ਰਾਹੁਲ ਗਾਂਧੀ ਦੀ ਛਵੀ 'ਤੇ ਕੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਰਾਏ !
ਕਾਂਗਰਸ ਦੇ ਯੂਥ ਪ੍ਰਧਾਨ ਰਾਹੁਲ ਗਾਂਧੀ ਬਾਰੇ ਲੋਕ ਅਕਸਰ ਹੀ ਟ੍ਰੋਲ ਕਰਦੇ ਹਨ ,ਅਤੇ ਉਹਨਾਂ ਨੂੰ ਹਮੇਸ਼ਾ ਹੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ , ਇਸੇ ਤਰ੍ਹਾਂ ਹੁਣ ਇਕ ਵਾਰ ਫਿਰ ਰਾਹੁਲ ਗਾਂਧੀ ਚਰਚਾ ਵਿਚ ਆਏ ਹਨ , ਤੇ ਚਰਚਾ ਵੀ ਭਾਰਤ ਵਿਚ ਨਹੀਂ ਬਲਕਿ ਅਮਰੀਕਾ ਦੇ ਵਿਚ ਹੋ ਰਹੀ ਹੈ। ਦਰਅਸਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਕਿਤਾਬ 'a promised land' ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਨਰਵਸ ਅਤੇ ਘੱਟ ਗੁਣੱਵਤਾ ਵਾਲਾ ਨੇਤਾ ਦੱਸਿਆ ਹੈ। ਓਬਾਮਾ ਰਾਹੁਲ ਗਾਂਧੀ ਬਾਰੇ ਲਿਖਦੇ ਹਨ ਕਿ ਇਕ ਵਿਦਿਆਰਥੀ ਜਿਸ ਨੇ ਕੋਰਸ ਕੀਤਾ ਹੈ ਅਤੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਲਈ ਉਤਸੁਕ ਸਨ ਪਰ ਇਸ ਵਿਸ਼ੇ 'ਚ ਮਹਾਰਤ ਹਾਸਲ ਕਰਨ ਜਾਂ ਤਾਂ ਯੋਗਤਾ ਨਹੀਂ ਜਾਂ ਜਨੂੰਨ ਦੀ ਕਮੀ ਹੈ। Rahul Gandhi in His Memoir 'A Promised Land'" width="609" height="343" />ਰਾਹੁਲ ਗਾਂਧੀ ਹੀ ਨਹੀਂ ਬਲਕਿ ਓਬਾਮਾ ਨੇ ਸਾਬਕਾ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਵੀ ਜ਼ਿਕਰ ਇਸ ਕਿਤਾਬ ਵਿਚ ਕੀਤਾ ਹੈ,ਓਬਾਮਾ ਮਨਮੋਹਨ ਸਿੰਘ ਬਾਰੇ ਲਿਖਦੇ ਹਨ ਕਿ ਉਹ ਡੂੰਘੀ ਵਫਾਦਾਰੀ ਦੀ ਸ਼ਖ਼ਸੀਅਤ ਵਾਲੇ ਇਨਸਾਨ ਹਨ । ਓਬਾਮਾ ਨੇ ਕਿਤਾਬ ਦੇ ਅੰਸ਼ਾਂ ਦਾ ਜ਼ਿਕਰ ਨਾਈਜੀਰੀਆਈ ਲੇਖਕ ਚਿੰਮਾਂਡਾ ਨੋਗਜੀ ਅਦਿਚੀ ਨੇ ਆਪਣੀ 'ਦਿ ਨਿਊਯਾਰਕ ਟਾਈਮਜ਼' 'ਚ ਪ੍ਰਕਾਸ਼ਿਤ ਪੁਸਤਕ ਸਮੀਖਿਆ 'ਚ ਕੀਤਾ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇਸ 'ਚ ਵਿਸ਼ਵ ਦੇ ਹੋਰ ਨੇਤਾਵਾਂ ਅਤੇ ਉਨ੍ਹਾਂ ਦੇ ਗੁਣਾਂ ਦਾ ਵੀ ਜ਼ਿਕਰ ਕੀਤਾ।ਓਬਾਮਾ ਨੇ ਅਮਰੀਕਾ ਦੇ ਨਵੇਂ ਰਾਸ਼ਟਪਤੀ ਜੋ ਬਾਈਡੇਨ ਤਕ ਦੇ ਬਾਰੇ 'ਚ ਆਪਣੇ ਵਿਚਾਰ ਰੱਖੇ ਹਨ। ਪੁਸਤਕ ਸਮੀਖਿਆ ਮੁਤਾਬਕ ਬਰਾਕ ਓਬਾਮਾ ਦੀ ਕਿਤਾਬ ਉਨ੍ਹਾਂ ਦੇ ਨਿੱਜੀ ਜੀਵਨ ਦੀ ਤੁਲਨਾ 'ਚ ਉਨ੍ਹਾਂ ਦੇ ਰਾਜਨੀਤਿਕ ਰੁਖ 'ਤੇ ਜ਼ਿਆਦਾ ਕੇਂਦਰਿਤ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਰਾਜਨੀਤੀ 'ਚ ਆਪਣੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਓਸਾਮਾ ਬਿਨ ਲਾਦੇਨ ਦੀ ਹੱਤਿਆ ਤੱਕ ਕਈ ਮੁੱਦਿਆਂ ਦੇ ਬਾਰੇ 'ਚ ਲਿਖਿਆ ਹੈ।