ਵਿਦੇਸ਼ ਤੋਂ ਹਰੀਸ਼ ਵਰਮਾ ਕਰ ਰਹੇ ਕਿਸਾਨ ਰੈਲੀ ਦਾ ਸਮਰਥਨ
ਕਿਸਾਨਾਂ ਵੱਲੋਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਨੂੰ ਦੁਨੀਆ ਦੇ ਸਾਰੇ ਦੇਸ਼ਾਂ 'ਚੋਂ ਸਮਰਥਨ ਮਿਲ ਰਿਹਾ ਹੈ, ਜਿਸ ਤਹਿਤ ਅਮਰੀਕਾ ਵਿਖੇ ਵੀ ਭਾਰਤੀ ਤੇ ਪੰਜਾਬੀ ਲੋਕ ਕਿਸਾਨਾਂ ਦੇ ਹੱਕ 'ਚ ਨਿੱਤਰੇ ਹਨ , ਜਿਸ ਤਹਿਤ ਵਿਸ਼ਾਲ ਰੋਸ ਮਾਰਚ ਕੱਢਿਆ ਅਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਮੋਦੀ ਸਰਕਾਰ ਨੂੰ ਕੋਸਦੇ ਨਜ਼ਰ ਆਏ।
ਉਥੇ ਹੀ ਇਸ ਰੋਸ ਰੈਲੀ 'ਚ ਪੰਜਾਬੀ ਅਦਾਕਾਰ ਹਰੀਸ਼ ਵਰਮਾ ਕਿਸਾਨਾਂ ਦੇ ਹੱਕ ’ਚ ਅੱਗੇ ਆਏ ਹਨ , ਹਰੀਸ਼ ਵਰਮਾ ਅਮਰੀਕਾ ਵਿਖੇ ਓਹੀਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਕੱਢੀ ਕਿਸਾਨ ਰੈਲੀ ’ਚ ਸ਼ਾਮਲ ਹੋਏ । ਇਸ ਦੌਰਾਨ ਹਰੀਸ਼ ਵਰਮਾ ਨੇ ‘ਨੋ ਫਾਰਮਜ਼ ਨੋ ਫੂਡ’ ਦੀ ਤਖਤੀ ਫੜ ਕੇ ਵੀ ਤਸਵੀਰ ਸਾਂਝੀ ਕੀਤੀ ਹੈ।
ਦਸਣਯੋਗ ਹੈ ਕਿ ਅਦਾਕਾਰ ਹਰੀਸ਼ ਵਰਮਾ ਸੋਸ਼ਲ ਮੀਡੀਆ ’ਤੇ ਆਏ ਦਿਨ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਜਿਥੇ ਹਰੀਸ਼ ਵਰਮਾ ਵਲੋਂ ਸੋਸ਼ਲ ਮੀਡੀਆ ਰਾਹੀਂ ਨਵੇਂ ਕਿਸਾਨੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਜ਼ਮੀਨੀ ਪੱਧਰ ’ਤੇ ਵੀ ਉਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਕੁਝ ਘੰਟੇ ਪਹਿਲਾਂ ਹੀ ਹਰੀਸ਼ ਵਰਮਾ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਹਰੀਸ਼ ਵਰਮਾ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘#kisaanmajdoorektazindabad #nofarmersnofood #TakeBackFarmLaws Kisaan Rally in cincinnati city in ohio USA.’