ਬਠਿੰਡਾ : ਸੁਖਪਾਲ ਖਹਿਰਾ ਦੀ ਜ਼ਮਾਨਤ ਜ਼ਬਤ , ਇਹ ਉਮੀਦਵਾਰ ਮਾਰ ਸਕਦਾ ਬਾਜ਼ੀ
ਬਠਿੰਡਾ : ਸੁਖਪਾਲ ਖਹਿਰਾ ਦੀ ਜ਼ਮਾਨਤ ਜ਼ਬਤ , ਇਹ ਉਮੀਦਵਾਰ ਮਾਰ ਸਕਦਾ ਬਾਜ਼ੀ:ਬਠਿੰਡਾ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਲੋਕ ਸਭਾ ਚੋਣਾਂ 2019 ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਅਤੇ ਵੱਖ -ਵੱਖ ਚੋਣ ਨਤੀਜੇ ਸਾਹਮਣੇ ਆ ਰਹੇ ਹਨ।
[caption id="attachment_299135" align="aligncenter" width="300"] ਬਠਿੰਡਾ : ਸੁਖਪਾਲ ਖਹਿਰਾ ਦੀ ਜ਼ਮਾਨਤ ਜ਼ਬਤ , ਇਹ ਉਮੀਦਵਾਰ ਮਾਰ ਸਕਦਾ ਬਾਜ਼ੀ[/caption]
ਇਸ ਦੌਰਾਨ ਲੋਕ ਸਭਾ ਸੀਟ ਬਠਿੰਡਾ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸੁਖਪਾਲ ਖਹਿਰਾ ਦੀ ਲੱਗਭਗ ਜ਼ਮਾਨਤ ਜ਼ਬਤ ਹੈ ਕਿਉਂਕਿ ਸੁਖਪਾਲ ਖਹਿਰਾ ਨੂੰ ਹੁਣ ਤੱਕ 23833 ਅਤੇ 2.99 ਫ਼ੀਸਦੀ ਵੋਟਾਂ ਹੀ ਮਿਲੀਆਂ ਹੈ।ਇਸ ਦੇ ਇਲਾਵਾ ਹਰਸਿਮਰਤ ਕੌਰ ਬਾਦਲ ਨੂੰ 325544 ,ਰਾਜਾ ਵੜਿੰਗ ਨੂੰ 325683 ਵੋਟਾਂ ਮਿਲੀਆਂ ਹਨ।ਇਸ ਤੋਂ ਸਾਫ਼ ਹੈ ਕਿ ਹਰਸਿਮਰਤ ਕੌਰ ਬਾਦਲ 10759 ਵੋਟਾਂ ਨਾਲ ਅੱਗੇ ਜਾ ਰਹੀ ਹੈ।
[caption id="attachment_299136" align="aligncenter" width="300"]
ਬਠਿੰਡਾ : ਸੁਖਪਾਲ ਖਹਿਰਾ ਦੀ ਜ਼ਮਾਨਤ ਜ਼ਬਤ , ਇਹ ਉਮੀਦਵਾਰ ਮਾਰ ਸਕਦਾ ਬਾਜ਼ੀ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਗੁਰਦਾਸਪੁਰ : ਸੰਨੀ ਦਿਓਲ ਤੇ ਸੁਨੀਲ ਜਾਖੜ ‘ਚ ਫਸਵਾਂ ਮੁਕਾਬਲਾ , ਕੌਣ ਜਿੱਤੇਗਾ ?
ਜ਼ਿਕਰਯੋਗ ਹੈ ਕਿ ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ ,ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ , ਆਮ ਆਦਮੀ ਪਾਰਟੀ ਨੇ ਪ੍ਰੋਫੈਸਰ ਬਲਜਿੰਦਰ ਕੌਰ ,ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਸੁਖਪਾਲ ਖਹਿਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
-PTCNews