ਕੋਰੋਨਾ ਨੇ ਉਜਾੜੀਆਂ ਮਸ਼ਹੂਰ ਯੂਟਿਊਬਰ ਦੀਆਂ ਖੁਸ਼ੀਆਂ,ਇਕ ਮਹੀਨੇ 'ਚ ਮਿਲਿਆ ਦੁਹਰਾ ਗ਼ਮ
ਅਕਸਰ ਹੀ ਲੋਕਾਂ ਨੂੰ ਹਸਾਉਣ ਵਾਲੇ ਕਾਮੇਡੀ ਕਲਾਕਾਰ ਤੇ ਯੂਟਿਊਬਰ ਭੁਵਨ ਬਾਮ ਦੀ ਨਿਜੀ ਜ਼ਿੰਦਗੀ 'ਛ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਭੁਵਨ ਦੀ ਜ਼ਿੰਦਗੀ ’ਚ ਕੋਰੋਨਾ ਇੰਨਾ ਵੱਡਾ ਦੁੱਖ ਲੈ ਕ ਆਇਆ ਕਿ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੇ ਗਿਆ । ਜੀ ਹਾਂ ਇਸ ਕੋਰੋਨਾ ਕਾਲ 'ਚ ਭੁਵਨ ਨੇ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ। ਭੁਵਨ ਨੇ ਇੰਸਟਾਗ੍ਰਾਮ ’ਤੇ ਇਕ ਭਾਵੁਕ ਪੋਸਟ ਸਾਂਝੀ ਕਰਕੇ ਆਪਣੇ ਮਾਪਿਆਂ ਦੇ ਦਿਹਾਂਤ ਦਾ ਦਰਦ ਸਾਂਝਾ ਕੀਤਾ ਹੈ।
Read more : ਕਾਂਗਰਸ ਸੰਗਠਨ ਦੀ ਬੈਠਕ ’ਚ ਸ਼ਾਮਲ ਹੋਣ ਗਈ ਪਾਰਟੀ ਦੀ ਸੀਨੀਅਰ...
ਭੁਵਨ ਨੇ ਦੱਸਿਆ ਕਿ ਇਕ ਮਹੀਨੇ ਦੇ ਅੰਦਰ ਆਪਣੇ ਮਾਤਾ ਤੇ ਪਿਤਾ ਦੋਵਾਂ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੈ। ਉਸ ਨੇ ਲਿਖਿਆ, ‘ਕੋਵਿਡ ਕਾਰਨ ਮੈਂ ਆਪਣੀਆਂ ਦੋਵੇਂ ਜ਼ਿੰਦਗੀਆਂ ਗੁਆ ਦਿੱਤੀਆਂ। ਆਈ ਤੇ ਬਾਬਾ ਦੇ ਬਿਨਾਂ ਕੁਝ ਵੀ ਪਹਿਲਾਂ ਵਰਗਾ ਨਹੀਂ ਰਹੇਗਾ। ਇਕ ਮਹੀਨੇ ’ਚ ਸਭ ਕੁਝ ਨਿੱਖੜ ਗਿਆ ਹੈ। ਘਰ, ਸੁਪਨੇ, ਸਭ ਕੁਝ। ਮੇਰੀ ਆਈ ਮੇਰੇ ਕੋਲ ਨਹੀਂ ਹੈ, ਬਾਬਾ ਮੇਰੇ ਨਾਲ ਨਹੀਂ ਹਨ। ਹੁਣ ਸ਼ੁਰੂ ਤੋਂ ਜਿਊਣਾ ਸਿੱਖਣਾ ਪਵੇਗਾ। ਮਨ ਨਹੀਂ ਕਰ ਰਿਹਾ।
ਪੜੋ ਹੋਰ ਖਬਰਾਂ: ਕੋਲਕਾਤਾ ਵਿਖੇ ਪੁਲਿਸ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦੀ ਖਰੜ ਪਹੁੰਚੀ ਲਾਸ਼ ਆਪਣੇ ਮਾਤਾ-ਪਿਤਾ ਨੂੰ ਗੁਆਉਣ ਤੋਂ ਬਾਅਦ ਭੁਵਨ ਖ਼ੁਦ ’ਤੇ ਹੀ ਕਈ ਸਵਾਲ ਚੁੱਕ ਰਹੇ ਹਨ। ਉਹ ਅੱਗੇ ਲਿਖਦੇ ਹਨ, ‘ਕੀ ਮੈਂ ਇਕ ਚੰਗਾ ਬੇਟਾ ਸੀ? ਕੀ ਮੈਂ ਉਨ੍ਹਾਂ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ? ਮੈਨੂੰ ਇਨ੍ਹਾਂ ਸਵਾਲਾਂ ਨਾਲ ਹਮੇਸ਼ਾ ਲਈ ਜਿਊਣਾ ਪਵੇਗਾ। ਉਨ੍ਹਾਂ ਨੂੰ ਦੇਖਣ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ, ਕਾਸ਼ ਉਹ ਦਿਨ ਜਲਦੀ ਆਵੇ।View this post on Instagram