ਬਰਨਾਲਾ 'ਚ ਯੂਥ ਕਾਂਗਰਸ ਦੇ ਆਗੂ ਨੇ ਦਾਦੀ ਨੂੰ ਮਾਰੀ ਗੋਲੀ, ਫਿਰ ਕੀਤਾ ਇਹ
Barnala Youth Congress leader shoots grandmother and shoots himself: ਪੰਜਾਬ ਦੇ ਬਰਨਾਲਾ 'ਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋਂ ਕਾਂਗਰਸ ਦੇ ਯੂਥ ਆਗੂ ਹਰਮੇਸ਼ ਮਿੱਤਲ ਹਨੀ ਵੱਲੋਂ ਆਪਣੇ ਘਰ 'ਚ ਆਪਣੀ ਦਾਦੀ ਨੂੰ ਗੋਲੀ ਮਾਰਨ ਦੀ ਖਬਰ ਪ੍ਰਾਪਤ ਹੋਈ।
ਹਨੀ ਨੇ ਆਪਣੀ ਦਾਦੀ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਫਿਰ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਹਰਮੇਸ਼ ਮਿੱਤਲ ਦੇ ਦਾਦਾ ਹਰੀ ਚੰਦ ਦੀ ਵੀ ਕੁਝ ਦੇਰ ਪਹਿਲਾਂ ਹੀ ਮੌਤ ਹੋਈ ਸੀ, ਜਿੰਨ੍ਹਾਂ ਨੂੰ ਕੈਂਸਰ ਦੀ ਬੀਮਾਰੀ ਸੀ।
Barnala Youth Congress leader shoots grandmother and shoots himself: ਕਿਹਾ ਜਾ ਰਿਹਾ ਹੈ ਕਿ ਡਿਪਰੈਸ਼ਨ 'ਚ ਆਉਣ ਕਾਰਨ ਹਨੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।
ਜਾਣਕਾਰੀ ਮੁਤਾਬਕ, ਹਨੀ ਦੇ ਮਾਤਾ-ਪਿਤਾ ਦੀ ਵੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਇਸ ਘਟਨਾ ਤੋਂ ਬਾਅਦ ਕੁਝ ਹੀ ਸਮੇਂ 'ਚ ਇਕ ਹੀ ਘਰ 'ਚ ਤਿੰਨ ਮੌਤਾਂ ਹੋਣ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ ਅਤੇ ਦੇਖਦਿਆਂ ਹੀ ਦੇਖਦਿਆਂ, ਮਿੰਟਾਂ 'ਚ ਪੂਰਾ ਪਰਿਵਾਰ ਖਤਮ ਹੋਣ ਕਾਰਨ ਮਾਤਮ ਛਾਇਆ ਰਿਹਾ।
—PTC News