ਬਹੁਜਨ ਸਮਾਜ ਪਾਰਟੀ ਨੇ 6 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ, ਵੇਖੋ ਸੂਚੀ
Punjab elections 2022: ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ, ਵਰਚੁਅਲ ਰੈਲੀਆਂ ਅਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਨਾਂ ਐਲਾਨੇ ਜਾ ਰਹੇ ਹਨ।
ਇਸ ਦੇ ਚੱਲਦੇ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ 6 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।ਉਮੀਦਵਾਰਾਂ ਦੇ ਨਾਂਅ ਹੇਠ ਲਿਖੇ ਹਨ :-
ਅੰਮ੍ਰਿਤਸਰ ਕੇਂਦਰੀ - ਬੀਬੀ ਦਲਬੀਰ ਕੌਰ
ਕਰਤਾਰਪੁਰ - ਐਡਵੋਕੇਟ ਬਲਵਿੰਦਰ ਕੁਮਾਰ
ਜਲੰਧਰ ਪੱਛਮੀ - ਅਨਿਲ ਮੀਣਿਆ
ਸ਼ਾਮ ਚੁਰਾਸੀ - ਇੰਜ. ਮਹਿੰਦਰ ਸਿੰਘ ਸੰਧਰ
ਚਮਕੌਰ ਸਾਹਿਬ - ਹਰਮੋਹਨ ਸਿੰਘ ਸੰਧੂ
ਮਹਿਲ ਕਲਾਂ -ਚਮਕੌਰ ਸਿੰਘ ਵੀਰ
ਬਸਪਾ ਨੇ ਪਹਿਲੀ ਸੂਚੀ ਵਿੱਚ 14 ਸੀਟਾਂ ਦਾ ਅਤੇ ਹੁਣ ਦੂਜੀ ਸੂਚੀ ਵਿੱਚ 6 ਸੀਟਾਂ ਦਾ ਐਲਾਨ ਕੀਤਾ ਹੈ। ਬਸਪਾ ਵੱਲੋਂ ਗਠਜੋੜ ਤਹਿਤ ਆਪਣੇ ਹਿੱਸੇ ਦੀਆਂ 20 ਸੀਟਾਂ ਦਾ ਐਲਾਨ ਹੋ ਗਿਆ ਹੈ।
ਇਹ ਵੀ ਪੜ੍ਹੋ:ਭਗਵੰਤ ਮਾਨ ਵਿਵਾਦਾਂ 'ਚ ਘਿਰੇ, ਚੋਣ ਤੇ SC ਕਮਿਸ਼ਨ ਨੇ ਮੰਗੀ ਰਿਪੋਰਟ, ਜਾਣੋ ਕੀ ਹੈ ਪੂਰਾ ਮਾਮਲਾ
-PTC News