Wed, Nov 13, 2024
Whatsapp

ਕੰਵਰ ਗਰੇਵਾਲ ਦੇ 'ਰਿਹਾਈ' ਗੀਤ 'ਤੇ ਲਾਈ ਪਾਬੰਦੀ ਹਟਾਈ ਜਾਵੇ : ਸੁਖਬੀਰ ਸਿੰਘ ਬਾਦਲ

Reported by:  PTC News Desk  Edited by:  Ravinder Singh -- July 08th 2022 05:49 PM
ਕੰਵਰ ਗਰੇਵਾਲ ਦੇ 'ਰਿਹਾਈ' ਗੀਤ 'ਤੇ ਲਾਈ ਪਾਬੰਦੀ ਹਟਾਈ ਜਾਵੇ : ਸੁਖਬੀਰ ਸਿੰਘ ਬਾਦਲ

ਕੰਵਰ ਗਰੇਵਾਲ ਦੇ 'ਰਿਹਾਈ' ਗੀਤ 'ਤੇ ਲਾਈ ਪਾਬੰਦੀ ਹਟਾਈ ਜਾਵੇ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਕੰਵਰ ਗਰੇਵਾਲ ਵੱਲੋਂ ਗਾਏ ਗੀਤ 'ਰਿਹਾਈ' ਉਪਰ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਅਤੇ ਕੇਂਦਰ ਸਰਕਾਰ ਨੂੰ ਆਖਿਆ ਕਿ ਉਹ ਨਾਗਰਿਕਾਂ ਦੇ ਬੋਲਣ ਦੇ ਅਧਿਕਾਰ ਦੇ ਨਾਲ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਆਪਣਾ ਫੈਸਲਾ ਵਾਪਸ ਲਵੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੰਵਰ ਗਰੇਵਾਲ ਵੱਲੋਂ ਗੀਤ 'ਰਿਹਾਈ' ਵਿਚ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਦਰਸਾਈਆਂ ਗਈਆਂ ਹਨ ਕਿਉਂਕਿ ਸਿੱਖ ਕੌਮ ਉਮਰ ਕੈਦਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦੇ ਫੈਸਲੇ ਤੋਂ ਔਖੀ ਹੈ। ਕੰਵਰ ਗਰੇਵਾਲ ਦੇ 'ਰਿਹਾਈ' ਗੀਤ 'ਤੇ ਲਾਈ ਪਾਬੰਦੀ ਹਟਾਈ ਜਾਵੇ : ਸੁਖਬੀਰ ਸਿੰਘ ਬਾਦਲ ਕੰਵਰ ਗਰੇਵਾਲ ਨੇ ਇਸ ਸ਼ਿਕਾਇਤ ਨੁੰ ਪੇਸ਼ ਕਰਨ ਲਈ ਆਪਣੇ ਗੀਤਕਾਰੀ ਲਾਇਸੰਸ ਦੀ ਵਰਤੋਂ ਕੀਤੀ ਤੇ ਮੰਗ ਕੀਤੀ ਹੈ ਕਿ ਇਤਿਹਾਸ ਦੀਆਂ ਕਿਤਾਬਾਂ ਨਵੇਂ ਸਿਰੇ ਤੋਂ ਨਾ ਲਿਖੀਆਂ ਜਾਣ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਪਾਬੰਦੀ ਲਗਾਉਣ ਵਾਲੀ ਕੋਈ ਗੱਲ ਨਹੀਂ ਹੈ। ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਉਪਰ ਮੁੜ ਵਿਚਾਰ ਕਰੇ ਅਤੇ ਕਿਹਾ ਕਿ ਅਜਿਹੀਆਂ ਪਾਬੰਦੀਆਂ ਦੁਨੀਆਂ ਦੇ ਮੁਲਕਾਂ ਵਿਚ ਭਾਰਤ ਬਾਰੇ ਗਲਤ ਪ੍ਰਭਾਵ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਡੇ ਸੰਵਿਧਾਨ ਵਿਚ ਅੰਕਿਤ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਇਆ ਹੋਇਆ ਨਹੀਂ ਵਿਖਾ ਸਕਦੇ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜੋ ਆਪਣੀ ਵਿਭਿੰਨਤਾ ਉਪਰ ਮਾਣ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਵਿਭਿੰਨਤਾ ਇਸੇ ਤਰੀਕੇ ਕਾਇਮ ਰਹੇ। ਲੋਕਤੰਤਰ ਜੋ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਮਾਣ ਨਹੀਂ ਕਰਦੇ, ਉਹ ਲੰਬਾ ਸਮਾਂ ਨਹੀਂ ਚੱਲਦੇ। ਕੰਵਰ ਗਰੇਵਾਲ ਦੇ 'ਰਿਹਾਈ' ਗੀਤ 'ਤੇ ਲਾਈ ਪਾਬੰਦੀ ਹਟਾਈ ਜਾਵੇ : ਸੁਖਬੀਰ ਸਿੰਘ ਬਾਦਲ ਬਾਦਲ ਨੇ ਕਿਹਾ ਕਿ ਉਹ ਸੰਸਦ ਦੇ ਆਉਂਦੇ ਸੈਸ਼ਨ ਵਿਚ ਇਹ ਮਾਮਲਾ ਚੁੱਕਣਗੇ। ਉਨ੍ਹਾਂ ਨੇ ਕਿਹਾ ਕਿ 'ਰਿਹਾਈ' ਉਤੇ ਪਾਬੰਦੀ ਉਦੋਂ ਲੱਗੀ ਹੈ ਜਦੋਂ ਕੁਝ ਦਿਨ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਪੰਜਾਬ ਦਾ ਪਾਣੀ ਐਸ ਵਾਈ ਐਲ ਰਾਹੀਂ ਹਰਿਆਣਾ ਨੂੰ ਦੇਣ ਦੇ ਫ਼ੈਸਲੇ ਬਾਰੇ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਗਾਏ 'ਐਸਵਾਈਐਲ' ਉਤੇ ਪਾਬੰਦੀ ਲਗਾਈ ਗਈ ਸੀ। ਕੰਵਰ ਗਰੇਵਾਲ ਦੇ 'ਰਿਹਾਈ' ਗੀਤ 'ਤੇ ਲਾਈ ਪਾਬੰਦੀ ਹਟਾਈ ਜਾਵੇ : ਸੁਖਬੀਰ ਸਿੰਘ ਬਾਦਲਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਕੇਂਦਰ ਸਰਕਾਰ ਨੂੰ ਉਹ ਦੋਹਾਂ ਮਾਮਲਿਆਂ ਵਿਚ ਆਈ ਸਪੱਸ਼ਟ ਸ਼ਿਕਾਇਤ ਦਾ ਖੁਲਾਸਾ ਕਰੇ ਤੇ ਦੱਸੇ ਕਿ ਕਿਸ ਨੇ ਸ਼ਿਕਾਇਤ ਦਰਜ ਕਰਵਾ ਕੇ ਇਹ ਦੋਵੇਂ ਗਾਣੇ ਭਾਰਤ ਵਿਚ ਯੂ ਟਿਊਬ ਉਪਰ ਬੈਨ ਕਰਵਾ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਵੀ ਮੰਗ ਕਰਾਂਗੇ ਕਿ ਇਸ ਮਾਮਲੇ ਉਪਰ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇ ਅਤੇ ਦਰੁੱਸਤੀ ਭਰੇ ਕਦਮ ਚੁੱਕੇ ਜਾਣ ਤਾਂ ਜੋ ਇਹ ਰੁਝਾਨ ਬੰਦ ਹੋ ਸਕੇ। ਇਹ ਵੀ ਪੜ੍ਹੋ : ਪਨਗ੍ਰੇਨ ਦੇ ਗੁਦਾਮ 'ਚੋਂ ਗਾਇਬ ਹੋਈ 6043 ਕੁਇੰਟਲ ਕਣਕ


Top News view more...

Latest News view more...

PTC NETWORK