ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ, ਇੱਕ ਵਾਰ ਫਿਰ ਵਧੇ ਟੋਲ-ਪਲਾਜ਼ਾ ਦੇ ਰੇਟ
ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ, ਇੱਕ ਵਾਰ ਫਿਰ ਵਧੇ ਟੋਲ-ਪਲਾਜ਼ਾ ਦੇ ਰੇਟ,ਬਠਿੰਡਾ: ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਸਰਫ ਕਰਨ ਵਾਲਿਆਂ ਦੀਆਂ ਜੇਬਾਂ 'ਤੇ ਇੱਕ ਵਾਰ ਫਿਰ ਤੋਂ ਭਾਰ ਪਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਜ਼ੀਰਕਪੁਰ ਸੜਕ ਦੇ ਟੋਲ ਵਿਚ ਕਰੀਬ 25 ਰੁਪਏ ਦਾ ਵਾਧਾ (ਇਕ ਪਾਸੇ) ਹੋ ਗਿਆ ਹੈ।
[caption id="attachment_278021" align="aligncenter" width="300"] ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ, ਇੱਕ ਵਾਰ ਫਿਰ ਵਧੇ ਟੋਲ-ਪਲਾਜ਼ਾ ਦੇ ਰੇਟ[/caption]
ਇਸ ਕੌਮੀ ਸ਼ਾਹਰਾਹ 'ਤੇ 5 ਟੋਲ ਪਲਾਜ਼ਾ ਪੈਂਦੇ ਹਨ ਅਤੇ ਹਰ ਟੋਲ ਪਲਾਜ਼ਾ 'ਤੇ 5 ਰੁਪਏ ਤੋਂ ਲੈ ਕੇ 15 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਉਥੇ ਹੀ ਬਠਿੰਡਾ-ਅੰਮ੍ਰਿਤਸਰ ਸੜਕ 'ਤੇ ਪੈਂਦੇ ਜੀਦਾ ਟੋਲ ਪਲਾਜ਼ਾ 'ਤੇ ਹੁਣ ਕਾਰ/ਜੀਪ ਦਾ ਇਕ ਪਾਸੇ ਦਾ ਟੋਲ 5 ਰੁਪਏ ਵਧਾਇਆ ਗਿਆ ਹੈ।
ਹੋਰ ਪੜ੍ਹੋ: ਜਾਣੋਂ,ਰਾਸ਼ਟਰਪਤੀ ਦੀ ਏਅਰਹੋਸਟੈੱਸ ਧੀ ਨੂੰ ਡਿਊਟੀ ਤੋਂ ਕਿਉਂ ਹਟਾਇਆ ?
[caption id="attachment_278020" align="aligncenter" width="300"]
ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ, ਇੱਕ ਵਾਰ ਫਿਰ ਵਧੇ ਟੋਲ-ਪਲਾਜ਼ਾ ਦੇ ਰੇਟ[/caption]
ਟੋਲ 'ਚ ਵਾਧਾ ਹੋਣ ਨਾਲ ਆਮ ਲੋਕ ਹੋਰ ਪਰੇਸ਼ਾਨ ਹੋ ਗਏ ਹਨ।ਬਠਿੰਡਾ-ਜ਼ੀਰਕਪੁਰ ਸੜਕ 'ਤੇ ਪੈਂਦੇ ਲਹਿਰਾ ਬੇਗਾ ਟੋਲ ਪਲਾਜ਼ਾ 'ਤੇ ਕਾਰ/ਜੀਪ ਦਾ ਇਕ ਪਾਸੇ ਦਾ ਟੋਲ 55 ਰੁਪਏ ਤੋਂ 60 ਰੁਪਏ ਕਰ ਦਿੱਤਾ ਗਿਆ ਹੈ।
-PTC News