ਬੱਗਾ ਦਾ ਦਾਅਵਾ ਪੰਜਾਬ ਪੁਲਿਸ ਨੇ ਇਸ ਤਰ੍ਹਾਂ ਗ੍ਰਿਫਤਾਰ ਕੀਤਾ ਜਿਵੇਂ ਅੱਤਵਾਦੀ ਹੋਵਾਂ
ਨਵੀਂ ਦਿੱਲੀ, 7 ਮਈ (ਏਐਨਆਈ): ਦਿੱਲੀ ਭਾਰਤੀ ਜਨਤਾ ਪਾਰਟੀ ਦੇ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਨੇ ਵੱਡੀ ਗਿਣਤੀ ਵਿੱਚ ਉਸਦੇ ਘਰ 'ਚ ਦਾਖਲ ਹੋ ਉਸਨੂੰ ਇੰਜ ਗ੍ਰਿਫਤਾਰ ਕੀਤਾ ਜਿਵੇਂ ਉਹ ਇੱਕ ਅੱਤਵਾਦੀ ਹੋਵੇ। ਏਜੈਂਸੀ ਨਾਲ ਗੱਲ ਕਰਦੇ ਹੋਏ, ਬੱਗਾ ਨੇ ਆਪਣੀ ਗ੍ਰਿਫਤਾਰੀ ਦੇ ਪੂਰੇ ਘਟਨਾਕ੍ਰਮ ਦਾ ਵਰਣਨ ਕੀਤਾ। ਇਹ ਵੀ ਪੜ੍ਹੋ: PGIMER ਚੰਡੀਗੜ੍ਹ 'ਚ ਅਸਿਸਟੈਂਟ ਪ੍ਰੋਫੈਸਰ ਦੀਆਂ ਨਿਕਲੀਆਂ ਅਸਾਮੀਆਂ ਉਸਨੇ ਕਿਹਾ ਮੈਨੂੰ ਕੋਈ ਵਾਰੰਟ ਨਹੀਂ ਦਿਖਾਇਆ ਗਿਆ। ਜਦੋਂ ਅੱਠ ਦੇ ਕਰੀਬ ਲੋਕਾਂ ਨੇ ਮੈਨੂੰ ਚੁੱਕਿਆ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਆਪਣੀ ਪੱਗ ਬੰਨ੍ਹਣ ਦਿਓ। ਉਨ੍ਹਾਂ ਨੇ ਮੈਨੂੰ ਪੱਗ ਅਤੇ ਚੱਪਲਾਂ ਪਾਉਣ ਦਾ ਮੌਕਾ ਨਹੀਂ ਦਿੱਤਾ। ਮੈਨੂੰ ਗੱਡੀ ਵਿੱਚ ਸੁੱਟ ਦਿੱਤਾ ਗਿਆ। ਮੈਨੂੰ ਪੰਜਾਬ ਪੁਲਿਸ ਦੁਆਰਾ ਅਗਵਾ ਕਰ ਲਿਆ ਗਿਆ। ਸਥਾਨਕ ਪੁਲਿਸ ਨੂੰ ਵੀ ਸੂਚਿਤ ਨਹੀਂ ਕੀਤਾ ਗਿਆ ਸੀ। ਲਗਭਗ 50 ਪੁਲਿਸ ਵਾਲੇ ਆਏ ਸਨ ਜਿਵੇਂ ਕੋਈ ਅੱਤਵਾਦੀ ਹੋਵੇ। ਭਾਜਪਾ ਆਗੂ ਨੇ ਅੱਗੇ ਕਿਹਾ ਲਗਭਗ 10 ਪੁਲਿਸ ਦੀਆਂ ਗੱਡੀਆਂ ਆਈਆਂ ਸਨ ਜੋ ਕਿ ਸੀਸੀਟੀਵੀ ਫੁਟੇਜ ਵਿੱਚ ਵੇਖੀਆਂ ਜਾ ਸਕਦੀਆਂ ਹਨ। ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਕਿ ਜੋ ਕੋਈ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਬੋਲੇਗਾ ਤਾਂ ਉਹ ਸਭ ਤੋਂ ਵੱਡਾ ਅੱਤਵਾਦੀ ਹੋਵੇਗਾ ਅਤੇ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਬੱਗਾ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਦਿੱਲੀ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਉਸਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਘਰ ਪਹੁੰਚ ਗਏ ਸਨ ਜਦੋਂ ਉਹ ਲਖਨਊ ਵਿੱਚ ਸੀ। ਬੱਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਇੱਕ ਟੈਲੀਵਿਜ਼ਨ ਸ਼ੋਅ 'ਤੇ ਉਸ ਦੀ ਟਿੱਪਣੀ ਵਾਲੀ ਐਡੀਟਡ ਵੀਡੀਓ ਦੇ ਅਧਾਰ 'ਤੇ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਹੈ, ਜਿਸ ਵਿੱਚ ਉਸਨੇ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਦਿੱਤੇ ਭਾਸ਼ਣ ਲਈ ਕੇਜਰੀਵਾਲ ਨੂੰ ਦਿੱਲੀ ਵਿਧਾਨ ਸਭਾ 'ਚ ਮੁਆਫੀ ਮੰਗਣ ਨੂੰ ਕਿਹਾ ਸੀ। ਬੱਗਾ ਨੇ ਉਸਨੂੰ "ਗੈਰ-ਕਾਨੂੰਨੀ" ਢੰਗ ਨਾਲ ਨਜ਼ਰਬੰਦ ਕਰਨ ਲਈ ਵੀ ਦਿੱਲੀ ਦੇ ਮੁੱਖ ਮੰਤਰੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਸਦੀ ਨਜ਼ਰਬੰਦੀ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਕਿ ਜੋ ਕੋਈ ਵੀ 'ਆਪ' ਸੁਪਰੀਮੋ ਵਿਰੁੱਧ ਬੋਲੇਗਾ ਉਸਨੂੰ "ਸਭ ਤੋਂ ਵੱਡਾ ਅੱਤਵਾਦੀ" ਕਰਾਰ ਦਿੱਤਾ ਜਾਵੇਗਾ ਅਤੇ ਬਖਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਬੱਗਾ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਦਿੱਲੀ ਵਿਚ ਆਪਣੀ ਰਿਹਾਇਸ਼ 'ਤੇ ਪਹੁੰਚਿਆ। ਦਿੱਲੀ ਪੁਲਿਸ ਉਸ ਨੂੰ ਹਰਿਆਣਾ ਤੋਂ ਵਾਪਸ ਲੈ ਕੇ ਆਈ ਸੀ, ਜਿੱਥੇ ਉਸਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰੀ ਕਰਨ ਤੋਂ ਬਾਅਦ ਮੋਹਾਲੀ ਲੈ ਜਾਇਆ ਜਾ ਰਿਹਾ ਸੀ। ਕੇਜਰੀਵਾਲ ਨੇ ਵਿਵੇਕ ਅਗਨੀਹੋਤਰੀ ਦੀ ਫਿਲਮ 'ਦਿ ਕਸ਼ਮੀਰ ਫਾਈਲਜ਼' ਨੂੰ ਰਾਸ਼ਟਰੀ ਰਾਜਧਾਨੀ 'ਚ ਟੈਕਸ ਮੁਕਤ ਬਣਾਉਣ ਦੀ ਭਾਜਪਾ ਦੀ ਮੰਗ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਨਿਰਦੇਸ਼ਕ ਨੂੰ ਫਿਲਮ ਨੂੰ ਯੂਟਿਊਬ 'ਤੇ ਅਪਲੋਡ ਕਰਨਾ ਚਾਹੀਦਾ ਹੈ। ਬੱਗਾ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਅਤੇ ਮੋਹਾਲੀ ਲੈ ਕੇ ਜਾਂਦੇ ਘਟਨਾਕ੍ਰਮ ਬਾਰੇ ਗੱਲ ਕਰਦਿਆਂ, ਭਾਜਪਾ ਆਗੂ ਨੇ ਕਿਹਾ ਕਿ ਉਸ ਗਾਹਾਂ ਹੁਣ ਕੋਈ ਛੇੜਛਾੜ ਨਹੀਂ ਹੋਈ, ਹਾਲਾਂਕਿ ਪੁਲਿਸ ਨੇ ਉਸ ਨੂੰ ਦੋ ਮੁੱਦਿਆਂ ਬਾਰੇ ਗੱਲ ਕਰਨ ਤੋਂ ਗੁਰਹੇਜ਼ ਕਰਨ ਨੂੰ ਜ਼ਰੂਰ ਕਿਹਾ। ਦਿੱਲੀ ਪੁਲਿਸ ਦੁਆਰਾ ਉਸਨੂੰ ਵਾਪਸ ਲਿਆਉਣ ਤੋਂ ਬਾਅਦ ਸ਼ੁੱਕਰਵਾਰ ਰਾਤ ਮੈਡੀਕਲ ਜਾਂਚ ਲਈ ਰਾਸ਼ਟਰੀ ਰਾਜਧਾਨੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ। ਇਹ ਵੀ ਪੜ੍ਹੋ: ਵੇਰਕਾ ਪਲਾਂਟ 'ਚ ਦੁੱਧ ਦੇ ਟੱਪ 'ਚ ਨੰਗੇ ਨਹਾਉਂਦੇ ਵਿਅਕਤੀ ਦਾ ਹੈਰਾਨੀਜਨਕ ਸੱਚ ਆਇਆ ਸਾਹਮਣੇ ਹਮਲੇ ਦਾ ਦਾਅਵਾ ਕਰਦਿਆਂ, ਬੱਗਾ ਨੇ ਕਿਹਾ ਕਿ ਹਸਪਤਾਲ ਵਿੱਚ ਕੀਤੇ ਗਏ ਮੈਡੀਕਲ ਟੈਸਟਾਂ ਵਿੱਚ ਹਮਲੇ ਦੇ ਨਿਸ਼ਾਨ ਦਰਜ ਕੀਤੇ ਗਏ ਸਨ। ਹੁਣ ਇਸ ਮਾਮਲੇ ਵਿਚ ਦਿੱਲੀ ਪੁਲਿਸ ਕੇਸ ਦੀ ਕਾਰਵਾਈ ਹੋਣ ਤੱਕ ਬੱਗਾ ਨੂੰ ਸੁਰੱਖਿਆ ਪ੍ਰਦਾਨ ਕਰੇਗੀ। -PTC News