Sun, May 4, 2025
Whatsapp

ਮੋਟਰਸਾਈਕਲ ਨੇ ਫਸਾਇਆ ਬੈਂਕ ਲੁਟੇਰਿਆਂ ਨੂੰ, ਦੇਖੋ ਕਿਵੇਂ ਚੜ੍ਹੇ ਦਿੱਲੀ ਪੁਲਿਸ ਦੇ ਅੜਿੱਕੇ

Reported by:  PTC News Desk  Edited by:  Joshi -- October 14th 2018 11:59 AM -- Updated: October 14th 2018 12:05 PM
ਮੋਟਰਸਾਈਕਲ ਨੇ ਫਸਾਇਆ ਬੈਂਕ ਲੁਟੇਰਿਆਂ ਨੂੰ, ਦੇਖੋ ਕਿਵੇਂ ਚੜ੍ਹੇ ਦਿੱਲੀ ਪੁਲਿਸ ਦੇ ਅੜਿੱਕੇ

ਮੋਟਰਸਾਈਕਲ ਨੇ ਫਸਾਇਆ ਬੈਂਕ ਲੁਟੇਰਿਆਂ ਨੂੰ, ਦੇਖੋ ਕਿਵੇਂ ਚੜ੍ਹੇ ਦਿੱਲੀ ਪੁਲਿਸ ਦੇ ਅੜਿੱਕੇ

ਮੋਟਰਸਾਈਕਲ ਨੇ ਫਸਾਇਆ ਬੈਂਕ ਲੁਟੇਰਿਆਂ ਨੂੰ, ਦੇਖੋ ਕਿਵੇਂ ਚੜ੍ਹੇ ਦਿੱਲੀ ਪੁਲਿਸ ਦੇ ਅੜਿੱਕੇ ਨਵੀਂ ਦਿੱਲੀ: ਦਿੱਲੀ ਦੇ ਛਾਵਲਾ ਇਲਾਕੇ ਵਿੱਚ ਹੋਈ ਬੈਂਕ ਲੁੱਟ ਦੀ ਸਨਸਨੀਖੇਜ਼ ਵਾਰਦਾਤ ਦੇ ਮਾਮਲੇ ਵਿੱਚ ਦੁਆਰਕਾ ਪੁਲਿਸ ਨੂੰ ਦੋ ਸੁਰਾਗ ਅਜਿਹੇ ਮਿਲੇ , ਜਿਨ੍ਹਾਂ ਦੇ ਸਹਾਰੇ ਉਹ ਦੋਸ਼ੀਆਂ ਤੱਕ ਪਹੁੰਚ ਗਈ। ਪਹਿਲਾ , ਬੈਂਕ ਦੇ ਅੰਦਰ ਲੱਗੇ ਸੀ.ਸੀ.ਟੀਵੀ ਕੈਮਰਿਆਂ ਤੋਂ ਦੋ ਡਕੈਤਾਂ ਦੀ ਪਹਿਚਾਣ ਹੋ ਗਈ। ਦੂਜਾ , ਦੋਸ਼ੀਆਂ ਦੁਆਰਾ ਇਸਤੇਮਾਲ ਕੀਤੇ ਗਏ ਤਿੰਨ ਮੋਟਰਸਾਈਕਲਾਂ ਵਿੱਚੋਂ ਇੱਕ ਪੀਲੇ ਰੰਗ ਦੀ ਸੀ, ਜਿਸ ਨੂੰ ਦੋਸ਼ੀਆਂ ਨੇ ਵਾਰਦਾਤ ਤੋਂ ਬਾਅਦ ਉਜਵਾ ਪਿੰਡ ਦੇ ਜੰਗਲਾਂ ਵਿੱਚ ਛੱਡ ਦਿੱਤਾ ਸੀ। ਹੋਰ ਪੜ੍ਹੋ: ਦਿੱਲੀ ‘ਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ,ਸਥਿਤੀ ਹੋਈ ਤਨਾਅਪੂਰਨ ਪੁਲਿਸ ਵੱਲੋਂ ਜਦੋ ਬਿਨਾਂ ਨੰਬਰ ਪਲੇਟ ਤੋਂ ਇਸ ਮੋਟਰਸਾਈਕਲ ਦੇ ਚੇਸੀਸ ਅਤੇ ਇੰਜਣ ਨੰਬਰ ਦੀ ਜਾਂਚ ਕੀਤੀ ਗਈ ਤਾਂ ਇਹ ਸੋਨੀਪਤ ਦੇ ਖੇਵੜਾ ਪਿੰਡ ਦਾ ਨਿਕਲਿਆ। ਇਸ ਤੋਂ ਬਾਅਦ ਪੁਲਿਸ ਰਾਤੋ - ਰਾਤ ਖੇਵੜਾ ਪਿੰਡ ਜਾ ਪਹੁੰਚੀ। ਜਿਸ ਦੌਰਾਨ ਪੁਲਿਸ ਨੇ ਮੋਟਰਸਾਈਕਲ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਨੇ ਦੱਸਿਆ ਕਿ ਉਸ ਦੇ ਦੋਸਤ ਸਚਿਨ ਨੇ ਦੋ ਦਿਨ ਪਹਿਲਾਂ ਉਸ ਤੋਂ ਮੋਟਰਸਾਈਕਲ ਮੰਗਿਆ ਸੀ। ਇਸ ਦੇ ਬਾਅਦ ਸਚਿਨ ਦੇ ਬਾਰੇ ਵਿੱਚ ਕੁੱਝ ਹੋਰ ਜਾਣਕਾਰੀ ਮਿਲੀ ਅਤੇ ਉਸ ਨੂੰ ਮੁਰਥਲ ਤੋਂ ਫੜ ਲਿਆ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। —PTC News


Top News view more...

Latest News view more...

PTC NETWORK