ਬਠਿੰਡਾ 'ਚ "ਆਪ" ਆਗੂ ਦੀ ਗੁੰਡਾਗਰਦੀ, ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਕੀਤੀ ਕੁੱਟਮਾਰ !
ਬਠਿੰਡਾ 'ਚ "ਆਪ" ਆਗੂ ਦੀ ਗੁੰਡਾਗਰਦੀ, ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਕੀਤੀ ਕੁੱਟਮਾਰ !,ਬਠਿੰਡਾ 'ਚ "ਆਪ" ਦੀ ਗੁੰਡਾਗਰਦੀ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਅੱਜ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਅਤੇ ਬਾਰ ਐਸੋਸੀਏਸ਼ਨ ਦੇ ਆਗੂ ਨਵਦੀਪ ਜੀਂਦਾ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਝੜਪ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਜੀਤ ਰੋਡ ਨੂੰ ਵਨਵੇ ਕੀਤਾ ਹੋਇਆ ਸੀ।
ਇਸ ਦੌਰਾਨ 'ਆਪ' ਆਗੂ ਨੇ ਉਥੋਂ ਦੀ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਟ੍ਰੈਫਿਕ ਪੁਲਸ ਮੁਲਾਜ਼ਮ ਨੇ ਉਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਦੋਵਾਂ 'ਚ ਕਿਹਾ-ਸੁਣੀ ਹੋ ਗਈ, ਜੋ ਹੱਥੋਪਾਈ ਤੱਕ ਪਹੁੰਚ ਗਈ।
ਹੋਰ ਪੜ੍ਹੋ:TikTok ਵੀਡੀਓ ਬਣਾਉਣ ਦੇ ਚੱਕਰ 'ਚ ਝੀਲ 'ਚ ਡੁੱਬਿਆ ਨੌਜਵਾਨ, ਹੋਈ ਮੌਤ
ਜਿਸ ਕਾਰਨ ਉਸ ਨੇ ਪੁਲਿਸ ਮੁਲਾਜ਼ਮ ਦੇ ਥੱਪੜ ਜੜ੍ਹ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਆਪ ਆਗੂ ਨੂੰ ਹਿਰਾਸਤ 'ਚ ਲੈ ਲਿਆ।
ਆਪ' ਆਗੂ ਦਾ ਦੋਸ਼ ਹੈ ਕਿ ਪਹਿਲਾਂ ਟ੍ਰੈਫਿਕ ਪੁਲਸ ਮੁਲਾਜ਼ਮ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਫਿਰ ਹੋਰ ਪੁਲਸ ਮੁਲਾਜ਼ਮਾਂ ਨੂੰ ਬੁਲਾ ਕੇ ਉਸ ਨਾਲ ਕੁੱਟਮਾਰ ਕਰਵਾਈ।
ਉਥੇ ਹੀ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਸ ਨੇ ਜੀਂਦਾ ਦੇ ਨੱਕ 'ਤੇ ਮੁੱਕਾ ਨਹੀਂ ਮਰਿਆ ਸਗੋਂ, ਧੱਕੇਮੁੱਕੀ ਦੌਰਾਨ ਬੈਰੀਕੇਟ 'ਤੇ ਡਿੱਗਣ ਕਰਕੇ ਉਸ ਦੇ ਸੱਟ ਲੱਗੀ ਹੈ। ਬਾਕੀ ਉਹ ਆਪਣੇ ਆਹੁਦੇ ਦਾ ਰੋਹਬ ਪਾ ਰਿਹਾ ਸੀ, ਜਿਸ ਕਰਕੇ ਗੱਲ ਵਧੀ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਤੇ ਬਣਦੀ ਕਾਰਵਾਈ ਹੋਵੇਗੀ।
-PTC News