Wed, Nov 13, 2024
Whatsapp

SYL ਗੀਤ ਮਗਰੋਂ ਟਰੈਕਟਰ ਟੂ ਟਵਿੱਟਰ ਤੇ ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਹੈਂਡਲ 'ਤੇ ਲਾਈ ਪਾਬੰਦੀ

Reported by:  PTC News Desk  Edited by:  Ravinder Singh -- June 27th 2022 12:06 PM -- Updated: June 27th 2022 12:08 PM
SYL ਗੀਤ ਮਗਰੋਂ ਟਰੈਕਟਰ ਟੂ ਟਵਿੱਟਰ ਤੇ ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਹੈਂਡਲ 'ਤੇ ਲਾਈ ਪਾਬੰਦੀ

SYL ਗੀਤ ਮਗਰੋਂ ਟਰੈਕਟਰ ਟੂ ਟਵਿੱਟਰ ਤੇ ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਹੈਂਡਲ 'ਤੇ ਲਾਈ ਪਾਬੰਦੀ

ਨਵੀਂ ਦਿੱਲੀ : ਸਿੱਧੂ ਮੂਸੇਵਾਲਾ ਦੇ ਗੀਤ SYL ਨੂੰ ਬੈਨ ਕਰਨ ਤੋਂ ਬਾਅਦ ਕਿਸਾਨੀ ਨਾਲ ਸਬੰਧਤ ਦੋ ਟਵਿਟਰ ਅਕਾਊਂਟ ਉਤੇ ਵੀ ਪਾਬੰਦੀ ਲਗਾ ਦਿੱਤੀ ਹੈ। ਭਾਰਤ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਟਰੈਕਟਰ ਟੂ ਟਵਿੱਟਰ ਉਤੇ ਪਾਬੰਦੀ ਲਗਾਈ। ਇਸ ਤੋਂ ਇਲਾਵਾ ਕਿਸਾਨ ਏਕਤਾ ਮੋਰਚਾ ਦਾ ਟਵਿੱਟਰ ਹੈਂਡਲ ਵੀ ਸਸਪੈਂਡ ਕਰ ਦਿੱਤਾ ਗਿਆ ਹੈ। 24 ਘੰਟਿਆਂ ਦੇ ਭਾਰਤ ਸਰਕਾਰ ਦੀਆਂ ਤਿੰਨ ਵੱਡੀਆਂ ਕਾਰਵਾਈਆਂ ਸਾਹਮਣੇ ਆਈਆਂ ਹਨ। SYL ਗੀਤ ਮਗਰੋਂ ਟਰੈਕਟਰ ਟੂ ਟਵਿੱਟਰ ਤੇ ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਹੈਂਡਲ 'ਤੇ ਲਾਈ ਪਾਬੰਦੀਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ SYL ਤੋਂ ਬਾਅਦ ਕਿਸਾਨ ਅੰਦੋਲਨ ਦੌਰਾਨ ਬਣਾਏ ਟਵਿੱਟਰ ਅਕਾਊਂਟ ਉਤੇ ਵੱਡਾ ਐਕਸ਼ਨ ਹੋਇਆ ਹੈ। ਭਾਰਤੀ ਕਾਨੂੰਨਾਂ ਤਹਿਤ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਤੋਂ ਟਵਿੱਟਰ ਅਕਾਊਂਟ 'ਤੇ ਪਾਬੰਦੀ ਲਗਾਈ ਗਈ ਹੈ। ਇਹ ਦੋਵੇਂ ਅਕਾਊਂਟ ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿੱਚ ਬਣਾਏ ਗਏ ਸਨ। ਜਿਸ ਰਾਹੀਂ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੀ ਗੱਲਬਾਤ ਡਿਜੀਟਲ ਪਲੇਟਫਾਰਮ 'ਤੇ ਰੱਖੀ ਗਈ। SYL ਗੀਤ ਮਗਰੋਂ ਟਰੈਕਟਰ ਟੂ ਟਵਿੱਟਰ ਤੇ ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਹੈਂਡਲ 'ਤੇ ਲਾਈ ਪਾਬੰਦੀਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਅਕਾਊਂਟ ਦੇ ਕਰੀਬ 5 ਲੱਖ ਫਾਲੋਅਰਜ਼ ਸਨ। ਇਸ ਦੇ ਨਾਲ ਹੀ ਟਰੈਕਟਰ ਤੋਂ ਟਵਿੱਟਰ ਦੇ 55 ਹਜ਼ਾਰ ਫਾਲੋਅਰਜ਼ ਸਨ। ਇਨ੍ਹਾਂ ਦੋਵਾਂ ਖਾਤਿਆਂ ਰਾਹੀਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੂੰ ਬਦਨਾਮ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ। ਇਸ ਤੋਂ ਇਲਾਵਾ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਗਿਆ। ਟਰੈਕਟਰ ਤੋਂ ਟਵਿੱਟਰ ਰਾਹੀਂ ਅੰਦੋਲਨ ਦੌਰਾਨ ਹਰ ਰੋਜ਼ ਹੈਸ਼ਟੈਗ ਦਿੱਤੇ ਜਾਂਦੇ ਸਨ ਜਿਸ ਰਾਹੀਂ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਵੀ ਡਿਜੀਟਲ ਤਰੀਕੇ ਨਾਲ ਟਰੈਂਡ ਕੀਤਾ ਗਿਆ। ਹਾਲਾਂਕਿ, ਇਹ ਅਕਾਊਂਟ ਵਿਦੇਸ਼ ਵਿੱਚ ਚੱਲਦਾ ਰਹੇਗਾ। ਇਸ ਉਤੇ ਜਲੰਧਰ ਤੋਂ ਕਾਂਗਰਸੀ ਵਿਧਾਇਕ ਸਾਬਕਾ ਮੰਤਰੀ ਪਰਗਟ ਸਿੰਘ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਟਵਿੱਟਰ ਇੰਡੀਆ ਨੂੰ ਕੇਂਦਰ ਸਰਕਾਰ ਦੇ ਕਹਿਣ ਉਤੇ ਟਵਿੱਟਰ ਇੰਡੀਆ ਨੇ ਬੰਦ ਕਰ ਦਿੱਤਾ ਹੈ। ਇਹ ਬਹੁਤ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਇਹ ਬੋਲਣ ਦੀ ਆਜ਼ਾਦੀ ਖ਼ਿਲਾਫ਼ ਹੈ। SYL ਗੀਤ ਮਗਰੋਂ ਟਰੈਕਟਰ ਟੂ ਟਵਿੱਟਰ ਤੇ ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਹੈਂਡਲ 'ਤੇ ਲਾਈ ਪਾਬੰਦੀਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਮੂਸੇਵਾਲਾ ਦੇ ਗੀਤ ਨੂੰ ਯੂਟਿਊਬ 'ਤੇ ਭਾਰਤ 'ਚ ਬੈਨ ਕਰ ਦਿੱਤਾ ਗਿਆ ਹੈ। ਮੂਸੇਵਾਲਾ ਨੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਾਲੇ ਸੰਯੁਕਤ ਪੰਜਾਬ ਦੀ ਗੱਲ ਕੀਤੀ। ਇਸ ਤੋਂ ਇਲਾਵਾ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਪਾਣੀ ਨਾ ਦੇਣ, ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦੇ ਨਾਲ-ਨਾਲ ਐਸ.ਵਾਈ.ਐਲ ਲਈ ਕੰਮ ਕਰਨ ਵਾਲੇ ਅਫ਼ਸਰਾਂ ਨੂੰ ਮਾਰਨ ਵਾਲੇ ਬਲਵਿੰਦਰ ਜਟਾਣਾ ਨੂੰ ਗਲਤ ਦੱਸਿਆ ਗਿਆ। ਇਹ ਵੀ ਪੜ੍ਹੋ : Power Crisis: ਗਰਮੀ ਵੱਧਣ ਕਾਰਨ ਵਧੀ ਬਿਜਲੀ ਦੀ ਮੰਗ, ਤਲਵੰਡੀ ਸਾਬੋ ਦੇ ਨਿੱਜੀ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ


Top News view more...

Latest News view more...

PTC NETWORK