦਈਏ ਕਿ ਕੁਝ ਥਾਵਾਂ ਅਜਿਹੀਆਂ ਹਨ ਜਿਥੇ ਇਸ ਦੀ ਵਰਤੋਂ ਕੀਤੇ ਜਾਣਾ ਹਾਨੀਕਾਰਕ ਸਿੱਧ ਹੋ ਸਕਦਾ ਹੈ , ਜੀ ਹਾਂ ਅਸੀਂ ਤੁਹਾਨੂੰ ਦਸਦੇ ਹਾਂ ਕਿ ਸੈਨੀਟਾਈਜ਼ਰ ਦੀ ਵਰਤੋਂ ਕਦੇ ਭੁੱਲ ਕੇ ਵੀ ਅੱਗ ਵਾਲੀਆਂ ਥਾਵਾਂ 'ਤੇ ਨਾ ਕਰੋ , ਅਤੇ ਜਿਵੇਂ ਕਿ ਹੁਣ ਤਿਉਹਾਰਾਂ ਦਾ ਸੀਜ਼ਨ ਹੈ ਤਾਂ ਇਸ ਵੇਲੇ ਦੀਵੇ ਜਗਾਉਣੇ ਅਤੇ ਪਟਾਕੇ ਚਲਾਉਨੇ ਹਰ ਇੱਕ ਨੂੰ ਪਸੰਦ ਹੁੰਦਾ ਹੈ ਤਾਂ ਇਸ ਮੌਕੇ ਹੱਥਾਂ ਨੂੰ ਸੈਨੀਟਾਈਜ਼ ਕਰਨ ਤੋਂ ਬਚਾਅ ਰੱਖੋ|
ਵਰਤੋਂ ਹੋ ਸਕਦੀ ਹੈ ਹਾਨੀਕਾਰਕ
ਅੱਗ ਵਾਲੀ ਥਾਂ ਦੇ ਕੋਲ ਵੀ ਸੈਨੀਟਾਈਜ਼ਰ ਨੂੰ ਰੱਖਣ ਤੋਂ ਪਰਹੇਜ਼ ਕਰੋ , ਕਿਓਂਕਿ ਹੋ ਸਕਦਾ ਹੈ ਕਿ ਗਲਤੀ ਨਾਲ ਡਿੱਗ ਜਾਵੇ ਤਾਂ ਇਹ ਅੱਗ ਫੜ੍ਹ ਸਕਦਾ ਹੈ। ਬੀਤੇ ਕੁਝ ਸਮੇਂ ਤੋਂ sanitizer ਦੀ ਵਧੇਰੇ ਵਰਤੋਂ ਹੋਈ ਹੈ ਅਤੇ ਅਜਿਹੇ 'ਚ ਕੁਝ ਮਾਮਲੇ ਅਜਿਹੇ ਵੀ ਸ੍ਹਾਮਣੇ ਆਏ ਹਨ ਜਿਥੇ ਹੱਥਾਂ ਨੂੰ ਸੈਨੀਟਾਈਜ਼ਰ ਕਰਨ ਤੋਂ ਬਾਅਦ ਅੱਗ ਕੋਲ ਜਾਣ ਨਾਲ ਉਕਤ ਵਿਅਕਤੀ ਨੂੰ ਅੱਗ ਲੱਗ ਗਈ ਸੀ ,
ਇਸ ਤੋਂ ਇਲਾਵਾ ਇਕ ਹੋਰ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਮੋਟਰਸਾਈਕਲ ਨੂੰ ਸੈਨੀਟਾਈਜ਼ ਕਰਦੇ ਸਮੇਂ ਉਸ ਨੂੰ ਅੱਗ ਲੱਗੀ ਸੀ , ਸੋ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਵੀ ਅਜਿਹਾ ਕਰਨ ਤੋਂ ਗੁਰੇਜ਼ ਕਰੋ , ਤਾਂ ਜੋ ਕਿਸੀ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਦੀਵਾਲੀ ਲਾਈਟਾਂ ਅਤੇ ਮਠਿਆਈਆਂ ਦਾ ਤਿਉਹਾਰ ਹੈ ਪਰ ਹੁਣ ਰੁਝਾਨ ਬਦਲਿਆ ਗਿਆ ਹੈ ਅਤੇ ਪਟਾਕੇ ਦੀਵਾਲੀ ਦੇ ਜਸ਼ਨਾਂ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਅੱਜ ਕੱਲ੍ਹ ਦੇ ਬੱਚੇ ਪਟਾਕੇ ਚਲਾਉਣ ਵਾਲਿਆਂ ਲਈ ਕਾਫ਼ੀ ਅੜੀਅਲ ਹਨ ਅਤੇ ਇਹ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਉਹ ਦੀਵਾਲੀ ਸੁਰੱਖਿਅਤ ਹੀ ਮਨਾਉਣ। ਮਾਪਿਆਂ ਨੂੰ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਵਾਰਡਾਂ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਪਟਾਕੇ ਸਾੜਨ ਤੋਂ ਪਹਿਲਾਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਨਾ ਕਰੋ |